ਨੇਪਾਲ ’ਚ ਵਿਨਾਸ਼ਕਾਰੀ ਹੜ੍ਹ ਕਾਰਨ ਹੁਣ ਤੱਕ 804 ਦੀ ਮੌਤ, 2500 ਲੋਕ ਅਜੇ ਵੀ ਲਾਪਤਾ

Monday, Aug 31, 2026 - 07:40 AM (IST)

ਨੇਪਾਲ ’ਚ ਵਿਨਾਸ਼ਕਾਰੀ ਹੜ੍ਹ ਕਾਰਨ ਹੁਣ ਤੱਕ 804 ਦੀ ਮੌਤ, 2500 ਲੋਕ ਅਜੇ ਵੀ ਲਾਪਤਾ

ਕਾਠਮੰਡੂ (ਏਜੰਸੀ) - ਨੇਪਾਲ ’ਚ ਅਚਾਨਕ ਆਏ ਵਿਨਾਸ਼ਕਾਰੀ ਹੜ੍ਹ ਦੇ ਕੁਝ ਦਿਨਾਂ ਬਾਅਦ ਐਤਵਾਰ ਨੂੰ ਭੋਟੇਕੋਸ਼ੀ ਦਰਿਆ ’ਚ ਪਾਣੀ ਦਾ ਪੱਧਰ ਫਿਰ ਵਧ ਗਿਆ, ਜਿਸ ਤੋਂ ਬਾਅਦ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ’ਚ ਰਹਿਣ ਵਾਲੇ ਲੋਕਾਂ ਅਤੇ ਬਚਾਅ ਕਰਮਚਾਰੀਆਂ ਨੂੰ ਅਲਰਟ ਰਹਿਣ ਦੀ ਸਲਾਹ ਦਿੱਤੀ ਗਈ ਹੈ। ਨੇਪਾਲ ’ਚ 26 ਅਗਸਤ ਨੂੰ ਆਏ ਅਚਾਨਕ ਹੜ੍ਹ ’ਚ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ 804 ਤੋਂ ਪਾਰ ਪਹੁੰਚ ਗਈ, ਜਦੋਂ ਕਿ ਲਗਭਗ 2,500 ਲੋਕ ਅਜੇ ਵੀ ਲਾਪਤਾ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਆਫ਼ਤ ਨੇਪਾਲ-ਤਿੱਬਤ ਸਰਹੱਦ ਨੇੜੇ ਗਲੇਸ਼ੀਅਰ ਦੇ ਟੁੱਟਣ ਤੋਂ ਬਾਅਦ ਬਰਫ਼ ਖਿਸਕਣ ਵਰਗੀ ਘਟਨਾ ਨਾਲ ਆਈ। 

ਪੜ੍ਹੋ ਇਹ ਵੀ - 9 ਸਕਿੰਟਾਂ 'ਚ 6 ਥੱਪੜ ! ਐਮਰਜੈਂਸੀ ਵਾਰਡ 'ਚ ਪੁਲਸ ਮੁਲਾਜ਼ਮ ਦਾ ਚੜ੍ਹਿਆ ਪਾਰਾ, ਵੀਡੀਓ ਵਾਇਰਲ

