ਨਾਸਾ ਨੇ 2030 ਤੱਕ ਸ਼ੁੱਕਰ ਲਈ ਦੋ ਮਿਸ਼ਨਾਂ ਦੀ ਕੀਤੀ ਘੋਸ਼ਣਾ, ਵਿਗਿਆਨੀ ਉਤਸ਼ਾਹਿਤ
Sunday, Jun 06, 2021 - 01:17 PM (IST)
ਲੰਡਨ (ਭਾਸ਼ਾ): ਸਾਡੇ ਸੌਰਮੰਡਲ ਦੀ ਦਹਾਕਿਆਂ ਤੋਂ ਜਾਰੀ ਖੋਜ ਵਿਚ ਸਾਡੇ ਗੁਆਂਢੀ ਗ੍ਰਹਿਆਂ ਵਿਚੋਂ ਇਕ ਸ਼ੁੱਕਰ ਗ੍ਰਹਿ ਨੂੰ ਹਰ ਵਾਰੀ ਅਣਡਿੱਠਾ ਕੀਤਾ ਗਿਆ ਜਾਂ ਉਸ ਦੇ ਬਾਰੇ ਵਿਚ ਜਾਨਣ-ਸਮਝਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਨਹੀਂ ਕੀਤੀ ਗਈ ਪਰ ਹੁਣ ਚੀਜ਼ਾਂ ਬਦਲਣ ਵਾਲੀਆਂ ਹਨ। ਨਾਸਾ ਦੇ ਸੌਰਮੰਡਲ ਖੋਜ ਪ੍ਰੋਗਰਾਮ ਵੱਲੋਂ ਹਾਲ ਹੀ ਵਿਚ ਕੀਤੀ ਗਈ ਘੋਸ਼ਣਾ ਵਿਚ ਦੋ ਮਿਸ਼ਨਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ ਅਤੇ ਇਹ ਦੋਵੇਂ ਮਿਸ਼ਨ ਸ਼ੁੱਕਰ ਗ੍ਰਹਿ ਲਈ ਹਨ।
ਇਹਨਾਂ ਦੋ ਅਭਿਲਾਸ਼ੀ ਮਿਸ਼ਨਾਂ ਨੂੰ 2028 ਤੋਂ 2030 ਵਿਚਕਾਰ ਸ਼ੁਰੂ ਕੀਤਾ ਜਾਵੇਗਾ। ਨਾਸਾ ਦੇ ਗ੍ਰਹਿ ਵਿਗਿਆਨ ਵਿਭਾਗ ਲਈ ਇਹ ਇਕ ਮਹੱਤਵਪੂਰਨ ਤਬਦੀਲੀ ਦਾ ਪ੍ਰਤੀਕ ਹੈ ਕਿਉਂਕਿ ਉਸ ਨੇ 1990 ਦੇ ਬਾਅਦ ਤੋਂ ਸ਼ੁੱਕਰ ਗ੍ਰਹਿ ਤੱਕ ਕਿਸੇ ਮਿਸ਼ਨ ਨੂੰ ਨਹੀਂ ਭੇਜਿਆ ਹੈ। ਇਹ ਪੁਲਾੜ ਵਿਗਿਆਨੀਆਂ ਨੂੰ ਉਤਸ਼ਾਹਿਤ ਕਰਨ ਵਾਲੀ ਖ਼ਬਰ ਹੈ। ਸ਼ੁੱਕਰ ਗ੍ਰਹਿ 'ਤੇ ਹਾਲਾਤ ਪ੍ਰਤੀਕੂਲ ਹਨ। ਉਸ ਦੇ ਵਾਤਾਵਰਨ ਵਿਚ ਸਲਰਿਕ ਐਸਿਡ ਹੈ ਅਤੇ ਸਤਿਹ ਦਾ ਤਾਪਮਾਨ ਇੰਨਾ ਗਰਮ ਹੈ ਕਿ ਸੀਸਾ ਪਿਘਲ ਸਕਦਾ ਹੈ ਪਰ ਇਹ ਹਮੇਸ਼ਾ ਤੋਂ ਅਜਿਹਾ ਨਹੀਂ ਰਿਹਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਸ਼ੁੱਕਰ ਗ੍ਰਹਿ ਦੀ ਉਤਪੱਤੀ ਬਿਲਕੁੱਲ ਧਰਤੀ ਦੀ ਉਤਪੱਤੀ ਵਾਂਗ ਹੋਈ ਸੀ। ਧਰਤੀ 'ਤੇ ਕਾਰਬਨ ਮੁੱਖ ਤੌਰ 'ਤੇ ਪੱਥਰਾਂ ਵਿਚਾਲੇ ਫਸਿਆ ਹੋਇਆ ਹੈ ਜਦਕਿ ਸ਼ੁੱਕਰ ਗ੍ਰਹਿ 'ਤੇ ਇਸ ਖਿਸਕ ਕੇ ਵਾਤਾਵਰਨ ਵਿਚ ਚਲਾ ਗਿਆ ਜਿਸ ਨਾਲ ਇਸ ਦੇ ਵਾਤਾਵਰਨ ਵਿਚ ਤਕਰੀਬਨ 96 ਫੀਸਦੀ ਕਾਰਬਨ ਡਾਈਆਕਸਾਈਡ ਹੈ। ਇਸ ਨਾਲ ਬਹੁਤ ਤੇਜ਼ ਗ੍ਰੀਨਹਾਊਸ ਪ੍ਰਭਾਵ ਪੈਦਾ ਹੋਇਆ ਜਿਸ ਨਾਲ ਸਤਹਿ ਦਾ ਤਾਪਮਾਨ 750 ਕੈਲਵਿਨ (470 ਡਿਗਰੀ ਸੈਲਸੀਅਸ ਜਾਂ 900 ਡਿਗਰੀ ਫਾਰਨੇਹਾਈਟ) ਤੱਕ ਚਲਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ - ਸ਼ਾਨਦਾਰ ਆਫਰ, ਖਰੀਦੋ ਕੱਛੂਕੰਮਾ ਅਤੇ ਮਹਿਲ ਜਿਹਾ ਘਰ ਪਾਓ ਮੁਫ਼ਤ
ਗ੍ਰਹਿ ਦਾ ਇਤਿਹਾਸ ਗ੍ਰੀਨਹਾਊਸ ਪ੍ਰਭਾਵ ਨੂੰ ਪੜ੍ਹਨ ਅਤੇ ਧਰਤੀ 'ਤੇ ਇਸ ਦਾ ਪ੍ਰਬੰਧਨ ਕਿਵੇਂ ਕੀਤਾ ਜਾਵੇ ਇਹ ਸਮਝਣ ਦਾ ਬਿਹਤਰੀਨ ਮੌਕਾ ਉਪਲਬਧ ਕਰਾਏਗਾ। ਇਸ ਲਈ ਅਜਿਹੇ ਮਾਡਲਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਿਸ ਵਿਚ ਸ਼ੁੱਕਰ ਦੇ ਵਾਯੂਮੰਡਲ ਦੀ ਸਿਖਰ ਸਥਿਤੀਆਂ ਨੂੰ ਤਿਆਰ ਕੀਤਾ ਜਾ ਸਕਦਾ ਹੈ ਅਤੇ ਨਤੀਜਿਆਂ ਦੀ ਤੁਲਨਾ ਧਰਤੀ 'ਤੇ ਮੌਜੂਦਾ ਸਥਿਤੀਆਂ ਨਾਲ ਕਰ ਸਕਦੇ ਹਨ।ਨਾਸਾ ਦੇ ਚੁਣੇ ਗਏ ਮਿਸ਼ਨਾਂ ਵਿਚੋਂ ਪਹਿਲੇ ਨੂੰ 'ਦਾਵਿੰਚੀ ਪਲੱਸ' ਦੇ ਨਾਮ ਨਾਲ ਜਾਣਿਆ ਜਾਵੇਗਾ। ਇਸ ਵਿਚ ਇਕ ਲੈਂਡਿੰਗ ਚੈੱਕ ਟੂਲ ਸ਼ਾਮਲ ਹੈ ਜਿਸ ਦਾ ਮਤਲਬ ਹੈ ਕਿ ਇਸ ਨੂੰ ਵਾਯੂਮੰਡਲ ਵਿਚ ਛੱਡਿਆ ਜਾਵੇਗਾ। ਇਸ ਖੋਜ ਦੇ ਤਿੰਨ ਪੜਾਅ ਹੋਣਗੇ ਜਿਸ ਦੇ ਪਹਿਲੇ ਪੜਾਅ ਵਿਚ ਪੂਰੇ ਵਾਯੂਮੰਡਲ ਦੀ ਜਾਂਚ ਕੀਤੀ ਜਾਵੇਗੀ।ਇਸ ਵਿਚ ਵਿਸਥਾਰ ਨਾਲ ਵਾਯੂਮੰਡਲ ਦੀ ਬਣਾਵਟ ਨੂੰ ਦੇਖਿਆ ਹੋਵੇਗਾ ਜੋ ਵੱਧਦੇ ਸਫਰ ਦੌਰਾਨ ਹਰੇਕ ਸਤਹਿ 'ਤੇ ਸੂਚਨਾਵਾਂ ਉਪਲਬਧ ਕਰਾਏਗਾ। ਦੂਜਾ ਮਿਸ਼ਨ 'ਵੇਰਿਟਾਸ' ਦੇ ਨਾਮ ਨਾਲ ਜਾਣਿਆ ਜਾਵੇਗਾ ਜੋ 'ਵੀਨਸ ਐਮਿਸ਼ਿਵਿਟੀ', ਰੇਡੀਓ ਸਾਈਂਸ, ਇਨਸਾਰ, ਟੋਪੋਗ੍ਰਾਫੀ ਅਤੇ ਸਪੈਕਟ੍ਰੋਸਕੋਪੀ ਦਾ ਸੰਖੇਪ ਰੂਪ ਹੈ। ਇਹ ਹੋਰ ਉੱਚੇ ਮਾਪਦੰਡ ਵਾਲਾ ਗ੍ਰਹਿ ਮਿਸ਼ਨ ਹੋਵੇਗਾ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।