ਅਮਰੀਕਾ: ਨਰਸ ਨੂੰ ''ਕਿੱਸ'' ਕਰਦੇ ਮਲਾਹ ਦੀ ਤਸਵੀਰ ''ਤੇ ਲਿਖਿਆ ''ਮੀਟੂ''

02/21/2019 1:32:31 AM

ਵਾਸ਼ਿੰਗਟਨ— ਨਿਊਯਾਰਕ ਦੇ ਟਾਈਮਸ ਸਕਵੇਅਰ 'ਤੇ ਸਥਿਤ ਅਮਰੀਕੀ ਮਲਾਹ ਦੇ ਇਕ ਨਰਸ ਨੂੰ 'ਕਿੱਸ' ਕਰਦਿਆਂ ਦਿਖਾਉਣ ਵਾਲੀ ਮੂਰਤ 'ਤੇ ਕਿਸੇ ਨੇ ਲਾਲ ਰੰਗ ਦੀ ਸਪ੍ਰੇ ਨਾਲ 'ਮੀਟੂ' ਲਿੱਖ ਦਿੱਤਾ ਹੈ। ਫਲੋਰਿਡਾ ਦੀ ਸਾਰਾਸੋਟਾ ਪੁਲਸ ਨੇ ਦੱਸਿਆ ਕਿ ਇਸ ਮੂਰਤ 'ਚ ਔਰਤ ਦੇ ਖੱਬੇ ਪੈਰ 'ਤੇ ਗੋਢੇ ਦੇ ਹੇਠਾਂ ਮੀਟੂ ਲਿੱਖ ਦਿੱਤਾ ਗਿਆ ਹੈ। ਇਹ ਮੂਰਤ ਇਸੇ ਸ਼ਹਿਰ 'ਚ ਲਾਈ ਗਈ ਹੈ।

ਸਮਝਿਆ ਜਾ ਰਿਹਾ ਹੈ ਕਿ ਮੂਰਤ ਨਾਲ ਛੇੜਛਾੜ ਸੋਮਵਾਰ ਨੂੰ ਕੀਤੀ ਗਈ ਸੀ। ਉਸ ਤੋਂ ਇਕ ਦਿਨ ਪਹਿਲਾਂ ਹੀ ਇਸ ਇਤਿਹਾਸਿਕ ਫੋਟੋ ਨਾਲ ਸਬੰਧਤ ਮਲਾਹ ਜਾਰਜ ਮੇਂਡੋਨਸਾ ਦਾ 95 ਸਾਲ ਦੀ ਉਮਰ 'ਚ ਦਿਹਾਂਤ ਹੋਇਆ ਸੀ। ਮਾਈਕ ਮੈਗਜ਼ੀਨ ਦੇ ਫੋਟੋਗ੍ਰਾਫਰ ਅਲਫ੍ਰੇਡ ਆਈਨਸਟੀਡ ਵਲੋਂ ਲਏ ਗਏ ਇਸ ਫੋਟੋ 'ਚ ਮੇਂਡੋਨਸਾ ਖੁਸ਼ੀ ਨਾਲ ਝੁੱਕ ਕੇ ਇਕ ਔਰਤ ਨੂੰ 'ਕਿੱਸ' ਕਰਦੇ ਨਜ਼ਰ ਆ ਰਹੇ ਹਨ। ਔਰਤ ਨਰਸ ਦੀ ਵਰਦੀ 'ਚ ਹੈ। 'ਮੀਟੂ' ਮੁਹਿੰਮ ਯੌਨ ਹਿੰਸਾ, ਸ਼ੋਸ਼ਣ ਦੀਆਂ ਸ਼ਿਕਾਰ ਔਰਤਾਂ ਦੀ ਰੱਖਿਆ ਲਈ ਚਲਾਈ ਮੁਹਿੰਮ ਹੈ। ਸਾਰਾਸੋਟਾ ਪੁਲਸ ਨੇ ਕਿਹਾ ਕਿ ਮੂਰਤ 'ਤੇ ਸਪ੍ਰੇ ਰੰਗ ਨਾਲ 'ਮੀਟੂ' ਲਿਖੇ ਜਾਣ ਦੀ ਇਸ ਘਟਨਾ ਦਾ ਕੋਈ ਸੀ.ਸੀ.ਟੀ.ਵੀ. ਫੁਟੇਜ ਨਹੀਂ ਹੈ ਤੇ ਮੂਰਤ ਨੂੰ ਸਹੀ ਕਰਨ 'ਚ 1000 ਡਾਲਰ ਦਾ ਖਰਚ ਆਉਣ ਦਾ ਅਨੁਮਾਨ ਹੈ।


Related News