ਇਸ ਨੇ ਮੱਧ ਨੇਪਾਲ ਦੇ ਕਈ ਕਸਬਿਆਂ ਅਤੇ ਪਿੰਡਾਂ ’ਚ ਭਾਰੀ ਤਬਾਹੀ ਮਚਾਈ ਹੈ। ਇਸ ਘਟਨਾ ਕਾਰਨ ਹਿਮਾਲੀਆਈ ਸਰਹੱਦੀ ਖੇਤਰ ਤੋਂ ਦੱਖਣ ਵੱਲ ਵਹਿਣ ਵਾਲੀ ਭੋਟੇਕੋਸ਼ੀ ਨਦੀ ਹੜ੍ਹ ਦੇ ਪਾਣੀ ਨੂੰ ਹੇਠਾਂ ਵੱਲ ਲੈ ਗਈ, ਜਿਸ ਨਾਲ ਘਰ, ਵਾਹਨ, ਸੜਕਾਂ ਅਤੇ ਪੁਲ ਰੁੜ੍ਹ ਗਏ ਅਤੇ ਹਾਈਡ੍ਰੋਪਾਵਰ ਪ੍ਰਾਜੈਕਟਾਂ ਨੂੰ ਨੁਕਸਾਨ ਪਹੁੰਚਿਆ। ਇਸੇ ਦੌਰਾਨ ਨੇਪਾਲ-ਚੀਨ ਸਰਹੱਦ ਨੇੜੇ ਹੜ੍ਹ ਤੋਂ ਬਾਅਦ ਬਣੀ ਝੀਲ ਦਾ ਜ਼ਿਆਦਾਤਰ ਪਾਣੀ ਕੁਦਰਤੀ ਰਸਤੇ ਰਾਹੀਂ ਨਿਕਲ ਗਿਆ ਹੈ। ਚੀਨ ਦੇ ਜਲ ਸਰੋਤ ਮੰਤਰਾਲਾ ਨੇ ਐਤਵਾਰ ਨੂੰ ਕਿਹਾ ਕਿ ਇਸ ਨਾਲ ਹੇਠਲੇ ਇਲਾਕਿਆਂ ’ਚ ਅਚਾਨਕ ਵੱਡਾ ਹੜ੍ਹ ਆਉਣ ਦਾ ਖ਼ਤਰਾ ਫਿਲਹਾਲ ਘਟ ਗਿਆ ਹੈ।

ਪੜ੍ਹੋ ਇਹ ਵੀ - 'ਹੁਣ ਤੇਰਾ ਨੰਬਰ...', ਅੰਕਿਤ ਤੋਂ ਬਾਅਦ ਇਸ ਹਰਿਆਣਵੀ ਗਾਇਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਨੇਪਾਲ ’ਚ ਹਾਈਡ੍ਰੋਪਾਵਰ ਪ੍ਰਾਜੈਕਟਾਂ ਦੀਆਂ ਸੁਰੰਗਾਂ ’ਚ 898 ਕਰਮਚਾਰੀ ਫਸੇ
ਨੇਪਾਲ ’ਚ ਹੜ੍ਹ ਤੋਂ ਬਾਅਦ ਹਾਈਡ੍ਰੋਪਾਵਰ ਪ੍ਰਾਜੈਕਟਾਂ ਦੀਆਂ ਸੁਰੰਗਾਂ ’ਚ ਫਸੇ ਕਰਮਚਾਰੀਆਂ ਨੂੰ ਬਚਾਉਣ ਲਈ ਰੈਸਕਿਊ ਆਪ੍ਰੇਸ਼ਨ ਤੇਜ਼ ਕਰ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਲਗਭਗ 898 ਕਰਮਚਾਰੀ ਅਜੇ ਵੀ ਫਸੇ ਹੋਏ ਹਨ, ਜਦੋਂ ਕਿ 361 ਕਰਮਚਾਰੀਆਂ ਨੂੰ ਹੁਣ ਤੱਕ ਬਚਾਇਆ ਜਾ ਚੁੱਕਾ ਹੈ। ਤ੍ਰਿਸ਼ੂਲੀ-3 ‘ਏ’ ਹਾਈਡ੍ਰੋਪਾਵਰ ਪ੍ਰਾਜੈਕਟ ਦੀ ਸੁਰੰਗ ’ਚ ਚੱਲ ਰਹੇ ਰੈਸਕਿਊ ਆਪ੍ਰੇਸ਼ਨ ’ਚ ਕੁਝ ਸਫਲਤਾ ਮਿਲੀ ਹੈ। ਬਚਾਅ ਕਰਮਚਾਰੀ ਮਸ਼ੀਨਾਂ ਦੀ ਮਦਦ ਨਾਲ ਮਿੱਟੀ ਅਤੇ ਗਾਰ ਹਟਾ ਰਹੇ ਹਨ। ਸੁਰੰਗ ’ਚ 6 ਇੰਚ ਦਾ ਸੁਰਾਖ ਕਰ ਕੇ ਪਾਈਪ ਰਾਹੀਂ ਹਵਾ ਪਹੁੰਚਾਈ ਜਾ ਰਹੀ ਹੈ। ਹੁਣ ਇਸ ਨੂੰ ਵੱਡਾ ਕਰ ਕੇ ਮੈਨਹੋਲ ਬਣਾਉਣ ਦੀ ਤਿਆਰੀ ਹੈ, ਤਾਂ ਜੋ ਬਚਾਅ ਦਲ ਸੁਰੰਗ ਦੇ ਅੰਦਰ ਜਾ ਕੇ ਲੋਕਾਂ ਦੀ ਭਾਲ ਕਰ ਸਕੇ।

