ਜ਼ਾਲਮ ਮਾਂ; ਪਹਿਲਾਂ ਸੁਣਾਈ ਲੋਰੀ, ਫਿਰ 3 ਮਾਸੂਮਾਂ ਦਾ...
Monday, Feb 17, 2025 - 12:01 PM (IST)

ਇੰਟਰਨੈਸ਼ਨਲ ਡੈਸਕ- ਅਮਰੀਕਾ ਦੀ ਇੱਕ ਅਦਾਲਤ ਨੇ ਇੱਕ ਜ਼ਾਲਮ ਮਾਂ ਨੂੰ ਆਪਣੇ 3 ਮਾਸੂਮ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ 20 ਜਨਵਰੀ 2020 ਨੂੰ ਵਾਪਰੀ, ਜਦੋਂ 27 ਸਾਲਾ ਹੈਨਰੀ ਨੇ ਆਪਣੇ 3 ਮਾਸੂਮ ਬੱਚਿਆਂ 1 ਸਾਲ ਦੀ ਧੀ ਮਿਰਾਇਆ ਹੈਨਰੀ, 3 ਸਾਲਾ ਪੁੱਤਰ ਜ਼ੈਨ ਹੈਨਰੀ ਅਤੇ 7 ਮਹੀਨੇ ਦੀ ਧੀ ਕਟਲੇਆ ਰਿਓਸ ਦਾ ਲੋਰੀ ਸੁਣਾਉਂਦੇ ਹੋਏ ਹੌਲੀ-ਹੌਲੀ ਗਲਾ ਘੁੱਟ ਦਿੱਤਾ। ਤਿੰਨਾਂ ਬੱਚਿਆਂ ਨੂੰ ਮਾਰਨ ਤੋਂ ਬਾਅਦ, ਉਸਨੇ ਸਾਰੇ ਬੱਚਿਆਂ ਦੀਆਂ ਲਾਸ਼ਾਂ ਨੂੰ ਇੱਕ ਕੰਬਲ ਵਿੱਚ ਲਪੇਟਿਆ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਸੁਲਾ ਦਿੱਤਾ, ਜਿਵੇਂ ਉਹ ਡੂੰਘੀ ਨੀਂਦ ਵਿੱਚ ਹੋਣ।
ਇਹ ਵੀ ਪੜ੍ਹੋ: ਇਕ ਹੋਰ ਦੇਸ਼ 'ਚ ਭਾਰਤੀਆਂ ਲਈ ਖੜ੍ਹੀ ਹੋਈ ਮੁਸੀਬਤ! ਲਾਗੂ ਹੋ ਰਹੇ ਨਵੇਂ ਨਿਯਮ
ਹੈਨਰੀ ਨਸ਼ੇ ਦੀ ਆਦੀ ਸੀ ਅਤੇ ਉਸਨੇ ਨਸ਼ੇ ਦੇ ਪ੍ਰਭਾਵ ਹੇਠ ਇਸ ਭਿਆਨਕ ਘਟਨਾ ਨੂੰ ਅੰਜ਼ਾਮ ਦਿੱਤਾ। ਉਸਨੇ ਅਦਾਲਤ ਨੂੰ ਦੱਸਿਆ ਕਿ ਉਸਨੂੰ ਘਟਨਾ ਪੂਰੀ ਤਰ੍ਹਾਂ ਯਾਦ ਨਹੀਂ ਹੈ। ਹੈਨਰੀ ਨੇ ਜਦੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਸੀ, ਉਸ ਸਮੇਂ ਘਰ ਵਿਚ ਕੋਈ ਨਹੀਂ ਸੀ। ਜਦੋਂ ਪਰਿਵਾਰਕ ਮੈਂਬਰ ਘਰ ਵਾਪਸ ਆਏ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਸ ਮਗਰੋਂ ਤੁਰੰਤ ਪੁਲਸ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ। ਜਾਂਚ ਤੋਂ ਬਾਅਦ, ਪੁਲਸ ਨੇ ਤਿੰਨੋਂ ਬੱਚਿਆਂ ਦੇ ਕਤਲ ਦੇ ਦੋਸ਼ ਵਿੱਚ ਦੋਸ਼ੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਅਦਾਲਤ ਦੀ ਸੁਣਵਾਈ ਦੌਰਾਨ, ਹੈਨਰੀ ਨੇ ਆਪਣਾ ਅਪਰਾਧ ਕਬੂਲ ਕਰ ਲਿਆ। ਇਸ ਲਈ ਅਦਾਲਤ ਨੇ ਉਸਨੂੰ ਮੌਤ ਦੀ ਸਜ਼ਾ ਦੀ ਬਜਾਏ ਉਮਰ ਕੈਦ ਦੀ ਸਜ਼ਾ ਸੁਣਾਈ।
ਇਹ ਵੀ ਪੜ੍ਹੋ: ਕਦੋਂ ਹੋਵੇਗਾ ਦੁਨੀਆ ਦਾ ਅੰਤ! ਮਹਾਨ ਵਿਗਿਆਨੀ ਨਿਊਟਨ ਨੇ 300 ਸਾਲ ਪਹਿਲਾਂ ਕਰ ਦਿੱਤੀ ਸੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8