ਦੁਨੀਆ ਦੇ ਬਹੁਤੇ ਦੇਸ਼ਾਂ ਦੇ ਸਮੁੰਦਰੀ ਕੰਢੇ ਨੇੜੇ ਤੈਰ ਰਹੇ ਹਨ ਕੱਚੇ ਤੇਲ ਦੇ ਟੈਂਕਰ

04/29/2020 12:46:19 PM

ਨਵੀਂ ਦਿੱਲੀ - ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਦਾ ਕਾਰਨ ਕੋਰੋਨਾ ਵਾਇਰਸ ਮਹਾਮਾਰੀ ਦੀ ਸਥਿਤੀ ਹੈ। ਦੁਨੀਆ ਭਰ ਦੀਆਂ ਆਰਥਿਕ ਗਤੀਵਿਧੀਆਂ ਬੰਦ ਹੋਣ ਕਾਰਨ ਸਭ ਤੋਂ ਵੱਡੇ ਤੇਲ ਉਤਪਾਦਕ ਅਮਰੀਕਾ ਸਮੇਤ ਹੋਰ ਦੇਸ਼ ਇਸ ਸਮੇਂ ਅਜੀਬ ਉਲਝਣ ਵਿਚ ਹਨ ਕਿ ਉਸ ਕੱਚੇ ਤੇਲ ਦਾ ਕੀ ਕਰਨ। ਤੇਲ ਉਤਪਾਦਕ ਦੇਸ਼ਾਂ ਵਿਚ ਸਟੋਰੇਜ ਦੀ ਜਗ੍ਹਾ ਘੱਟ ਹੈ। ਕਰੋਨਾ ਵਾਇਰਸ ਸੰਕਟ ਕਾਰਨ ਕੱਚੇ ਤੇਲ ਦੀ ਮੰਗ ਘੱਟ ਗਈ ਹੈ ਅਤੇ ਤੇਲ ਭੰਡਾਰ ਦੀਆਂ ਸਾਰੀਆਂ ਸਹੂਲਤਾਂ ਵੀ ਆਪਣੀ ਪੂਰੀ ਸਮਰੱਥਾ ਤੇ ਪਹੁੰਚ ਗਈਆਂ ਹਨ। 

ਅਮਰੀਕਾ ਦੇ ਤੇਲ ਦੇ ਵੱਡੇ ਭੰਡਾਰ ਭਰਨ ਦੀ ਕਗਾਰ 'ਤੇ ਪਹੁੰਚ ਗਏ ਹਨ। ਉਨ੍ਹਾਂ ਵਿਚ ਓਕਲਾਹੋਮਾ ਦਾ ਸਭ ਤੋਂ ਵੱਡਾ ਤੇਲ ਭੰਡਾਰਨ ਕੇਂਦਰ ਵੀ ਸ਼ਾਮਲ ਹੈ। ਇਹ ਖਦਸ਼ਾ ਹੈ ਕਿ ਇਹ ਤੇਲ ਭੰਡਾਰ ਥੋੜੇ ਸਮੇਂ ਵਿਚ ਹੀ ਆਪਣੇ ਉੱਚੇ ਪੱਧਰ ਤੇ ਪਹੁੰਚ ਜਾਣਗੇ, ਯਾਨੀ ਤੇਲ ਭੰਡਾਰਨ ਦੀ ਜਗ੍ਹਾ ਖ਼ਤਮ ਹੋ ਜਾਵੇਗੀ। ਇਹ ਅਮਰੀਕਾ ਲਈ ਇਤਿਹਾਸਕ ਦੁਚਿੱਤੀ ਦਾ ਸਮਾਂ ਹੈ। ਅਜਿਹੀ ਉਲਝਣ ਦਾ ਸਾਹਮਣਾ ਦੁਨੀਆਂ ਦੇ ਕੁਝ ਹੋਰ ਦੇਸ਼ਾਂ ਨੂੰ ਵੀ ਕਰਨਾ ਪੈ ਰਿਹਾ ਹੈ। 

