ਲੀਡਰਜ਼ ਇੰਸਟੀਚਿਊਟ ਦਾ ਅੱਵਲ ਦਰਜੇ ''ਤੇ ਰਹਿਣਾ ਮਾਣ ਵਾਲੀ ਪ੍ਰਾਪਤੀ : ਡਾ. ਬਰਨਾਰਡ ਮਲਿਕ

Monday, Nov 11, 2024 - 05:32 PM (IST)

ਲੀਡਰਜ਼ ਇੰਸਟੀਚਿਊਟ ਦਾ ਅੱਵਲ ਦਰਜੇ ''ਤੇ ਰਹਿਣਾ ਮਾਣ ਵਾਲੀ ਪ੍ਰਾਪਤੀ : ਡਾ. ਬਰਨਾਰਡ ਮਲਿਕ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਵਿੱਚ ਵਿਦਿਆਰਥੀਆਂ ਦੀ ਸੰਤੁਸ਼ਟੀ ਅਤੇ ਅਧਿਆਪਨ ਦੀ ਗੁਣਵੱਤਾ ਦਾ ਪ੍ਰਮਾਣਿਕ ​​ਮਾਪ ਕਰਨ ਵਾਲੀ ਸੰਸਥਾ ‘ਕਵਾਲਟੀ ਇੰਡੀਕੇਟਰਸ ਫਾਰ ਲਰਨਿੰਗ ਐਂਡ ਟੀਚਿੰਗ’ (QILT) ਦੇ ਤਾਜਾ ਸਰਵੇਖਣ ‘ਚ ਸੂਬਾ ਕੁਈਨਜ਼ਲੈਂਡ ਦੇ ‘ਲੀਡਰਜ਼ ਇੰਸਟੀਚਿਊਟ’ ਨੂੰ 2023 ਲਈ ਉੱਚ ਸਿੱਖਿਆ ਸੰਸਥਾਨ ਵਜੋਂ ਕੁਈਨਜ਼ਲੈਂਡ ‘ਚ ਪਹਿਲਾ ਅਤੇ ਨਿਊ ਸਾਊਥ ਵੇਲਜ਼ ‘ਚ ਚੌਥਾ ਸਥਾਨ ਮਿਲਿਆ ਹੈ। ਇਹ ਅੰਕੜੇ ਸਿੱਖਿਆ ਦੇ ਮਿਆਰ 'ਤੇ ਵਿਦਿਆਰਥੀਆਂ ਦੀ ਸੰਤੁਸ਼ਟੀ ਅਧਿਆਪਨ ਦੀ ਗੁਣਵੱਤਾ, ਵਿਦਿਆਰਥੀ ਸਹਾਇਤਾ, ਰੁਜ਼ਗਾਰ ਅਤੇ ਕੈਰੀਅਰ-ਕੇਂਦਰਿਤ ਸਿੱਖਿਆ ਦੇ ਉੱਚ ਦਰਜੇ ਨੂੰ ਦਰਸਾਉਂਦੇ ਹਨ। 

PunjabKesari

ਲੀਡਰਜ਼ ਇੰਸਟੀਚਿਊਟ ਦੇ ਡਾਇਰੈਕਟਰ (ਮੁੱਖੀ) ਡਾ. ਬਰਨਾਰਡ ਮਲਿਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, "ਅੱਵਲ ਦਰਜਾ ਪ੍ਰਾਪਤ ਕਰਨਾ ਸਾਡੇ ਅਕਾਦਮਿਕ ਗੁਣਵੱਤਾ ਅਤੇ ਕੈਰੀਅਰ-ਕੇਂਦਰਿਤ ਸਿਖਲਾਈ ‘ਚ ਉੱਚ ਮਿਆਰਾਂ ਨੂੰ ਉਜਾਗਰ ਕਰਦੇ ਹਨ।” ਗਵਰਨਿੰਗ ਬੋਰਡ ਦੇ ਚੇਅਰ ਕ੍ਰਿਸ ਏਟਨ ਨੇ ਅੱਗੇ ਕਿਹਾ,“ਸਾਡੇ ਸਿੱਖਿਆ ਪ੍ਰੋਗਰਾਮ ਹੀ ਸਾਡੀ ਦਰਜਾਬੰਦੀ ਦੀ ਗੁਣਵੱਤਾ ਅਤੇ ਪ੍ਰਸੰਗਕਤਾ ਉਦਯੋਗ ਦੀਆਂ ਲੋੜਾਂ ਨਾਲ ਮੇਲ ਖਾਂਦੇ ਹਨ।” 

