ਅੰਗਰੇਜ਼ੋ ਕੈਨੇਡਾ ਛੱਡੋ, ਇਹ ਸਾਡਾ ਦੇਸ਼ ਹੈ...ਹਿੰਦੂਆਂ ਤੋਂ ਬਾਅਦ ਵੱਖਵਾਦੀਆਂ ਦੇ ਨਿਸ਼ਾਨੇ 'ਤੇ ਮੂਲ ਨਿਵਾਸੀ

Thursday, Nov 14, 2024 - 03:44 PM (IST)

ਟੋਰਾਂਟੋ- ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਖਰਾਬ ਕਰਨ ਤੋਂ ਬਾਅਦ ਹੁਣ ਖਾਲਿਸਤਾਨੀਆਂ ਨੇ ਕੈਨੇਡਾ ਦੇ ਸਥਾਨਕ ਲੋਕਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਕੈਨੇਡਾ ਦੀਆਂ ਸੜਕਾਂ 'ਤੇ 'ਨਗਰ ਕੀਰਤਨ' ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਖਾਲਿਸਤਾਨ ਸਮਰਥਕ ਸਾਰੀਆਂ ਹੱਦਾਂ ਪਾਰ ਕਰਦੇ ਹੋਏ, ਕੈਨੇਡੀਅਨ ਲੋਕਾਂ ਨੂੰ ਹਮਲਾਵਰ ਬੁਲਾਉਂਦੇ ਹੋਏ  ਇੰਗਲੈਂਡ ਅਤੇ ਯੂਰਪ ਵਾਪਸ ਜਾਣ ਲਈ ਕਹਿ ਰਹੇ ਹਨ। ਮਾਰਚ ਵਿੱਚ ਕੈਮਰੇ ਦੇ ਪਿੱਛੇ ਇੱਕ ਵਿਅਕਤੀ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ, "ਇਹ ਕੈਨੇਡਾ ਹੈ। ਇਹ ਸਾਡਾ ਦੇਸ਼ ਹੈ। ਤੁਸੀਂ ਵਾਪਸ ਚਲੇ ਜਾਓ।" ਉਧਰ ਭਾਰਤੀ ਸੂਤਰਾਂ ਨੇ ਕੈਨੇਡਾ ਵਿੱਚ ਇਨ੍ਹੀਂ ਦਿਨੀਂ ਵਾਪਰੀ ਇਸ ਘਟਨਾ ਨੂੰ ਆਮ ਜਿਹੀ ਘਟਨਾ ਦੱਸਦਿਆਂ ਕਿਹਾ ਹੈ ਕਿ ਖਾਲਿਸਤਾਨੀ ਹੌਲੀ-ਹੌਲੀ ਦੇਸ਼ ਦੇ ਹਰ ਪਹਿਲੂ 'ਤੇ ਕਬਜ਼ਾ ਕਰ ਰਹੇ ਹਨ।

ਵੀਡੀਓ ਨੂੰ ਇੱਕ ਸਥਾਨਕ ਪੱਤਰਕਾਰ ਡੇੇਨੀਅਲ ਬੋਰਡਮੈਨ ਨੇ ਐਕਸ 'ਤੇ ਸਾਂਝਾ ਕੀਤਾ ਹੈ। ਵੀਡੀਓ ਵਿਚ ਸੈਂਕੜੇ ਲੋਕ ਖਾਲਿਸਤਾਨੀ ਝੰਡਿਆਂ ਨਾਲ ਦੇਖੇ ਜਾ ਸਕਦੇ ਹਨ। ਇਕ ਸਥਾਨਕ ਨਾਗਰਿਕ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਲਿਖਿਆ, "ਖਾਲਿਸਤਾਨੀ ਸਰੀ ਵਿਚ ਮਾਰਚ ਰਹੇ ਹਨ ਅਤੇ ਦਾਅਵਾ ਕਰਦੇ ਹਨ ਕਿ ਅਸੀਂ ਕੈਨੇਡਾ ਦੇ ਮਾਲਕ ਹਾਂ ਅਤੇ ਸਾਨੂੰ ਕੈਨੇਡੀਅਨ ਹੋਣ 'ਤੇ ਮਾਣ ਹੈ। ਗੋਰਿਆਂ ਨੂੰ ਯੂਰਪ ਅਤੇ ਇਜ਼ਰਾਈਲ ਵਾਪਸ ਚਲੇ ਜਾਣਾ ਚਾਹੀਦਾ ਹੈ ਕਿਉਂਕਿ ਇਹ ਅਸਲ ਕੈਨੇਡੀਅਨ ਨਹੀਂ ਹਨ। ਸਹੀ ਅਰਥਾਂ ਵਿਚ ਕੈਨੇਡਾ ਸਾਡਾ ਹੈ।" ਕੀ ਅਸੀਂ ਇਨ੍ਹਾਂ ਲੋਕਾਂ ਨੂੰ ਆਪਣੀ ਵਿਦੇਸ਼ ਨੀਤੀ ਬਣਾਉਣ ਦਾ ਅਧਿਕਾਰ ਦੇ ਰਹੇ ਹਾਂ? ਵੀਡੀਓ ਨੂੰ 4 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਕੈਨੇਡੀਅਨ ਇਸ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, "ਗੁਡ ਲਕ ਕੈਨੇਡਾ। ਇੱਕ ਕਹਾਵਤ ਹੈ, ਆਸਤੀਨ ਦਾ ਸੱਪ..." ਇਕ ਹੋਰ ਯੂਜ਼ਰ ਨੇ ਕਿਹਾ, "ਹੁਣ ਇਸ ਨੂੰ ਰੋਕਣਾ ਅਸੰਭਵ ਹੈ। ਸਰੀ ਪੱਛਮ ਖਾਲਿਸਤਾਨ ਬਣ ਜਾਵੇਗਾ ਅਤੇ ਜਲਦੀ ਹੀ ਗੁਰਪਤਵੰਤ ਪੰਨੂ ਪੱਛਮੀ ਖਾਲਿਸਤਾਨ ਦੇ ਪ੍ਰਧਾਨ ਮੰਤਰੀ ਬਣ ਜਾਵੇਗਾ।"

