ਨੀਰਵ ਮੋਦੀ ਦਾ ਵਕੀਲ ਲੰਡਨ ''ਚ ਗ੍ਰਿਫ਼ਤਾਰ ! ਨਿਯਮਾਂ ਦੀ ਉਲੰਘਣਾ ਤੇ ਬਿਨਾਂ ਪਰਮਿਟ ਕੰਮ ਕਰਨ ਦੇ ਲੱਗੇ ਦੋਸ਼
Wednesday, Aug 19, 2026 - 11:44 AM (IST)
ਇੰਟਰਨੈਸ਼ਨਲ ਡੈਸਕ- ਪੀ.ਐੱਨ.ਬੀ. ਘਪਲੇ ਵਿਚ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੇ ਵਕੀਲ ਰਹੇ ਹਾਈ-ਪ੍ਰੋਫਾਈਲ ਕ੍ਰਿਮੀਨਲ ਵਕੀਲ ਵਿਜੇ ਅਗਰਵਾਲ ਨੂੰ ਲੰਡਨ ਦੇ ਮੇਫੇਅਰ ਇਲਾਕੇ ਵਿਚ ਬ੍ਰਿਟਿਸ਼ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਭਾਰੀ ਨਕਦੀ ਸਣੇ ਗ੍ਰਿਫ਼ਤਾਰ ਕੀਤਾ ਹੈ।
ਵਿਜੇ ਅਗਰਵਾਲ ’ਤੇ ਯੂ.ਕੇ. ਦੇ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਅਤੇ ਬਿਨਾਂ ਲੋੜੀਂਦੇ ਵਰਕ ਪਰਮਿਟ ਦੇ ਉੱਥੇ ਕੰਮ ਕਰਨ ਦਾ ਦੋਸ਼ ਹੈ। ਮੇਫੇਅਰ ਲੰਡਨ ਦੇ ਸਭ ਤੋਂ ਮਹਿੰਗੇ ਇਲਾਕਿਆਂ ਵਿਚੋਂ ਇਕ ਹੈ। ਮਈ ਵਿਚ ਮੇਫੇਅਰ ਦੇ ਮਕਾਨ ਮਾਲਕ ਨੇ ਉਸ ਦੇ ਖਿਲਾਫ਼ ਸ਼ਿਕਾਇਤ ਕੀਤੀ ਸੀ, ਜਿਸ ਦੀ ਜਾਂਚ ਤੋਂ ਬਾਅਦ ਉਸਨੂੰ 3 ਦਿਨ ਪਹਿਲਾਂ ਹਿਰਾਸਤ ਵਿਚ ਲਿਆ ਗਿਆ ਸੀ।
