ਮੁਹੰਮਦ ਯੂਨਸ ਨੂੰ ਸਤਾ ਰਿਹੈ ਬਗਾਵਤ ਦਾ ਡਰ! ਫੌਜ ਨੂੰ ਦਿੱਤੀ ਗ੍ਰਿਫਤਾਰੀ ਤੋਂ ਲੈ ਕੇ ਗੋਲੀ ਮਾਰਨ ਦੀ Power

Thursday, Sep 19, 2024 - 05:53 PM (IST)

ਮੁਹੰਮਦ ਯੂਨਸ ਨੂੰ ਸਤਾ ਰਿਹੈ ਬਗਾਵਤ ਦਾ ਡਰ! ਫੌਜ ਨੂੰ ਦਿੱਤੀ ਗ੍ਰਿਫਤਾਰੀ ਤੋਂ ਲੈ ਕੇ ਗੋਲੀ ਮਾਰਨ ਦੀ Power

ਇੰਟਰਨੈਸ਼ਨਲ ਡੈਸਕ - ਬੰਗਲਾਦੇਸ਼ 'ਚ ਮੁੜ ਬਗਾਵਤ ਦੇ ਬੱਦਲ ਮੰਡਰਾਉਣੇ ਸ਼ੁਰੂ ਹੋ ਗਏ ਹਨ। ਠੀਕ ਡੇਢ ਮਹੀਨੇ ਬਾਅਦ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੂੰ ਵੀ ਸ਼ੇਖ ਹਸੀਨਾ ਵਾਂਗ ਬਗਾਵਤ ਦਾ ਡਰ ਸਤਾਉਣ ਲੱਗਾ ਹੈ। ਦੇਸ਼ ’ਚ ਚੋਣਾਂ ਦੀ ਮੰਗ ਤੇਜ਼ ਹੋ ਗਈ ਹੈ ਅਤੇ ਵਿਰੋਧ ਦਾ ਪੱਧਰ ਵਧਦਾ ਜਾ ਰਿਹਾ ਹੈ। ਅਜਿਹੇ 'ਚ ਮੁਹੰਮਦ ਯੂਨਸ ਨੇ ਨਾਰਾਜ਼ਗੀ ਨਾਲ ਨਜਿੱਠਣ ਲਈ ਸਖਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ ਅਤੇ ਅਗਲੇ 60 ਦਿਨਾਂ ਲਈ ਪੂਰੇ ਦੇਸ਼ 'ਚ ਫੌਜ ਨੂੰ ਵਿਸ਼ੇਸ਼ ਕਾਰਜਕਾਰੀ ਮੈਜਿਸਟਰੇਟ ਦੀਆਂ ਸ਼ਕਤੀਆਂ ਦਿੱਤੀਆਂ ਹਨ। ਹੁਣ ਫੌਜ ਨੂੰ ਕਿਸੇ ਨੂੰ ਵੀ ਗ੍ਰਿਫਤਾਰ ਕਰਨ ਅਤੇ ਗੋਲੀ ਚਲਾਉਣ ਦਾ ਅਧਿਕਾਰ ਮਿਲ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-ਤਾਈਵਾਨ ਨੂੰ ਹਥਿਆਰ ਵੇਚ ਰਹੀ ਅਮਰੀਕੀ ਕੰਪਨੀ ’ਤੇ ਚੀਨ ਨੇ ਲਾਈ ਪਾਬੰਦੀ

ਇਕ ਸਰਕਾਰੀ ਸਲਾਹਕਾਰ ਨੇ ਬੰਗਲਾਦੇਸ਼ੀ ਮੀਡੀਆ ਆਉਟਲੈਟ ਡੇਲੀ ਸਟਾਰ ਨੂੰ ਦੱਸਿਆ ਕਿ ਮੈਜਿਸਟਰੇਟ ਦੀ ਸ਼ਕਤੀ ਮਿਲਣ ਤੋਂ ਬਾਅਦ, ਫੌਜ ਦੇ ਅਧਿਕਾਰੀਆਂ ਕੋਲ ਲੋਕਾਂ ਨੂੰ ਗ੍ਰਿਫਤਾਰ ਕਰਨ ਅਤੇ ਨਜ਼ਰਬੰਦ ਕਰਨ ਦੀ ਸ਼ਕਤੀ ਹੋਵੇਗੀ। ਸਵੈ-ਰੱਖਿਆ ’ਚ ਅਤੇ ਅਤਿ ਦੀ ਲੋੜ ਦੇ ਮਾਮਲੇ ’ਚ, ਫੌਜੀ ਅਧਿਕਾਰੀ ਵੀ ਗੋਲੀ ਚਲਾ ਸਕਦੇ ਹਨ। ਇਸ ਫੈਸਲੇ ਦਾ ਕਾਰਨ ਦੱਸਦੇ ਹੋਏ ਅੰਤਰਿਮ ਸਰਕਾਰ ਦੇ ਕਾਨੂੰਨੀ ਸਲਾਹਕਾਰ ਆਸਿਫ ਨਜ਼ਰੁਲ ਨੇ ਕਿਹਾ ਕਿ ਕਈ ਥਾਵਾਂ 'ਤੇ ਹਾਲਾਤ ਵਿਨਾਸ਼ਕਾਰੀ ਹਨ। ਉਦਯੋਗਿਕ ਖੇਤਰਾਂ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਹਾਲਾਤਾਂ ਦਰਮਿਆਨ ਫੌਜ ਨੂੰ ਮੈਜਿਸਟ੍ਰੇਟ ਦੀ ਸ਼ਕਤੀ ਦਿੱਤੀ ਗਈ ਹੈ। ਇਸ ਦੌਰਾਨ ਕਾਨੂੰਨੀ ਸਲਾਹਕਾਰ ਨਜ਼ਰੁਲ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਫੌਜ ਦੇ ਜਵਾਨ ਇਸ ਅਧਿਕਾਰ ਦੀ ਦੁਰਵਰਤੋਂ ਨਹੀਂ ਕਰਨਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਡੇਲੀ ਸਟਾਰ ਨੂੰ ਦੱਸਿਆ ਕਿ ਇਕ ਵਾਰ ਸਥਿਤੀ ’ਚ ਸੁਧਾਰ ਹੋਣ ਤੋਂ ਬਾਅਦ ਫੌਜ ਨੂੰ ਮੈਜਿਸਟ੍ਰੇਟ ਦੀ ਸ਼ਕਤੀ ਦੀ ਲੋੜ ਨਹੀਂ ਪਵੇਗੀ।

