ਕੱਪੜੇ ਪਾਉਣ ''ਚ ਆਉਂਦਾ ਸੀ ਆਲਸ, ਔਰਤ ਨੇ ਪੂਰੇ ਸਰੀਰ ''ਤੇ ਬਣਵਾ ਲਏ ਟੈਟੂ (ਤਸਵੀਰਾਂ)

06/14/2022 3:02:21 PM

ਬਰਲਿਨ- ਇਸ ਦੁਨੀਆ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਟੈਟੂ ਬਣਵਾਉਣ ਦੇ ਸ਼ੌਕੀਨ ਹਨ। ਇਹ ਲੋਕ ਆਪਣੇ ਸਰੀਰ 'ਤੇ ਕਈ ਤਰ੍ਹਾਂ ਦੇ ਟੈਟੂ ਬਣਵਾਉਂਦੇ ਹਨ। ਇਸ ਲਈ ਉਹ ਬਹੁਤ ਸਾਰਾ ਪੈਸਾ ਖ਼ਰਚ ਕਰਦੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਔਰਤ ਬਾਰੇ ਦੱਸ ਰਹੇ ਹਾਂ, ਜਿਸ ਨੂੰ ਕੱਪੜੇ ਪਾਉਣ 'ਚ ਆਲਸ ਆਉਂਦਾ ਸੀ ਅਤੇ ਇਸੇ ਕਰਕੇ ਉਸ ਨੇ ਆਪਣੇ ਪੂਰੇ ਸਰੀਰ 'ਤੇ ਰੰਗੀਨ ਟੈਟੂ ਬਣਵਾ ਲਏ। ਹੁਣ ਇਹ ਮਹਿਲਾ ਇਨ੍ਹਾਂ ਟੈਟੂਜ਼ ਕਰਕੇ ਦੁਨੀਆਭਰ ਵਿਚ ਛਾਈ ਹੋਈ ਹੈ। 

ਇਹ ਵੀ ਪੜ੍ਹੋ: 'How To Murder Your Husband’ ਲੇਖ ਲਿਖਣ ਵਾਲੀ ਕ੍ਰੈਂਪਟਨ ਨੂੰ ਪਤੀ ਦੇ ਕਤਲ ਲਈ ਉਮਰ ਕੈਦ ਦੀ ਸਜ਼ਾ

ਇਹ ਔਰਤ ਜਰਮਨੀ ਦੀ ਰਹਿਣ ਵਾਲੀ ਹੈ। 50 ਸਾਲ ਦੀ ਕੇਸਟਰੀਨ ਟ੍ਰਿਸਟਨ ਨੇ ਭਾਰੀ ਕੱਪੜਿਆਂ ਤੋਂ ਤੰਗ ਆ ਕੇ 5 ਸਾਲ ਪਹਿਲਾਂ ਆਪਣੇ ਸਰੀਰ 'ਤੇ ਟੈਟੂ ਬਣਵਾਉਣੇ ਸ਼ੁਰੂ ਕੀਤੇ ਸਨ ਅਤੇ ਅੱਜ ਉਸ ਦੇ ਸਰੀਰ ਦੇ ਹਰ ਹਿੱਸੇ 'ਤੇ ਟੈਟੂ ਬਣੇ ਹੋਏ ਹਨ। ਟ੍ਰਿਸਟਨ ਨੇ ਆਪਣੇ ਸਰੀਰ 'ਤੇ ਰੰਗ-ਬਿਰੰਗੇ ਫੁੱਲ, ਪੰਛੀ, ਤਿਤਲੀ ਦੇ ਡਿਜ਼ਾਈਨ ਬਣਵਾਏ ਹਨ।

ਇਹ ਵੀ ਪੜ੍ਹੋ: ਉਦਘਾਟਨ ਦੌਰਾਨ ਹੀ ਟੁੱਟਿਆ ਪੁਲ, ਮੇਅਰ ਸਮੇਤ 2 ਦਰਜਨ ਤੋਂ ਵੱਧ ਲੋਕ ਨਾਲੇ 'ਚ ਡਿੱਗੇ (ਵੀਡੀਓ)

ਟ੍ਰਿਸਟਨ ਨੇ ਆਪਣੀ 30 ਸਾਲ ਪੁਰਾਣੀ, 8 ਸਾਲ ਪੁਰਾਣੀ ਅਤੇ ਹੁਣ ਦੀ ਇਕ ਕੋਲਾਜ ਵਾਲੀ ਤਸਵੀਰ ਸਾਂਝੀ ਕੀਤੀ ਹੈ। ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ 1992, 2014 ਅਤੇ 2022 'ਚ ਟ੍ਰਿਸਟਨ ਕਿਹੋ ਜਿਹੀ ਦਿਖਦੀ ਸੀ। 6 ਸਾਲ ਪਹਿਲਾਂ ਉਸ ਨੇ @tattoo_butterfly_flower ਨਾਮ ਨਾਲ ਇੰਸਟਾਗ੍ਰਾਮ 'ਤੇ ਇੱਕ ਅਕਾਊਂਟ ਬਣਾਇਆ ਸੀ। ਇਸ ਸਮੇਂ ਉਸ ਦੇ ਲੱਖਾਂ ਫਾਲੋਅਰਜ਼ ਹਨ। ਟ੍ਰਿਸਟਨ ਨੇ ਇਸ ਅਕਾਊਂਟ 'ਤੇ ਆਪਣੀਆਂ ਟੈਟੂ ਵਾਲੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

cherry

This news is Content Editor cherry