ਮੰਗਲ ਗ੍ਰਹਿ 'ਤੇ ਇਸ ਹਫਤੇ ਉਤਰਨਗੀਆਂ ਕਈ ਦੇਸ਼ਾਂ ਦੀਆਂ ਪੁਲਾੜ ਗੱਡੀਆਂ

07/13/2020 6:30:39 PM

ਵਾਸ਼ਿੰਗਟਨ (ਭਾਸ਼ਾ): ਮੰਗਲ 'ਤੇ ਜਲਦੀ ਹੀ ਪ੍ਰਿਥਵੀ ਗ੍ਰਹਿ ਤੋਂ ਕਈ ਪੁਲਾੜ ਜਹਾਜ਼ ਉਤਰਨ ਜਾ ਰਹੇ ਹਨ। ਤਿੰਨ ਦੇਸ਼ ਅਮਰੀਕਾ, ਚੀਨ ਅਤੇ ਸੰਯੁਕਤ ਅਰਬ ਅਮੀਰਾਤ ਇਸ ਹਫਤੇ ਤੋਂ ਸ਼ੁਰੂ ਹੋ ਰਹੇ ਸਿਲਸਿਲੇ ਵਿਚ ਮਨੁੱਖ ਰਹਿਤ ਪੁਲਾੜ ਜਹਾਜ਼ਾਂ ਨੂੰ ਲਾਲ ਗ੍ਰਹਿ 'ਤੇ ਭੇਜਣਾ ਸ਼ੁਰੂ ਕਰਨਗੇ। ਹੁਣ ਤੱਕ ਦੀ ਸਭ ਤੋਂ ਵੱਡੀ ਕੋਸ਼ਿਸ਼ ਵਿਚ ਸੂਖਮ ਜੀਵਾਂ ਦੇ ਜੀਵਨ ਦੇ ਨਿਸ਼ਾਨ ਲੱਭਣ ਅਤੇ ਭਵਿੱਖ ਦੇ ਪੁਲਾੜ ਯਾਤਰੀਆਂ ਦੇ ਲਈ ਸੰਭਾਵਨਾਵਾਂ ਦੀ ਤਲਾਸ਼ ਕੀਤੀ ਜਾਵੇਗੀ। ਅਮਰੀਕਾ ਆਪਣੇ ਵੱਲੋਂ ਕਾਰ ਦੇ ਆਕਾਰ ਦਾ ਛੇ ਪਹੀਆਂ ਵਾਲਾ ਰੋਵਰ ਭੇਜਣ ਵਾਲਾ ਹੈ ਜਿਸ ਦਾ ਨਾਮ 'ਪਰਸਵੀਰਨਸ' ਹੈ ਜੋ ਗ੍ਰਹਿ ਤੋਂ ਪੱਥਰ ਦੇ ਨਮੂਨੇ ਧਰਤੀ 'ਤੇ ਲਿਆਵੇਗਾ ਜਿਹਨਾਂ ਦਾ ਕਿ ਅਗਲੇ ਇਕ ਦਹਾਕੇ ਵਿਚ ਵਿਸ਼ਲੇਸ਼ਣ ਕੀਤਾ ਜਾਵੇਗਾ। 

ਨਾਸਾ ਪ੍ਰਸ਼ਾਸਕ ਜਿਮ ਬ੍ਰਿਡੇਨ ਸਟਾਈਨ ਨੇਕਿਹਾ,''ਹੁਣ ਇਹ ਨਾਮ ਪਹਿਲਾਂ ਤੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ।'' ਕੋਰੋਨਾਵਾਇਰਸ ਪ੍ਰਕੋਪ ਦੇ ਵਿਚ ਇਸ ਗੱਡੀ ਨੂੰ ਭੇਜੇ ਜਾਣ ਦੀਆਂ ਤਿਆਰੀਆਂ ਜਾਰੀ ਹਨ ਭਾਵੇਂਕਿ ਇਸ ਦੇ ਲਾਂਚ ਨੂੰ ਇਸ ਵਾਰ ਬਹੁਤ ਜ਼ਿਆਦਾ ਲੋਕ ਨਹੀਂ ਦੇਖ ਸਕਣਗੇ। ਹਰੇਕ ਪੁਲਾੜ ਗੱਡੀ ਨੂੰ ਅਗਲੇ ਫਰਵਰੀ ਵਿਚ ਮੰਗਲ ਤੱਕ ਪਹੁੰਚਣ ਤੋਂ ਪਹਿਲਾਂ 48.30 ਕਰੋੜ ਕਿਲੋਮੀਟਰ ਤੋਂ ਵਧੇਰੇ ਦੀ ਦੂਰੀ ਤੈਅ ਕਰਨੀ ਹੋਵੇਗੀ। ਇਕ ਪੁਲਾੜ ਗੱਡੀ ਨੂੰ ਧਰਤੀ ਦੇ ਪੰਧ ਦੇ ਪਾਰ ਅਤੇ ਸੂਰਜ ਦੀ ਆਲੇ-ਦੁਆਲੇ ਮੰਗਲ ਦੇ ਸਭ ਤੋਂ ਦੂਰ ਪੰਧ ਤੱਕ ਪਹੁੰਚਣ ਲਈ 6 ਤੋਂ ਸੱਤ ਮਹੀਨੇ ਦਾ ਸਮਾਂ ਲੱਗਦਾ ਹੈ। ਵਿਗਿਆਨੀ ਇਹ ਜਾਨਣਾ ਚਾਹੁੰਦੇ ਹਨ ਕਿ ਅਰਬਾਂ ਸਾਲ ਪਹਿਲਾਂ ਮੰਗਲ ਕਿਹੋ ਜਿਹਾ ਸੀ ਜਦੋਂ ਉੱਥੇ ਨਦੀਆਂ, ਝਰਨੇ ਅਤੇ ਮਹਾਸਾਗਰ ਹੋਇਆ ਕਰਦੇ ਸਨ ਜਿਹਨਾਂ ਵਿਚ ਸੂਖਮ ਜੀਵ ਰਹਿੰਦੇ ਸਨ। ਇਹ ਗ੍ਰਹਿ ਹੁਣ ਬੰਜਰ, ਮਾਰੂਥਲ ਦੇ ਰੂਪ ਵਿਚ ਤਬਦੀਲ ਹੋ ਚੁੱਕਾ ਹੈ। 