ਪੜ੍ਹੋ ਇਹ ਅਹਿਮ ਖ਼ਬਰ-ਸੰਯੁਕਤ ਰਾਸ਼ਟਰ : ਫਿਲਸਤੀਨ ਦੇ ਮਤੇ ’ਤੇ ਵੋਟ ਤੋਂ ਭਾਰਤ ਰਿਹਾ ਗੈਰ-ਹਾਜ਼ਰ

ਇਕ ਹੋਰ ਸਲਾਹਕਾਰ ਨੇ ਆਪਣਾ ਨਾਂ ਖੁਫੀਆ ਰੱਖਣ ਦੀ ਸ਼ਰਤ 'ਤੇ ਡੇਲੀ ਸਟਾਰ ਨਾਲ ਗੱਲ ਕਰਦਿਆਂ ਕਿਹਾ ਕਿ ਪੁਲਸ ਅਜੇ ਵੀ ਸਹੀ ਢੰਗ ਨਾਲ ਕੰਮ ਨਹੀਂ ਕਰ ਪਾ ਰਹੀ ਹੈ। ਫੌਜ ਨਾਲ ਮੈਜਿਸਟਰੇਟ ਦੀ ਅਣਹੋਂਦ ਕਾਰਨ ਸਥਿਤੀ ਕਾਬੂ ਹੇਠ ਨਹੀਂ ਆ ਰਹੀ ਹੈ। ਅੰਤਰਿਮ ਸਰਕਾਰ ਦੇ ਸਲਾਹਕਾਰ ਨੇ ਮੰਨਿਆ ਕਿ ਇਹ ਸਥਿਤੀ ਅਸਾਧਾਰਨ ਸੀ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਸਰਕਾਰ ਵੱਲੋਂ ਫੌਜ ਨੂੰ ਅਜਿਹੀ ਸ਼ਕਤੀ ਦਿੱਤੀ ਗਈ ਹੈ। ਹਾਲਾਂਕਿ, ਬੰਗਲਾਦੇਸ਼ ’ਚ ਪਹਿਲਾਂ ਹੀ ਮਾਰਸ਼ਲ ਲਾਅ ਲਾਗੂ ਹੈ ਪਰ ਉਸ ਕਾਨੂੰਨ ਦੇ ਤਹਿਤ ਫੌਜ ਨੂੰ ਆਪਣੇ ਆਪ ਹੀ ਮੈਜਿਸਟਰੇਟ ਦੀ ਸ਼ਕਤੀ ਮਿਲ ਜਾਂਦੀ ਹੈ। 5 ਅਗਸਤ ਨੂੰ ਸ਼ੇਖ ਹਸੀਨਾ ਦੀ ਸਰਕਾਰ ਡਿੱਗਣ ਤੋਂ ਬਾਅਦ ਬੰਗਲਾਦੇਸ਼ ’ਚ ਅਰਾਜਕਤਾ ਦਾ ਮਾਹੌਲ ਹੈ। ਇਸ ਦੌਰਾਨ ਪੁਲਸ 'ਤੇ ਵੱਡੀ ਗਿਣਤੀ 'ਚ ਹਮਲੇ ਕੀਤੇ ਗਏ। ਅਰਾਜਕਤਾਵਾਦੀਆਂ ਨੇ ਪੁਲਸ ਦੀਆਂ ਗੱਡੀਆਂ ਅਤੇ ਕਈ ਥਾਣਿਆਂ ਨੂੰ ਅੱਗ ਲਗਾ ਦਿੱਤੀ ਸੀ। ਪੁਲਿਸ ਵਾਲਿਆਂ ਨੂੰ ਆਪਣੀਆਂ ਵਰਦੀਆਂ ਲਾਹ ਕੇ ਛੁਪਣਾ ਪਿਆ। ਬੰਗਲਾਦੇਸ਼ ਪੁਲਸ ਦੇ ਸੂਤਰਾਂ ਅਨੁਸਾਰ ਕੁੱਲ 664 ਪੁਲਿਸ ਥਾਣਿਆਂ 'ਚੋਂ 450 ਪੁਲਿਸ ਥਾਣਿਆਂ 'ਤੇ ਹਮਲੇ ਹੋਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Sunaina

Content Editor

Related News