ਮੁੜ ਸ਼ੁਰੂ ਹੋਈ ਜੰਗ ! ਕੁਵੈਤ ''ਤੇ ਹੋ ਗਿਆ ਹਮਲਾ, ਵੱਜ ਗਏ ਸਾਇਰਨ
Thursday, May 28, 2026 - 10:30 AM (IST)
ਇੰਟਰਨੈਸ਼ਨਲ ਡੈਸਕ- ਮਿਡਲ ਈਸਟ ਦੀ ਜੰਗ, ਜੋ ਪਿਛਲੇ ਕੁਝ ਦਿਨਾਂ ਤੋਂ ਸ਼ਾਂਤ ਸੀ, ਹੁਣ ਦੁਬਾਰਾ ਭਖ਼ਦੀ ਹੋਈ ਦਿਖਾਈ ਦੇ ਰਹੀ ਹੈ। ਜੰਗ ਨੂੰ ਰੋਕਣ ਲਈ ਹੋਈ ਨਾਜ਼ੁਕ ਜੰਗਬੰਦੀ ਇੱਕ ਵਾਰ ਫਿਰ ਵੱਡੇ ਸੰਕਟ ਵਿੱਚ ਘਿਰ ਗਈ ਹੈ ਤੇ ਇਸੇ ਦੌਰਾਨ ਕੁਵੈਤ ਦੀ ਫ਼ੌਜ ਨੇ ਵੀਰਵਾਰ ਨੂੰ ਐਲਾਨ ਕੀਤਾ ਹੈ ਕਿ ਉਸ ਦੇ ਇਲਾਕੇ 'ਤੇ ਇੱਕ ਵੱਡਾ ਮਿਜ਼ਾਈਲ ਅਤੇ ਡਰੋਨ ਹਮਲਾ ਕੀਤਾ ਗਿਆ ਹੈ।
ਹਾਲਾਂਕਿ, ਫ਼ੌਜ ਵੱਲੋਂ ਅਜੇ ਤੱਕ ਇਸ ਹਮਲੇ ਵਿੱਚ ਹੋਏ ਨੁਕਸਾਨ ਜਾਂ ਨਿਸ਼ਾਨਾ ਬਣਾਏ ਗਏ ਖੇਤਰਾਂ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਪਰ ਇਲਾਕੇ 'ਚ ਹਮਲਿਆਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਹੈ ਤੇ ਦੇਸ਼ ਦੇ ਕਈ ਇਲਾਕਿਆਂ 'ਚ ਸਾਇਰਨ ਵੱਜ ਰਹੇ ਹਨ ਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।
Kuwait Army (@KuwaitArmyGHQ) posts, "Kuwaiti air defenses are currently confronting hostile missile and drone attacks. The General Staff of the Army notes that any explosion sounds heard are the result of air defense systems intercepting the hostile attacks. Everyone is… pic.twitter.com/Y5Mcd64K8O
— Press Trust of India (@PTI_News) May 28, 2026
ਇਸ ਹਮਲੇ ਦੀ ਜ਼ਿੰਮੇਵਾਰੀ ਅਜੇ ਤੱਕ ਕਿਸੇ ਵੀ ਸੰਗਠਨ ਜਾਂ ਦੇਸ਼ ਨੇ ਨਹੀਂ ਲਈ ਹੈ। ਜ਼ਿਕਰਯੋਗ ਹੈ ਕਿ ਇਸ ਜੰਗ ਦੌਰਾਨ ਕੁਵੈਤ 'ਤੇ ਪਹਿਲਾਂ ਵੀ ਇਰਾਨ ਅਤੇ ਇਰਾਕ 'ਚ ਸਰਗਰਮ ਇਰਾਨ ਸਮਰਥਿਤ ਸ਼ੀਆ ਲੜਾਕਿਆਂ ਵੱਲੋਂ ਲਗਾਤਾਰ ਹਮਲੇ ਕੀਤੇ ਜਾਂਦੇ ਰਹੇ ਹਨ।
ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਅਮਰੀਕਾ ਨੇ ਜੰਗਬੰਦੀ ਦੇ ਬਾਵਜੂਦ ਇਰਾਨ ਵਿੱਚ ਮਿਜ਼ਾਈਲ ਲਾਂਚ ਸਾਈਟਾਂ 'ਤੇ ਰੱਖਿਆਤਮਕ ਹਮਲੇ ਕਰਨ ਦਾ ਦਾਅਵਾ ਕੀਤਾ ਸੀ। ਇੱਕ ਪਾਸੇ ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਕੈਬਨਿਟ ਇਸ ਜੰਗ ਨੂੰ ਰਸਮੀ ਤੌਰ 'ਤੇ ਖ਼ਤਮ ਕਰਨ ਅਤੇ ਜੰਗਬੰਦੀ ਨੂੰ ਵਧਾਉਣ ਲਈ ਗੰਭੀਰ ਗੱਲਬਾਤ ਕਰ ਰਹੇ ਹਨ, ਉੱਥੇ ਹੀ ਕੁਵੈਤ 'ਤੇ ਹੋਏ ਇਸ ਤਾਜ਼ਾ ਹਮਲੇ ਨੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਦਿੱਤਾ ਹੈ।
ਇਹ ਵੀ ਪੜ੍ਹੋ- ਬਚ ਗਿਆ 'ਟਰੰਪ' ! ਕੁਰਬਾਨੀ ਹੋਈ Cancel, ਹੁਣ ਸਰਕਾਰ ਕਰੇਗੀ ਸਾਂਭ-ਸੰਭਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
