ਹੈਰਾਨੀਜਨਕ! ਪਿਤਾ ਨੇ ਪੁੱਤਰ ਦੇ ਮੂੰਹ 'ਚ ਰੱਖੀ 'ਸਿਗਰਟ', ਫਿਰ ਨਿਸ਼ਾਨਾ ਵਿੰਨ੍ਹ ਕੇ AK-47 ਨਾਲ ਸੁਲਗਾਈ (ਤਸਵੀਰਾਂ)

Friday, May 06, 2022 - 03:17 PM (IST)

ਹੈਰਾਨੀਜਨਕ! ਪਿਤਾ ਨੇ ਪੁੱਤਰ ਦੇ ਮੂੰਹ 'ਚ ਰੱਖੀ 'ਸਿਗਰਟ', ਫਿਰ ਨਿਸ਼ਾਨਾ ਵਿੰਨ੍ਹ ਕੇ AK-47 ਨਾਲ ਸੁਲਗਾਈ (ਤਸਵੀਰਾਂ)

ਬਗਦਾਦ (ਬਿਊਰੋ): ਮਾਤਾ-ਪਿਤਾ ਹਮੇਸ਼ਾ ਆਪਣੇ ਬੱਚਿਆਂ ਦੀ ਸੁਰੱਖਿਆ ਵਿਚ ਲੱਗੇ ਰਹਿੰਦੇ ਹਨ। ਮਾਪੇ ਆਪਣੇ ਬੱਚਿਆਂ ਨੂੰ ਹਰ ਮੁਸ਼ਕਲ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਹਨ ਪਰ ਕਈ ਵਾਰ ਅਜਿਹੇ ਮਾਮਲੇ ਦੇਖਣ ਨੂੰ ਮਿਲਦੇ ਹਨ, ਜੋ ਬਹੁਤ ਹੈਰਾਨ ਕਰਨ ਵਾਲੇ ਹੁੰਦੇ ਹਨ। ਕਈ ਵਾਰ ਮਾਪੇ ਜਾਣ ਬੁੱਝ ਕੇ ਆਪਣੇ ਬੱਚਿਆਂ ਦੀ ਜ਼ਿੰਦਗੀ ਮੁਸੀਬਤ ਵਿੱਚ ਪਾ ਦਿੰਦੇ ਹਨ। ਅਜਿਹੇ ਹੀ ਇਕ ਲਾਪਰਵਾਹ ਪਿਤਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ। ਇਸ ਪਿਓ ਨੇ ਆਪਣੇ ਪੁੱਤਰ ਦੇ ਮੂੰਹ 'ਚ ਸਿਗਰਟ ਫਸਾ ਕੇ ਉਸ ਨੂੰ ਬੰਦੂਕ ਨਾਲ ਸੁਲਗਾਉਣ ਦੀ ਕੋਸ਼ਿਸ਼ ਕੀਤੀ। ਜੇਕਰ ਨਿਸ਼ਾਨਾ ਖੁੰਝ ਜਾਂਦਾ ਜਾਂ ਮਾਮੂਲੀ ਜਿਹੀ ਵੀ ਗ਼ਲਤੀ ਹੋ ਜਾਂਦੀ ਤਾਂ ਗੋਲੀ ਸਿੱਧੀ ਬੱਚੇ ਦੇ ਮੂੰਹ ਵਿੱਚ ਜਾ ਸਕਦੀ ਸੀ।

PunjabKesari


ਵਾਇਰਲ ਹੋ ਰਿਹਾ ਇਹ ਦਿਲ ਦਹਿਲਾ ਦੇਣ ਵਾਲਾ ਵੀਡੀਓ ਇਰਾਕ ਦਾ ਹੈ। ਪਿਤਾ ਅਤੇ ਬੱਚੇ ਦੀ ਪਛਾਣ ਉਜਾਗਰ ਨਹੀਂ ਕੀਤੀ ਗਈ ਹੈ ਪਰ ਸਾਫ ਦਿਖਾਈ ਦੇ ਰਿਹਾ ਹੈ ਕਿ ਪਿਤਾ ਨੇ ਬੱਚੇ ਦੇ ਮੂੰਹ 'ਤੇ ਨਿਸ਼ਾਨਾ ਲਗਾਇਆ ਸੀ। ਆਪਣੇ ਬੱਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਨੇ ਪੁੱਤਰ ਦੇ ਮੂੰਹ ਵਿੱਚ ਸਿਗਰਟ ਫਸਾ ਦਿੱਤੀ। ਇਸ ਤੋਂ ਬਾਅਦ ਉਸ ਨੇ ਗੋਲੀ ਚਲਾ ਕੇ ਸਿਗਰਟ ਸੁਲਗਾਉਣ ਦੀ ਕੋਸ਼ਿਸ਼ ਕੀਤੀ। ਖ਼ਬਰਾਂ ਮੁਤਾਬਕ ਇਸ ਪਿਤਾ ਨੇ ਆਪਣੇ ਬੇਟੇ ਨੂੰ ਸਿਗਰੇਟ ਮੂੰਹ 'ਚ ਦਬਾ ਕੇ ਖੜ੍ਹੇ ਹੋਣ ਲਈ ਕਿਹਾ ਤਾਂ ਜੋ ਉਹ ਆਪਣੀ ਸ਼ੂਟਿੰਗ ਦਾ ਹੁਨਰ ਦਿਖਾ ਸਕੇ। ਇਸ ਵੀਡੀਓ ਨੂੰ ਦੇਖ ਕੇ ਲੋਕਾਂ ਦਾ ਦਿਲ ਦਹਿਲ ਗਿਆ। ਥੋੜ੍ਹੀ ਜਿਹੀ ਲਾਪਰਵਾਹੀ ਕਿਸੇ ਵੱਡੇ ਹਾਦਸੇ ਵਿੱਚ ਬਦਲ ਸਕਦੀ ਸੀ।

