ਗੁਰਦੇ ਨੂੰ ਸਿਹਤਮੰਦ ਰੱਖਣ ਲਈ ਕਰੋ ਮੈਡੀਟਰੇਨੀਅਨ ਖੁਰਾਕ ਦੀ ਵਰਤੋਂ

01/03/2020 7:37:33 PM

ਵਾਸ਼ਿੰਗਟਨ(ਏ.ਐੱਨ.ਆਈ.)- ਗੁਰਦਾ ਬਦਲਵਾਉਣ ਵਾਲੇ ਜੇਕਰ ਮੈਡੀਟਰੇਨੀਅਨ ਖੁਰਾਕ ਦੀ ਵਰਤੋਂ ਕਰਦੇ ਰਹਿਣ ਤਾਂ ਉਨ੍ਹਾਂ ਨੂੰ ਅੱਗੋਂ ਗੁਰਦੇ ਦੀਆਂ ਤਕਲੀਫਾਂ ਤੋਂ ਕਾਫੀ ਹੱਦ ਤੱਕ ਛੁਟਕਾਰਾ ਮਿਲ ਜਾਂਦਾ ਹੈ। ਮੈਡੀਟਰੇਨੀਅਨ ਖੁਰਾਕ ਦੀ ਵਰਤੋਂ ਕਰਨ ਨਾਲ ਗੁਰਦੇ ਦੀ ਸੁਰੱਖਿਆ ਦੀ ਵਧੇਰੇ ਆਸ ਕੀਤੀ ਜਾ ਸਕਦੀ ਹੈ।

ਇਸ ਸਬੰਧੀ ਕੋਰਨੀਜੈੱਨ ਯੂਨੀਵਰਸਿਟੀ ਨੀਦਰਲੈਂਡ ਵਿਚ ਐਂਟੋਕੀਓ ਗੋਮਜ਼ ਐੱਮ.ਡੀ. ਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਅਧਿਐਨ ਕੀਤਾ ਗਿਆ ਹੈ ਕਿ ਮੈਡੀਟਰੇਨੀਅਨ ਖੁਰਾਕ ਵਿਚ ਮੱਛੀ, ਫਲ, ਸਬਜ਼ੀਆਂ, ਖੁਸ਼ਕ ਫਲ ਤੇ ਗਿਰੀਆਂ ਤੋਂ ਇਲਾਵਾ ਜੈਤੂਨ ਦੇ ਤੇਲ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਇਸ ਨਾਲ ਗੁਰਦੇ ਦੀਆਂ ਤਕਲੀਫਾਂ ਵਿਚ ਘਾਟ ਆ ਜਾਂਦੀ ਹੈ ਅਤੇ ਦੁੱਧ ਦੇ ਬਣੇ ਪਦਾਰਥਾਂ ਅਤੇ ਮਾਸ ਦੇ ਉਤਪਾਦਾਂ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਣੀ ਚਾਹੀਦੀ ਹੈ, ਜਿਸ ਨਾਲ ਗੁਰਦੇ ਬਦਲਵਾਉਣ ਵਾਲੇ ਮਰੀਜ਼ਾਂ ਨੂੰ ਲਾਭ ਵਧੇਰੇ ਮਿਲਣ ਦੇ ਨਤੀਜੇ ਸਾਹਮਣੇ ਪਾਏ ਹਨ।

Baljit Singh

This news is Content Editor Baljit Singh