 

ਪੜ੍ਹੋ ਇਹ ਅਹਿਮ ਖ਼ਬਰ-Canada 'ਚ ਹਿੰਦੂਆਂ ਨਾਲ ਵਿਤਕਰਾ, ਪੁਲਸ ਮੰਗ ਰਹੀ 70 ਹਜ਼ਾਰ ਡਾਲਰ 'ਹਫ਼ਤਾ'

'ਸਥਾਨਕ ਲੋਕਾਂ ਲਈ ਵੱਧ ਰਿਹਾ ਖ਼ਤਰਾ'

ਇਕ ਸਮਾਚਾਰ ਏਜੰਸੀ ਨੇ ਭਾਰਤੀ ਸੂਤਰਾਂ ਦੇ ਹਵਾਲੇ ਨਾਲ ਕਿਹਾ, "ਸਖਤ ਨਿਗਰਾਨੀ ਦੀ ਘਾਟ ਵਿਚਕਾਰ ਖਾਲਿਸਤਾਨੀ ਸਥਾਨਕ ਕੈਨੇਡੀਅਨਾਂ ਨੂੰ ਵੀ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸੁਰੱਖਿਆ ਲਈ ਹਿੰਦੂਆਂ ਤੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਹੁਣ ਉਨ੍ਹਾਂ ਦੀਆਂ ਕਾਲੋਨੀਆਂ ਵਿੱਚ ਵੀ ਸਥਾਨਕ ਲੋਕਾਂ ਲਈ ਖ਼ਤਰਾ ਹੈ।" ਕੈਨੇਡਾ ਦੇ ਮੰਦਰਾਂ 'ਚ ਹਿੰਦੂਆਂ 'ਤੇ ਹਿੰਸਕ ਹਮਲਿਆਂ ਦੀਆਂ ਘਟਨਾਵਾਂ 'ਚ ਹਾਲ ਹੀ 'ਚ ਹੋਏ ਵਾਧੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਬਿਆਨ ਜਾਰੀ ਕਰਕੇ ਜਾਣਬੁੱਝ ਕੇ ਕੀਤੇ ਗਏ ਹਮਲਿਆਂ ਦੀ ਨਿੰਦਾ ਕੀਤੀ ਹੈ। ਇਸ ਦੌਰਾਨ, ਭਾਰਤੀ ਖੁਫੀਆ ਅਤੇ ਸਰਕਾਰੀ ਏਜੰਸੀਆਂ ਦਾ ਮੰਨਣਾ ਹੈ ਕਿ ਟਰੂਡੋ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਵਿੱਚ ਸੰਸਦ ਮੈਂਬਰ ਜਗਮੀਤ ਸਿੰਘ ਦਾ ਸਮਰਥਨ ਯਕੀਨੀ ਬਣਾਉਣ ਲਈ ਖਾਲਿਸਤਾਨੀ ਸਮੂਹਾਂ ਦਾ ਸਮਰਥਨ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੀ ਲੋਕਪ੍ਰਿਅਤਾ ਦਰਜਾਬੰਦੀ ਵਿੱਚ ਗਿਰਾਵਟ ਆਈ ਹੈ ਅਤੇ ਉਹ ਆਪਣੀ ਸਰਕਾਰ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ।

