1971 ਦੀ ਜੰਗ ''ਚ ਮਿਲੀ ਹਾਰ ਨੂੰ ਨਾ ਭੁੱਲੇ ਪਾਕਿਸਤਾਨ ! ਮੌਲਾਨਾ ਰਹਿਮਾਨ ਨੇ ਸਰਕਾਰ ਨੂੰ ਦਿੱਤੀ ਚਿਤਾਵਨੀ

Tuesday, Aug 25, 2026 - 10:44 AM (IST)

1971 ਦੀ ਜੰਗ ''ਚ ਮਿਲੀ ਹਾਰ ਨੂੰ ਨਾ ਭੁੱਲੇ ਪਾਕਿਸਤਾਨ ! ਮੌਲਾਨਾ ਰਹਿਮਾਨ ਨੇ ਸਰਕਾਰ ਨੂੰ ਦਿੱਤੀ ਚਿਤਾਵਨੀ

ਗੁਰਦਾਸਪੁਰ/ਪਿਸ਼ਾਵਰ (ਵਿਨੋਦ)- ਪਾਕਿਸਤਾਨ ਦੇ ਆਰਮੀ ਚੀਫ ਆਸਿਮ ਮੁਨੀਰ ’ਤੇ ਪਾਕਿਸਤਾਨ ਦੇ ਸੀਨੀਅਰ ਆਗੂ ਅਤੇ ਜਮੀਅਤ-ਉਲੇਮਾ-ਏ ਇਸਲਾਮ ਦੇ ਚੀਫ਼ ਮੌਲਾਨਾ ਫਜ਼ਲੁਰ ਰਹਿਮਾਨ ਨੇ ਸਿੱਧਾ ਹਮਲਾ ਕੀਤਾ ਹੈ।

ਰਹਿਮਾਨ ਨੇ ਪਾਕਿਸਤਾਨੀ ਫੌਜ ਨੂੰ ਭਾਰਤ ਖਿਲਾਫ 1971 ਦੀ ਲੜਾਈ ’ਚ ਉਸ ਦੀ ਸ਼ਰਮਨਾਕ ਹਾਰ ਅਤੇ ਇਤਿਹਾਸਕ ਸਰੰਡਰ ਦੀ ਯਾਦ ਦਿਵਾਈ ਅਤੇ ਚਿਤਾਵਨੀ ਦਿੱਤੀ ਕਿ ਲਗਾਤਾਰ ਜ਼ੁਲਮ ਅਤੇ ਖੂਨ-ਖਰਾਬੇ ਨਾਲ ਇਲਾਕੇ ’ਚ ਨਵੇਂ ਭੂ-ਸਿਆਸੀ ਬਦਲਾਅ ਹੋ ਸਕਦੇ ਹਨ। ਉਨ੍ਹਾਂ ਪਿਸ਼ਾਵਰ ’ਚ ਜੇ.ਯੂ.ਆਈ.-ਐੱਫ. ਦੀ ਇਕ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਇਹ ਬਿਆਨ ਦਿੱਤਾ।


author

Harpreet SIngh

Content Editor

Related News