ਅਮਰੀਕੀ ਨਾਗਰਿਕ ਨਾਲ ਵਿਆਹ ਕਰਾ Green Card ਪਾਉਣਾ ਨਹੀਂ ਰਿਹਾ ਸੌਖਾ, USCIS ਨੇ ਬਦਲੇ ਨਿਯਮ
Friday, Apr 04, 2025 - 05:29 PM (IST)

ਵਾਸ਼ਿੰਗਟਨ- ਜੇ ਤੁਸੀਂ ਅਮਰੀਕੀ ਨਾਗਗਿਕ ਨਾਲ ਵਿਆਹ ਕਰਵਾ ਕੇ 2025 ਵਿਚ ਗ੍ਰੀਨ ਕਾਰਡ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ। ਇਸ ਸਾਲ ਯਾਨੀ 2025 ਵਿੱਚ ਅਮਰੀਕੀ ਨਾਗਰਿਕ ਨਾਲ ਵਿਆਹ ਕਰਨ ਤੋਂ ਬਾਅਦ ਗ੍ਰੀਨ ਕਾਰਡ ਲਈ ਅਰਜ਼ੀ ਦੇਣ ਵਾਲਿਆਂ ਨੂੰ ਫਾਰਮ I-130 ਅਤੇ ਸਟੇਟਸ ਐਡਜਸਟਮੈਂਟ ਦੀ ਪ੍ਰਕਿਰਿਆ ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ। ਯੂ.ਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਨੇ ਵਿਆਹ ਦੇ ਆਧਾਰ 'ਤੇ ਗ੍ਰੀਨ ਕਾਰਡ ਪ੍ਰਾਪਤ ਕਰਨ ਦੀ ਪ੍ਰਕਿਰਿਆ ਵਿੱਚ ਕਈ ਬਦਲਾਅ ਕੀਤੇ ਹਨ। ਇਨ੍ਹਾਂ ਤਬਦੀਲੀਆਂ ਵਿੱਚ ਅਰਜ਼ੀ ਲਈ ਉਡੀਕ ਸਮਾਂ, ਵਿਆਹ ਦੀ ਸੱਚਾਈ ਦਾ ਪਤਾ ਲਗਾਉਣ ਲਈ ਸਖ਼ਤ ਤਸਦੀਕ, ਫਾਰਮਾਂ ਵਿੱਚ ਬਦਲਾਅ ਅਤੇ ਵਧੀਆਂ ਫੀਸਾਂ ਸ਼ਾਮਲ ਹਨ। ਅਜਿਹੀ ਸਥਿਤੀ ਵਿੱਚ ਬਿਨੈਕਾਰਾਂ ਨੂੰ ਗ੍ਰੀਨ ਕਾਰਡ ਲਈ ਅਰਜ਼ੀ ਦਿੰਦੇ ਸਮੇਂ ਬਹੁਤ ਸਾਵਧਾਨ ਰਹਿਣਾ ਹੋਵੇਗਾ। ਇੱਕ ਛੋਟੀ ਜਿਹੀ ਗਲਤੀ ਕਾਰਨ ਅਰਜ਼ੀ ਰੱਦ ਹੋ ਸਕਦੀ ਹੈ।
ਕਰਨਾ ਪੈ ਸਕਦੈ ਲੰਬਾ ਇੰਤਜ਼ਾਰ
HT ਦੀ ਰਿਪੋਰਟ ਅਨੁਸਾਰ ਵਿਆਹ ਦੇ ਆਧਾਰ 'ਤੇ ਗ੍ਰੀਨ ਕਾਰਡ ਲਈ ਅਰਜ਼ੀ ਦੇਣ ਵਾਲਿਆਂ ਨੂੰ 2025 ਵਿੱਚ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਬਾਇਓਮੈਟ੍ਰਿਕਸ ਅਪੌਇੰਟਮੈਂਟਾਂ, ਇੰਟਰਵਿਊਆਂ ਅਤੇ ਪ੍ਰਵਾਨਗੀਆਂ ਵਿੱਚ ਹੁਣ ਪਹਿਲਾਂ ਨਾਲੋਂ ਜ਼ਿਆਦਾ ਸਮਾਂ ਲੱਗ ਰਿਹਾ ਹੈ। USCIS ਨੇ ਵੀ ਸਵੀਕਾਰ ਕੀਤਾ ਹੈ ਕਿ ਪ੍ਰਕਿਰਿਆ ਵਿੱਚ ਦੇਰੀ ਹੋ ਰਹੀ ਹੈ। ਇਸਦਾ ਕਾਰਨ ਇਹ ਹੈ ਕਿ ਜਾਂਚ ਅਤੇ ਤਸਦੀਕ ਵਿੱਚ ਬਹੁਤ ਸਮਾਂ ਲੱਗਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਪੁੱਜੀ ਬੇਬੇ ਹੋਈ ਬੀਮਾਰ, ਹਸਪਤਾਲ ਵੱਲੋਂ ਬਣਾਏ ਬਿੱਲ ਨੂੰ ਦੇਖ ਪਰਿਵਾਰ ਦੇ ਉੱਡੇ ਹੋਸ਼
