ਭੂਚਾਲ ਕਾਰਨ ਪਾਕਿਸਤਾਨ 'ਚ ਭਾਰੀ ਤਬਾਹੀ, 19 ਮੌਤਾਂ ਤੇ 300 ਜ਼ਖਮੀ (ਦੇਖੋ ਤਸਵੀਰਾਂ)

Tuesday, Sep 24, 2019 - 08:08 PM (IST)

ਭੂਚਾਲ ਕਾਰਨ ਪਾਕਿਸਤਾਨ 'ਚ ਭਾਰੀ ਤਬਾਹੀ, 19 ਮੌਤਾਂ ਤੇ 300 ਜ਼ਖਮੀ (ਦੇਖੋ ਤਸਵੀਰਾਂ)

ਲਾਹੌਰ (ਏਜੰਸੀ)- ਪਾਕਿਸਤਾਨ ਵਿਚ 5.7 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦਾ ਕੇਂਦਰ ਲਾਹੌਰ ਤੋਂ 173 ਕਿਲੋਮੀਟਰ ਦੂਰ ਮੀਰਪੁਰ ਦੱਸਿਆ ਜਾ ਰਿਹਾ ਹੈ। ਹੁਣ ਤੱਕ 300 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ ਅਤੇ 19 ਲੋਕਾਂ ਦੀ ਮੌਤ ਦੀ ਖਬਰ ਹੈ। ਪਰ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਉਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਵਿਚ ਭਾਰੀ ਤਬਾਹੀ ਹੋਈ ਹੈ। ਭੂਚਾਲ ਦੇ ਝਟਕੇ ਮਹਿਸੂਸ ਹੋਣ ਤੋਂ ਬਾਅਦ ਲੋਕ ਘਰਾਂ ਵਿਚੋਂ ਬਾਹਰ ਨਿਕਲ ਆਏ ਅਤੇ ਅਫਰਾ-ਤਫਰੀ ਵਾਲਾ ਮਾਹੌਲ ਵੀ ਨਜ਼ਰ ਆਉਣ ਲੱਗਾ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਭੂਚਾਲ ਦਾ ਝਟਕਾ ਜ਼ੋਰਦਾਰ ਸੀ ਅਤੇ ਲੋਕ ਦਹਿਸ਼ਤ ਵਿਚ ਇਮਾਰਤਾਂ ਤੋਂ ਬਾਹਰ ਨਿਕਲ ਆਏ। ਦੁਨੀਆ ਟੀ.ਵੀ. ਦੀ ਖਬਰ ਮੁਤਾਬਕ ਭੂਚਾਲ ਤੋਂ ਬਾਅਦ ਇਮਾਰਤ ਢਹਿਣ ਨਾਲ ਔਰਤਾਂ ਅਤੇ ਬੱਚਿਆਂ ਸਣੇ 50 ਲੋਕਾਂ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਮੀਰਪੁਰ ਲਿਜਾਇਆ ਗਿਆ ਹੈ। ਕੋਹਾਟ, ਚਾਰਸੱਦਾ, ਕਸੂਰ, ਫੈਸਲਾਬਾਦ, ਗੁਜਰਾਤ, ਸਿਆਲਕੋਟ, ਐਬਟਾਬਾਦ, ਮਨਸੇਹਰਾ, ਚਿਤਰਾਲ, ਮਲਕੰਦ, ਮੁਲਤਾਨ, ਓਕਾਰਾ, ਨੌਸ਼ਹਿਰਾ, ਅਟਕ ਅਤੇ ਝੰਗ ਸਣੇ ਕਈ ਸ਼ਹਿਰਾਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

PunjabKesari

PunjabKesari

PunjabKesari

PunjabKesari

ਇਹ ਭੂਚਾਲ ਦੇ ਝਟਕੇ ਤਕਰੀਬਨ 15 ਤੋਂ 20 ਸੈਕਿੰਡ ਤੱਕ ਲਗਭਗ 4-33 ਮਿੰਟ 'ਤੇ ਮਹਿਸੂਸ ਕੀਤੇ ਗਏ। ਪੀ.ਓ.ਕੇ. ਦੇ ਮੀਰਪੁਰ ਵਿਚ ਇਕ ਇਮਾਰਤ ਡਿੱਗਣ ਦੀ ਖਬਰ ਹੈ ਜਿਸ ਵਿਚ 50 ਲੋਕਾਂ ਦੇ ਦਬੇ ਹੋਣ ਦੀ ਖਬਰ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ 5 ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਅਜੇ ਤੱਕ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਤੋਂ ਇਲਾਵਾ ਭੂਚਾਲ ਦੇ ਝਟਕੇ ਭਾਰਤ ਵਿਚ ਵੀ ਮਹਿਸੂਸ ਕੀਤੇ ਗਏ। ਭਾਰਤ ਵਿਚ ਭੂਚਾਲ ਦੀ ਤੀਬਰਤਾ 5.8 ਮਾਪੀ ਗਈ ਹੈ।


author

Sunny Mehra

Content Editor

Related News