"ਦੁਨੀਆ ਭਰ ''ਚ ਲਾਪਤਾ ਹੋਈਆਂ ਜਨਾਨੀਆਂ ਵਿਚੋਂ ਸਾਢੇ 4 ਕਰੋੜ ਭਾਰਤ ਤੋਂ"

Tuesday, Jun 30, 2020 - 02:54 PM (IST)

"ਦੁਨੀਆ ਭਰ ''ਚ ਲਾਪਤਾ ਹੋਈਆਂ ਜਨਾਨੀਆਂ ਵਿਚੋਂ ਸਾਢੇ 4 ਕਰੋੜ ਭਾਰਤ ਤੋਂ"

ਸੰਯੁਕਤ ਰਾਸ਼ਟਰ- ਦੁਨੀਆ ਭਰ ਵਿਚ ਪਿਛਲੇ 50 ਸਾਲ ਵਿਚ ਲਾਪਤਾ ਹੋਈਆਂ 14 ਕਰੋੜ 26 ਲੱਖ ਜਨਾਨੀਆਂ ਵਿਚੋਂ 4 ਕਰੋੜ 58 ਲੱਖ ਜਨਾਨੀਆਂ ਭਾਰਤ ਦੀਆਂ ਹਨ। 

ਸੰਯੁਕਤ ਰਾਸ਼ਟਰ ਨੇ ਮੰਗਲਵਾਰ ਨੂੰ ਇਕ ਰਿਪੋਰਟ ਵਿਚ ਕਿਹਾ ਕਿ “ਲਾਪਤਾ ਜਨਾਨੀਆਂ ਤੇ ਬੱਚੀਆਂ” ਦੀ ਗਿਣਤੀ ਚੀਨ ਅਤੇ ਭਾਰਤ ਵਿੱਚ ਸਭ ਤੋਂ ਵੱਧ ਹੈ। ਸੰਯੁਕਤ ਰਾਸ਼ਟਰ ਜਨਸੰਖਿਆ ਫੰਡ (ਯੂ.ਐੱਨ.ਐੱਫ.ਪੀ.ਏ) ਵਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ 'ਗਲੋਬਲ ਅਬਾਦੀ ਸਥਿਤੀ 2020' ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਲਾਪਤਾ ਜਨਾਨੀਆਂ ਦੀ ਗਿਣਤੀ ਪਿਛਲੇ 50 ਸਾਲਾਂ ਵਿਚ ਦੁੱਗਣੀ ਹੋ ਗਈ ਹੈ। ਇਹ ਗਿਣਤੀ 1970 ਵਿਚ 6 ਕਰੋੜ 10 ਲੱਖ ਸੀ ਅਤੇ 2020 ਵਿਚ ਵੱਧ ਕੇ 14 ਕਰੋੜ 26 ਲੱਖ ਹੋ ਗਈ। ਰਿਪੋਰਟ ਮੁਤਾਬਕ 2020 ਤੱਕ ਭਾਰਤ ਵਿੱਚ 4 ਕਰੋੜ 58 ਲੱਖ ਜਨਾਨੀਆਂ ਤੇ ਬੱਚੀਆਂ ਅਤੇ ਚੀਨ ਵਿੱਚ 7 ਕਰੋੜ 23 ਲੱਖ ਜਨਾਨੀਆਂ ਲਾਪਤਾ ਹੋ ਗਈਆਂ ਹਨ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਲ 2013 ਤੋਂ 2017 ਵਿਚਕਾਰ ਭਾਰਤ ਵਿਚ ਹਰ ਸਾਲ ਲਗਭਗ 4 ਲੱਖ 60 ਹਜ਼ਾਰ ਕੁੜੀਆਂ ਜਨਮ ਦੇ ਸਮੇਂ ਹੀਲਾਪਤਾ ਹੋ ਜਾਂਦੀਆਂ ਸਨ। ਉਨ੍ਹਾਂ ਕਿਹਾ ਕਿ ਕਈ ਦੇਸ਼ਾਂ ਵਿਚ ਲਿੰਗ ਭੇਦਭਾਵ ਕਾਰਨ ਅਜਿਹਾ ਹੋ ਰਿਹਾ ਹੈ।
ਭਾਰਤ ਵਿਚ 50 ਦੀ ਉਮਰ ਤੱਕ ਇਕੱਲੇ ਰਹਿਣ ਵਾਲੇ ਪੁਰਸ਼ਾਂ ਦੇ ਅਨੁਪਾਤ ਵਿਚ 2050 ਦੇ ਬਾਅਦ 10 ਫੀਸਦੀ ਤਕ ਦੇ ਵਾਧੇ ਦਾ ਅਨੁਮਾਨ ਜਤਾਇਆ ਗਿਆ ਹੈ। 


author

Lalita Mam

Content Editor

Related News