ਮੰਗਲ ਗ੍ਰਹਿ 'ਤੇ ਪਹੁੰਚਣਾ ਵਿਗਿਆਨੀਆਂ ਦੀਆਂ ਸਭ ਤੋਂ ਖੂਬਸੂਰਤ ਕਲਪਨਾਵਾਂ ਵਿਚੋਂ ਇਕ ਹੈ ਪਰ ਕਈ ਮਿਸ਼ਨ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਅਸਫਲ ਹੋ ਚੁੱਕੇ ਹਨ ਅਤੇ 50 ਫੀਸਦੀ ਤੋਂ ਜ਼ਿਆਦਾ ਮਿਸ਼ਨ ਅਸਫਲ ਰਹੇ ਹਨ। ਸਿਰਫ ਅਮਰੀਕਾ ਮੰਗਲ ਤੱਕ ਆਪਣੀ ਪੁਲਾੜ ਗੱਡੀ ਸਫਲਤਾਪੂਰਵਕ ਪਹੁੰਚਾ ਪਾਇਆ ਹੈ। ਉਹ 1976  ਵਿਚ ਵਾਈਕਿੰਗਸ ਤੋਂ ਸ਼ੁਰੂਆਤ ਕਰ ਕੇ 8 ਵਾਰ ਅਜਿਹਾ ਕਰ ਚੁੱਕਾ ਹੈ। ਨਾਸਾ ਦੇ ਇਨਸਾਈਟ ਅਤੇ ਕਿਊਰੀਓਸਿਟੀ ਇਸ ਸਮੇਂ ਮੰਗਲ 'ਤੇ ਹਨ। 6 ਹੋਰ ਪੁਲਾੜ ਗੱਡੀਆਂ ਕੇਂਦਰ ਤੋਂ ਗ੍ਰਹਿ ਦਾ ਅਧਿਐਨ ਕਰ ਰਹੀਆਂ ਹਨ। ਇਹਨਾਂ ਵਿਚੋਂ ਤਿੰਨ ਅਮਰੀਕਾ, ਦੋ ਯੂਰਪ ਅਤੇ ਇਕ ਭਾਰਤ ਦੀ ਹੈ। ਸੰਯੁਕਤ ਅਰਬ ਅਮੀਰਾਤ ਅਤੇ ਚੀਨ ਵੀ ਇਸ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ। ਯੂ.ਏ.ਈ. ਦੀ ਪੁਲਾੜ ਗੱਡੀ 'ਅਮਲ' ਬੁੱਧਵਾਰ ਨੂੰ ਜਾਪਾਨ ਤੋਂ ਉਡਾਣ ਭਰੇਗੀ। ਇਸ ਦੇ ਬਾਅਦ ਚੀਨ ਦਾ ਨੰਬਰ ਹੋਵੇਗਾ ਜੋ ਇਕ ਰੋਵਰ ਅਤੇ ਓਰਬੀਟਰ ਨੂੰ 23 ਜੁਲਾਈ ਦੇ ਕਰੀਬ ਮੰਗਲ 'ਤੇ ਭੇਜੇਗਾ। ਮਿਸ਼ਨ ਦਾ ਨਾਮ ਤਿਆਨਵੇਨ ਹੈ।


Vandana

Content Editor

Related News