PunjabKesari

ਪਿਤਾ ਨੇ ਪੁੱਤਰ ਨੂੰ ਬਣਾਇਆ ਨਿਸ਼ਾਨਾ
ਪਿਤਾ ਦੇ ਨਿਰਦੇਸ਼ 'ਤੇ ਪੁੱਤਰ ਨੇ ਦੰਦਾਂ 'ਚ ਸਿਗਰਟ ਫਸਾ ਲਈ। ਇਸ ਤੋਂ ਬਾਅਦ ਗਰਦਨ ਅਸਮਾਨ ਵੱਲ ਮੋੜ ਕੇ ਉਹ ਆਰਾਮ ਨਾਲ ਨਿਸ਼ਾਨਾ ਬਣ ਗਿਆ। ਉਸ ਦਾ ਪਿਤਾ ਹੱਥ ਵਿੱਚ ਏਕੇ 47 ਲੈ ਕੇ ਦੂਰੋਂ ਹੀ ਖੜ੍ਹਾ ਦਿਖਾਈ ਦਿੱਤਾ। ਪਹਿਲਾਂ ਉਹ ਜ਼ਮੀਨ 'ਤੇ ਬੈਠ ਗਿਆ। ਇਸ ਤੋਂ ਬਾਅਦ ਹੱਥ 'ਚ ਰਾਈਫਲ ਚੁੱਕ ਕੇ ਉਸ ਨੇ ਬੱਚੇ ਵੱਲ ਨਿਸ਼ਾਨਾ ਲਾਇਆ। ਉਸ ਦਾ ਨਿਸ਼ਾਨਾ ਗੋਲੀ ਨਾਲ ਬੱਚੇ ਦੇ ਮੂੰਹ ਵਿੱਚ ਪਈ ਸਿਗਰਟ ਨੂੰ ਸੁਲਗਾਉਣਾ ਸੀ। ਜੇਕਰ ਨਿਸ਼ਾਨਾ ਖੁੰਝ ਜਾਂਦਾ ਤਾਂ ਗੋਲੀ ਸਿੱਧੀ ਬੱਚੇ ਨੂੰ ਲੱਗ ਜਾਂਦੀ, ਜਿਸ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ।
ਗੋਲੀਆਂ ਦੀ ਆਵਾਜ਼ ਨਾਲ ਬੱਚਾ ਕੰਬਦਾ ਦੇਖਿਆ ਜਾ ਸਕਦਾ ਹੈ। 

PunjabKesari

ਇਸ ਤੋਂ ਬਾਅਦ ਉਸ ਨੇ ਦੰਦਾਂ 'ਚੋਂ ਸਿਗਰਟ ਕੱਢ ਕੇ ਕੈਮਰੇ 'ਚ ਦਿਖਾਈ ਕਿ ਕਿਵੇਂ ਉਸ ਦੇ ਪਿਤਾ ਨੇ ਸਹੀ ਨਿਸ਼ਾਨੇ 'ਤੇ ਗੋਲੀ ਮਾਰ ਕੇ ਸਿਗਰਟ ਜਗਾਈ। ਇਸ ਸ਼ੂਟ ਤੋਂ ਬਾਅਦ ਪਿਤਾ ਵੀ ਆਪਣੀ ਕਾਬਲੀਅਤ 'ਤੇ ਚਰਚਾ ਕਰਦੇ ਨਜ਼ਰ ਆਏ। ਹਾਲਾਂਕਿ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਹੁੰਦੇ ਹੀ ਲੋਕਾਂ ਨੇ ਪਿਤਾ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਸ਼ੂਟਿੰਗ ਦਾ ਹੁਨਰ ਦਿਖਾਉਣ ਲਈ ਆਪਣੇ ਪੁੱਤਰ ਦੀ ਜਾਨ ਖਤਰੇ 'ਚ ਪਾਉਣ ਵਾਲੇ ਪਿਤਾ ਦੀ ਇਸ ਵੀਡੀਓ ਨੇ ਲੋਕ ਹੈਰਾਨ ਰਹਿ ਗਏ। ਫਿਲਹਾਲ ਪੁਲਸ ਇਸ ਪਿਤਾ ਦੀ ਭਾਲ ਕਰ ਰਹੀ ਹੈ, ਤਾਂ ਜੋ ਉਸ 'ਤੇ ਕਤਲ ਦਾ ਦੋਸ਼ ਲਗਾ ਕੇ ਮਾਮਲਾ ਦਰਜ ਕੀਤਾ ਜਾ ਸਕੇ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News