ਅੰਤਰਰਾਸ਼ਟਰੀ ਊਰਜਾ ਏਜੰਸੀ ਦੇ ਕਾਰਜਕਾਰੀ ਨਿਰਦੇਸ਼ਕ ਫਾਤਿਹ ਬੀਰੋਲ ਨੇ ਚੇਤਾਵਨੀ ਵੀ ਦਿੱਤੀ ਸੀ ਕਿ 'ਬਹੁਤ ਜਲਦ ਅਜਿਹਾ ਸਮਾਂ ਆਵੇਗਾ ਜਦੋਂ ਵਿਸ਼ਵਵਿਆਪੀ ਤੇਲ ਭੰਡਾਰਨ ਸਮਰੱਥਾ ਆਪਣੇ ਸਿਖਰ ਤੇ ਪਹੁੰਚ ਜਾਏਗੀ'।

ਰਿਸਰਚ ਫਰਮ ਆਈਐਚਐਸ ਮਾਰਕੀਟ ਦਾ ਅਨੁਮਾਨ ਹੈ ਕਿ ਇਸ ਸਾਲ ਦੀ ਪਹਿਲੀ ਤਿਮਾਹੀ ਵਿਚ, ਤੇਲ ਦੀ ਵਿਸ਼ਵਵਿਆਪੀ ਮੰਗ ਵਿਚ ਪ੍ਰਤੀ ਦਿਨ 3.8 ਮਿਲੀਅਨ ਬੈਰਲ ਦੀ ਗਿਰਾਵਟ ਆਈ ਹੈ। ਇਹ ਵਿਸ਼ਵਵਿਆਪੀ ਸਪਲਾਈ ਦਾ ਚਾਰ ਪ੍ਰਤੀਸ਼ਤ ਹੈ। 2008 ਦੇ ਵਿੱਤੀ ਸੰਕਟ ਤੋਂ ਬਾਅਦ ਇਹ ਸਭ ਤੋਂ ਭੈੜੀ ਸਥਿਤੀ ਹੈ।

ਇਸ ਲਈ ਆਈ ਗਿਰਾਵਟ

ਦਰਅਸਲ, ਕੁਝ ਹਫ਼ਤੇ ਪਹਿਲਾਂ ਹੀ ਰੂਸ ਅਤੇ ਸਾਊਦੀ ਅਰਬ ਵਿਚਕਾਰ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਲੜਾਈ ਹੋਈ ਸੀ, ਜਿਸ ਕਾਰਨ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਦਰਜ ਕੀਤੀ ਗਈ ਸੀ। ਓਪੇਕ ਸਮੂਹ ਦੇਸ਼ਾਂ ਅਤੇ ਮੈਕਸੀਕੋ ਦੇ ਸਮਝੌਤੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਮਈ ਤੱਕ ਤੇਲ ਦੇ ਉਤਪਾਦਨ ਵਿਚ ਦਸ ਪ੍ਰਤੀਸ਼ਤ ਕਟੌਤੀ ਕੀਤੀ ਜਾਏਗੀ। ਤੇਲ ਦੇ ਉਤਪਾਦਨ ਨੂੰ ਘਟਾਉਣ ਦਾ ਇਹ ਸਮਝੌਤਾ ਆਪਣੇ ਆਪ ਵਿਚ ਇਤਿਹਾਸਕ ਸੀ। ਮਾਰਚ ਦੇ ਅਖੀਰ ਤੋਂ ਕਈ ਅਮਰੀਕੀ ਕੰਪਨੀਆਂ ਨੇ ਘੋਸ਼ਣਾ ਕੀਤੀ ਸੀ ਕਿ ਉਹ ਅਪ੍ਰੈਲ ਵਿਚ ਤੇਲ ਦੀ ਪ੍ਰੋਸੈਸਿੰਗ ਦੀ ਮਾਤਰਾ ਵਿਚ ਕਟੌਤੀ ਕਰਣਗੀਆਂ। ਇਸ ਘੋਸ਼ਣਾ ਨੇ ਕੱਚੇ ਤੇਲ ਦੇ ਉਤਪਾਦਨ 'ਤੇ ਵੀ ਮਾੜਾ ਪ੍ਰਭਾਵ ਪਾਇਆ ਸੀ।

