ਅਣਜਾਣ ਬਿਮਾਰੀ ਨੇ ਉਡਾਈ ਨੀਂਦ, ਹੁਣ ਤੱਕ 50 ਤੋਂ ਵੱਧ ਮੌਤਾਂ, ਮੌਤ ਤੋਂ ਸਿਰਫ 48 ਘੰਟੇ ਪਹਿਲਾਂ ਦਿਸਦੇ ਹਨ ਲੱਛਣ
Tuesday, Feb 25, 2025 - 10:56 AM (IST)

ਕਿਨਸ਼ਾਸਾ/ਕਾਂਗੋ (ਏਜੰਸੀ)- ਕਾਂਗੋ ਦੇ ਉੱਤਰ-ਪੱਛਮੀ ਖੇਤਰ ਵਿੱਚ ਇੱਕ ਅਣਜਾਣ ਬਿਮਾਰੀ ਕਾਰਨ ਹੁਣ ਤੱਕ 50 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਮੌਜੂਦ ਡਾਕਟਰਾਂ ਅਤੇ ਵਿਸ਼ਵ ਸਿਹਤ ਸੰਗਠਨ (WHO) ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਡੋਨਾਲਡ ਟਰੰਪ ਦੀ ਵੱਡੀ ਕਾਰਵਾਈ, 4 ਭਾਰਤੀ ਕੰਪਨੀਆਂ ’ਤੇ ਲਗਾਈਆਂ ਪਾਬੰਦੀਆਂ
ਬਿਕੋਰੋ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਅਤੇ ਖੇਤਰੀ ਨਿਗਰਾਨੀ ਕੇਂਦਰ ਦੇ ਮੁਖੀ ਸਰਜ ਨਗਾਲੇਬੇਟੋ ਨੇ ਕਿਹਾ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਲੱਛਣਾਂ ਦੇ ਪ੍ਰਗਟ ਹੋਣ ਅਤੇ ਮੌਤ ਵਿਚਕਾਰ ਅੰਤਰ ਸਿਰਫ 48 ਘੰਟੇ ਦਾ ਹੈ, "ਜੋ ਕਿ ਸੱਚਮੁੱਚ ਚਿੰਤਾਜਨਕ ਹੈ।" ਇਹ ਪ੍ਰਕੋਪ 21 ਜਨਵਰੀ ਨੂੰ ਸ਼ੁਰੂ ਹੋਇਆ ਸੀ ਅਤੇ ਹੁਣ ਤੱਕ 419 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 53 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਕੈਂਸਰ ਅੱਗੇ ਦਮ ਤੋੜ ਰਹੇ ਭਾਰਤੀ; ਅਧਿਐਨ 'ਚ ਹੋਇਆ ਇਹ ਵੱਡਾ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8