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਚ ਪੰਜਾਬਣ ਨੇ ਮਾਰੀ ਬਾਜ਼ੀ, ਕੌਂਸਲ ਚੋਣਾਂ ਜਿੱਤ ਵਧਾਇਆ ਮਾਣ

ਆਸਟ੍ਰੇਲੀਅਨ ਐਗਰੀਬਿਜ਼ਨਸ ਅਤੇ ਲੀਡਰਜ਼ ਇੰਸਟੀਚਿਊਟ ਦੇ ਮੀਤ ਪ੍ਰਧਾਨ ਪ੍ਰੋ. ਡੇਨਿਸ ਔਸਟਿਨ ਅਨੁਸਾਰ ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਵਿੱਚ ਖੇਤੀਬਾੜੀ ਅਤੇ ਖੇਤੀਬਾੜੀ ਸੂਚਨਾ ਪ੍ਰਬੰਧਨ ਵਿੱਚ ਮਾਸਟਰ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਨ ਵਾਲੀ ਇੱਕੋ-ਇੱਕ ਨਿੱਜੀ ਸੰਸਥਾ ਹੋਣ ਦੇ ਨਾਤੇ, ਵਿਸ਼ੇਸ਼, ਕਿੱਤਾ ਮੁੱਖੀ ਸਿੱਖਿਆ ਲਈ ਸਾਡੀ ਵਚਨਬੱਧਤਾ ਬੇਮਿਸਾਲ ਰਹੀ ਹੈ। ਅਸੀਂ ਵਿਦਿਆਰਥੀਆਂ ਨੂੰ ਦੇਸ਼ ਦੇ ਸਭ ਤੋਂ ਮਹੱਤਵਪੂਰਨ ਖੇਤਰਾਂ ਲਈ ਤਿਆਰ ਕਰਦੇ ਹਾਂ। ਦੱਸਣਯੋਗ ਹੈ ਕਿ ਲੀਡਰਜ਼ ਇੰਸਟੀਚਿਊਟ ਇੱਕ ਰਜਿਸਟਰਡ ਉੱਚ ਸਿੱਖਿਆ ਸੰਸਥਾਨ ਹੈ ਜੋ ਬ੍ਰਿਸਬੇਨ ਅਤੇ ਸਿਡਨੀ ਵਿੱਚ ਕੈਂਪਸ ਨਾਲ ਮਾਨਤਾ ਪ੍ਰਾਪਤ ਬੈਚਲਰ ਅਤੇ ਮਾਸਟਰ ਪ੍ਰੋਗਰਾਮ ਸਿੱਖਿਆ ਦੀ ਪੇਸ਼ਕਸ਼ ਕਰਦਾ ਹੈ। ਲੀਡਰਜ਼ ਇੰਸਟੀਚਿਊਟ ਖੇਤੀਬਾੜੀ, ਖੇਤੀਬਾੜੀ ਸੂਚਨਾ ਪ੍ਰਬੰਧਨ ਅਤੇ ਲੇਖਾਕਾਰੀ ਸਿੱਖਿਆ ਵਿੱਚ ਮੁਹਾਰਤ ਰੱਖਦਾ ਹੈ, ਇੱਕ ਗਲੋਬਲ ਅਰਥਵਿਵਸਥਾ ਦੀ ਤਰੱਕੀ ਨੂੰ ਚਲਾਉਣ ਲਈ ਹੁਨਰਮੰਦ ਕੈਰੀਅਰ ਲਈ ਗ੍ਰੈਜੂਏਟ (ਉੱਚ ਸਿੱਖਿਆ) ਤਿਆਰ ਕਰਨ ‘ਚ ਸਫ਼ਲ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News