ਹਾਲ ਹੀ ਵਿਚ ਤੇਲ ਦਾ ਵਾਅਦਾ ਜ਼ੀਰੋ ਤੋਂ ਹੇਠਾਂ ਪਹੁੰਚ ਗਿਆ। ਮਈ ਦੀ ਡਿਲਵਰੀ ਲਈ ਅਮਰੀਕੀ ਬੈਂਚਮਾਰਕ ਵੈਸਟ ਟੈਕਸਸ ਇੰਟਰਮੀਡੀਏਟ (ਡਬਲਯੂਟੀਆਈ) ਦੀ ਕੀਮਤ ਅਪ੍ਰੈਲ ਵਿਚ ਪਹਿਲੀ ਵਾਰ ਜ਼ੀਰੋ ਤੋਂ ਹੇਠਾਂ ਆ ਗਈ ਕਿਉਂਕਿ ਕੋਈ ਵੀ ਵਪਾਰੀ ਕੱਚਾ ਤੇਲ ਖਰੀਦ ਕੇ ਉਸਨੂੰ ਆਪਣੇ ਕੋਲ ਰੱਖਣ ਦੀ ਸਥਿਤੀ ਵਿਚ ਨਹੀਂ ਸੀ।

ਟੈਂਕਰ ਫਾਰਮ ਵਿਚ ਕੱਚਾ ਤੇਲ

ਇਹੀ ਕਾਰਨ ਹੈ ਕਿ ਸਮੁੰਦਰ ਵਿਚ ਖੜ੍ਹੇ ਤੇਲ ਦੇ ਵੱਡੇ ਟੈਂਕਰ ਵੀ ਫਲੋਟਿੰਗ ਸਟੋਰੇਜ ਯੂਨਿਟ ਬਣ ਗਏ ਹਨ। ਮਾਰਚ ਮਹੀਨੇ ਤੋਂ ਕੁਝ ਅਮਰੀਕੀ ਕੰਪਨੀਆਂ ਨੇ ਆਪਣੇ ਸਮੁੰਦਰੀ ਜਹਾਜ਼ਾਂ ਨੂੰ ਖੜ੍ਹਾ ਰੱਖਣਾ ਸ਼ੁਰੂ ਕਰ ਦਿੱਤਾ ਸੀ।

ਕੰਪਨੀਆਂ ਕਿਰਾਏ 'ਤੇ ਲੈਂਦੀਆਂ ਹਨ ਟੈਂਕਰ

ਅਰਨੀ ਬਾਰਸਾਮੀਆਨ ਕਹਿੰਦੇ ਹਨ, 'ਬਹੁਤ ਸਾਰੀਆਂ ਕੰਪਨੀਆਂ ਇਹ ਤੇਲ ਟੈਂਕਰ ਕਿਰਾਏ 'ਤੇ ਲੈਂਦੀਆਂ ਹਨ। ਇਹ ਤੇਲ ਟੈਂਕਰ ਤੇਲ ਨਾਲ ਭਰ ਦਿੱਤੇ ਜਾਂਦੇ ਹਨ ਅਤੇ ਇਹ ਸਮੁੰਦਰ ਵਿੱਚ ਖੜੇ ਕਰ ਦਿੱਤੇ ਜਾਂਦੇ ਹਨ ਅਤੇ  ਉਦੋਂ ਤੱਕ ਇਸ ਤਰ੍ਹਾਂ ਹੀ ਰਹਿੰਦੇ ਹਨ ਜਦੋਂ ਤੱਕ ਉਨ੍ਹਾਂ ਨੂੰ ਕੋਈ ਗਾਹਕ ਨਹੀਂ ਮਿਲਦਾ।

ਹਾਲਾਂਕਿ, ਸਮੁੰਦਰ ਵਿਚ ਤੇਲ ਰੱਖਣਾ ਜ਼ਮੀਨ 'ਤੇ ਸਟੋਰ ਕਰਨ ਨਾਲੋਂ ਤਿੰਨ ਗੁਣਾ ਵਧੇਰੇ ਮਹਿੰਗਾ ਹੈ। ਇਸਦੀ ਕੀਮਤ ਬਹੁਤ ਹੈ, ਪਰ ਪਿਛਲੇ ਕੁਝ ਹਫਤਿਆਂ ਵਿਚ, ਬਹੁਤ ਸਾਰੀਆਂ ਕੰਪਨੀਆਂ ਇਸ ਵਿਕਲਪ ਨੂੰ ਅਪਣਾ ਰਹੀਆਂ ਹਨ ਕਿਉਂਕਿ ਅਮਰੀਕਾ ਵਿਚ ਜ਼ਮੀਨ ਸਟੋਰੇਜ ਦੀ ਘਾਟ ਹੋ ਗਈ ਹੈ।

 


Harinder Kaur

Content Editor

Related News