ਇਹ ਹਨ ਨਵੀਆਂ ਤਬਦੀਲੀਆਂ
USCIS ਅਧਿਕਾਰੀ ਵਿਆਹਾਂ ਦੀ ਪ੍ਰਮਾਣਿਕਤਾ ਬਾਰੇ ਖਾਸ ਤੌਰ 'ਤੇ ਸਖ਼ਤ ਹਨ। ਅਧਿਕਾਰੀ ਉਨ੍ਹਾਂ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੇ ਹਨ ਜੋ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਲਈ ਜਾਅਲੀ ਵਿਆਹ ਕਰਦੇ ਹਨ। ਅਜਿਹੀ ਸਥਿਤੀ ਵਿੱਚ USCIS ਅਧਿਕਾਰੀ ਵਿੱਤ, ਰਿਹਾਇਸ਼ ਅਤੇ ਸਮਾਜਿਕ ਇਤਿਹਾਸ ਦੀ ਡੂੰਘਾਈ ਨਾਲ ਜਾਂਚ ਕਰਨਗੇ। ਹੁਣ ਇੰਟਰਵਿਊ ਵਿੱਚ ਹੋਰ ਵੀ ਔਖੇ ਸਵਾਲ ਪੁੱਛੇ ਜਾਣਗੇ ਅਤੇ ਹੋਰ ਸਬੂਤਾਂ ਦੀ ਮੰਗ ਕੀਤੀ ਜਾਵੇਗੀ। ਜੇਕਰ ਦਸਤਾਵੇਜ਼ ਪੂਰੇ ਨਹੀਂ ਹਨ ਤਾਂ ਅਰਜ਼ੀ ਰੱਦ ਕਰ ਦਿੱਤੀ ਜਾਵੇਗੀ। USCIS ਨੇ ਫਾਰਮ ਭਰਨ ਦੀ ਫੀਸ ਵਧਾ ਦਿੱਤੀ ਹੈ ਅਤੇ ਫਾਰਮ I-130 ਫੈਮਿਲੀ ਪਟੀਸ਼ਨ ਦਾ ਨਵਾਂ ਸੰਸਕਰਣ ਜਾਰੀ ਕੀਤਾ ਹੈ।
ਹੁਣ ਤੱਕ ਅਮਰੀਕਾ ਵਿੱਚ USCIS ਅਕਸਰ ਸਿਰਫ਼ ਦਸਤਾਵੇਜ਼ਾਂ ਦੇ ਆਧਾਰ 'ਤੇ ਗ੍ਰੀਨ ਕਾਰਡ ਜਾਰੀ ਕਰਦਾ ਸੀ ਅਤੇ ਬਹੁਤ ਸਾਰੇ ਵਿਆਹਾਂ ਲਈ ਗ੍ਰੀਨ ਕਾਰਡ ਇੰਟਰਵਿਊ ਨੂੰ ਛੋਟ ਦਿੰਦਾ ਸੀ। ਹੁਣ ਏਜੰਸੀ ਨੇ ਬਹੁਤ ਸਾਰੇ ਬਿਨੈਕਾਰਾਂ ਲਈ ਵਿਅਕਤੀਗਤ ਇੰਟਰਵਿਊ ਦੁਬਾਰਾ ਸ਼ੁਰੂ ਕਰ ਦਿੱਤੇ ਹਨ। USCIS ਵਿਆਹ ਨੂੰ ਸੱਚਾ ਮੰਨਣ ਲਈ ਕੁਝ ਗੱਲਾਂ 'ਤੇ ਵਿਚਾਰ ਕਰ ਰਿਹਾ ਹੈ। ਇਨ੍ਹਾਂ ਵਿੱਚ ਸਾਂਝੇ ਬੈਂਕ ਖਾਤੇ, ਸਾਂਝੇ ਮੌਰਗੇਜ ਜਾਂ ਲੀਜ਼, ਸਮੇਂ ਦੇ ਨਾਲ ਲਈਆਂ ਗਈਆਂ ਫੋਟੋਆਂ, ਕਾਲ ਲੌਗ, ਈਮੇਲ ਅਤੇ ਟੈਕਸਟ ਸੁਨੇਹੇ, ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੇ ਹਲਫਨਾਮੇ ਸ਼ਾਮਲ ਹਨ। USCIS ਨੇ ਕਿਹਾ ਹੈ ਕਿ ਵਿਆਹ ਧੋਖਾਧੜੀ ਸਾਡੇ ਇਮੀਗ੍ਰੇਸ਼ਨ ਸਿਸਟਮ ਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਉਂਦੀ ਹੈ। ਸਿਰਫ਼ ਇਮੀਗ੍ਰੇਸ਼ਨ ਲਾਭ ਪ੍ਰਾਪਤ ਕਰਨ ਲਈ ਵਿਆਹ ਕਰਨਾ ਇੱਕ ਅਪਰਾਧ ਹੈ ਅਤੇ ਇਸਦੇ ਨਤੀਜੇ ਵਜੋਂ ਦੇਸ਼ ਨਿਕਾਲਾ, ਗ੍ਰਿਫ਼ਤਾਰੀ ਅਤੇ ਭਾਰੀ ਜੁਰਮਾਨਾ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।