ਬੋਰਡਮੈਨ ਨੇ ਟਰੂਡੋ ਦੀ ਅਗਵਾਈ ਵਾਲੀ ਸਰਕਾਰ 'ਤੇ ਚੁੱਕੇ ਸਵਾਲ

ਵੀਡੀਓ ਸ਼ੇਅਰ ਕਰਦੇ ਹੋਏ ਡੇੇਨੀਅਲ ਬੋਰਡਮੈਨ ਨੇ ਕੈਨੇਡਾ ਦੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ 'ਤੇ ਸਖ਼ਤ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਪੁੱਛਿਆ ਹੈ ਕਿ ਅਜਿਹੇ ਮਾਰਚ ਕੱਢਣ ਦੀ ਇਜਾਜ਼ਤ ਕਿਵੇਂ ਦਿੱਤੀ ਜਾ ਰਹੀ ਹੈ। ਅਸੀਂ ਵਿਦੇਸ਼ ਨੀਤੀ 'ਤੇ ਇਸ ਦੇ ਪ੍ਰਭਾਵ ਨੂੰ ਕਿਵੇਂ ਅੱਖੋਂ ਪਰੋਖੇ ਕਰ ਰਹੇ ਹਾਂ? ਕੀ ਇਹ ਵਿਦੇਸ਼ ਨੀਤੀ ਲਈ ਖਤਰਨਾਕ ਸਥਿਤੀ ਪੈਦਾ ਨਹੀਂ ਕਰੇਗਾ? ਇਸ ਤੋਂ ਪਹਿਲਾਂ ਵੀ ਬੋਰਡਮੈਨ ਖਾਲਿਸਤਾਨ ਦੇ ਮੁੱਦੇ 'ਤੇ ਜਸਟਿਨ ਟਰੂਡੋ ਨੂੰ ਘੇਰਦੇ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਕਿਹਾ ਕਿ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਸਰਕਾਰ ਨੂੰ ਕੈਨੇਡਾ ਦੀ ਸੁਰੱਖਿਆ ਦੀ ਕੋਈ ਪ੍ਰਵਾਹ ਨਹੀਂ ਹੈ। ਕੱਟੜਪੰਥੀ ਗਤੀਵਿਧੀਆਂ ਦੇਸ਼ ਭਰ ਦੇ ਭਾਈਚਾਰਿਆਂ ਨੂੰ ਲਗਾਤਾਰ ਖ਼ਤਰੇ ਵਿੱਚ ਪਾ ਰਹੀਆਂ ਹਨ। ਸਾਡੀਆਂ ਸੜਕਾਂ 'ਤੇ ਜਿਸ ਤਰ੍ਹਾਂ ਦੇ ਮਾਰਚ ਹੋਏ ਹਨ, ਉਹ ਡਰਾਉਣੇ ਹਨ। ਕਾਨੂੰਨ ਦੀ ਪਾਲਣਾ ਕਰਨ ਵਾਲੇ ਕੈਨੇਡੀਅਨਾਂ ਨਾਲ ਅਪਰਾਧੀਆਂ ਵਾਂਗ ਵਿਵਹਾਰ ਕੀਤਾ ਜਾ ਰਿਹਾ ਹੈ, ਜਦੋਂ ਕਿ ਕੱਟੜਪੰਥੀ ਲਗਾਤਾਰ ਬਚ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਡੋਮਿਨਿਕਾ PM Modi ਨੂੰ ਦੇਵੇਗਾ ਆਪਣਾ ਸਰਵਉੱਚ ਰਾਸ਼ਟਰੀ ਸਨਮਾਨ 

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੈਨੇਡਾ ਨੇ ਭਾਰਤ 'ਤੇ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਸਾਜ਼ਿਸ਼ 'ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਹੇਠਲੇ ਪੱਧਰ 'ਤੇ ਪਹੁੰਚ ਗਏ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਦਾਅਵਾ ਕੀਤੇ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਇਕ-ਦੂਜੇ ਦੇ ਚੋਟੀ ਦੇ ਡਿਪਲੋਮੈਟਾਂ ਨੂੰ ਕੱਢ ਦਿੱਤਾ ਹੈ ਕਿ ਕੈਨੇਡੀਅਨ ਪੁਲਸ ਜੂਨ 2023 ਦੇ ਕਤਲ ਵਿਚ ਭਾਰਤੀ ਏਜੰਟਾਂ ਅਤੇ ਭਾਰਤ ਸਰਕਾਰ ਦੀ ਸਿੱਧੀ ਸ਼ਮੂਲੀਅਤ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਭਾਰਤ ਨੇ ਦੋਸ਼ਾਂ ਨੂੰ ਬੇਤੁਕਾ ਦੱਸਦਿਆਂ ਜਸਟਿਨ ਟਰੂਡੋ 'ਤੇ ਖਾਲਿਸਤਾਨੀਆਂ ਨੂੰ ਪਨਾਹ ਦੇਣ ਦਾ ਦੋਸ਼ ਲਾਇਆ ਹੈ ਜੋ ਨਾ ਸਿਰਫ਼ ਭਾਰਤ ਵਿਰੁੱਧ ਸਾਜ਼ਿਸ਼ ਰਚ ਰਹੇ ਹਨ ਸਗੋਂ ਕੈਨੇਡਾ ਦੀ ਧਰਤੀ 'ਤੇ ਹਿੰਦੂਆਂ 'ਤੇ ਹਮਲੇ ਵੀ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News