ਪੜ੍ਹੋ ਇਹ ਵੀ - ਸਿੱਧੂ ਮੂਸੇਵਾਲਾ ਵਾਂਗ ਮਾਰ 'ਤਾ ਹਰਿਆਣਵੀ ਗਾਇਕ ! ਜਾਂਚ ਕਰਦੇ AGP ਨੇ ਦਿੱਤਾ ਵੱਡਾ ਬਿਆਨ

ਭਾਰਤ ਨੇ ਨੇਪਾਲ ਲਈ 68.5 ਟਨ ਰਾਹਤ ਸਮੱਗਰੀ ਭੇਜੀ
ਨੇਪਾਲ ਨੇ ਹੜ੍ਹ ਨਾਲ ਨੁਕਸਾਨੀਆਂ ਗਈਆਂ ਸੜਕਾਂ ਅਤੇ ਪੁਲਾਂ ਨੂੰ ਦੁਬਾਰਾ ਬਣਾਉਣ ਲਈ ਭਾਰਤ ਅਤੇ ਚੀਨ ਤੋਂ ਕੁੱਲ 42 ਬੇਲੀ ਬ੍ਰਿਜ ਬਣਾਉਣ ’ਚ ਮਦਦ ਮੰਗੀ ਹੈ। ਭਾਰਤ ਨੇ ਹੁਣ ਤੱਕ 68.5 ਟਨ ਰਾਹਤ ਸਮੱਗਰੀ ਭੇਜੀ ਹੈ। ਇਸ ਦੇ ਨਾਲ ਹੀ ਸੁਰੰਗਾਂ ’ਚ ਫਸੇ ਲੋਕਾਂ ਨੂੰ ਕੱਢਣ ਲਈ ਟਨਲ ਮਾਹਿਰਾਂ, ਫੋਰੈਂਸਿਕ ਮਾਹਿਰਾਂ ਅਤੇ ਤਕਨੀਕੀ ਟੀਮਾਂ ਨੂੰ ਵੀ ਨੇਪਾਲ ਭੇਜਿਆ ਗਿਆ ਹੈ। ਭਾਰਤ ਨੇ ਕੰਬਲ, ਸਲੀਪਿੰਗ ਬੈਗ, ਤਰਪਾਲਾਂ, ਹਾਈਜੀਨ ਕਿੱਟਾਂ ਸਮੇਤ ਰਾਹਤ ਸਮੱਗਰੀ ਮੁਹੱਈਆ ਕਰਵਾਈ ਹੈ। ਇਸ ਤੋਂ ਇਲਾਵਾ 230 ਫੁੱਟ ਲੰਬੇ ਬੇਲੀ ਬ੍ਰਿਜ ਬਣਾਉਣ ਲਈ ਸਾਮਾਨ ਵੀ ਨੇਪਾਲ ਪਹੁੰਚਾਇਆ ਗਿਆ ਹੈ। ਭਾਰਤ ਜਲਦੀ ਹੀ 7 ਹੋਰ ਬੇਲੀ ਬ੍ਰਿਜਾਂ ਲਈ ਸਾਮਾਨ ਅਤੇ ਤਕਨੀਕੀ ਟੀਮ ਭੇਜੇਗਾ।

ਪੜ੍ਹੋ ਇਹ ਵੀ - 1 ਸਤੰਬਰ ਤੋਂ ਔਰਤਾਂ ਨੂੰ ਮਿਲਣਗੇ 2500-2500 ਰੁਪਏ, CM ਰੇਖਾ ਗੁਪਤਾ ਨੇ ਸ਼ੁਰੂ ਕੀਤੀ ਲਕਸ਼ਮੀ ਯੋਜਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News