ਸਟਾਰ ਸਪਿਨਰ ਕੁਲਦੀਪ ਯਾਦਵ ਨੇ ਪ੍ਰਸਿੱਧ ਮੈਲਬੌਰਨ ਕ੍ਰਿਕਟ ਗਰਾਊਂਡ ਦਾ ਕੀਤਾ ਦੌਰਾ

Friday, Aug 23, 2024 - 01:48 PM (IST)

ਸਟਾਰ ਸਪਿਨਰ ਕੁਲਦੀਪ ਯਾਦਵ ਨੇ ਪ੍ਰਸਿੱਧ ਮੈਲਬੌਰਨ ਕ੍ਰਿਕਟ ਗਰਾਊਂਡ ਦਾ ਕੀਤਾ ਦੌਰਾ

ਮੈਲਬੌਰਨ,(ਮਨਦੀਪ ਸਿੰਘ ਸੈਣੀ )-- ਭਾਰਤੀ ਸਪਿਨਰ ਕੁਲਦੀਪ ਯਾਦਵ, ਜੋ ਅੱਜ ਕੱਲ੍ਹ ਆਪਣੀ ਨਿੱਜੀ ਫੇਰੀ ਕਰਕੇ ਮੈਲਬੌਰਨ ਪਹੁੰਚੇ ਹੋਏ ਹਨ,  ਨੇ ਹਾਲ ਹੀ ਵਿੱਚ ਪ੍ਰਸਿੱਧ ਮੈਲਬੌਰਨ ਕ੍ਰਿਕਟ ਗਰਾਊਂਡ ਦਾ ਮਹੱਤਵਪੂਰਨ ਦੌਰਾ ਕੀਤਾ। ਆਪਣੀ ਫੇਰੀ ਦੌਰਾਨ ਕੁਲਦੀਪ ਨੇ ਸਟੇਡੀਅਮ ਵਿਚ ਮਰਹੂਮ ਸ਼ੇਨ ਵਾਰਨ ਦੇ ਬੁੱਤ ਨਾਲ ਇੱਕ ਫੋਟੋ ਖਿੱਚਵਾਉਂਦੇ ਹੋਏ ਕਿਹਾ , "ਸ਼ੇਨ ਵਾਰਨ ਮੇਰੇ ਆਦਰਸ਼ ਸਨ ਅਤੇ ਮੇਰਾ ਉਨ੍ਹਾਂ ਨਾਲ ਬਹੁਤ ਮਜ਼ਬੂਤ ​​ਸਬੰਧ ਸੀ। ਜਦੋਂ ਮੈਂ ਵਾਰਨ ਬਾਰੇ ਸੋਚਦਾ ਹਾਂ ਤਾਂ ਮੈਂ ਅਜੇ ਵੀ ਭਾਵੁਕ ਹੋ ਜਾਂਦਾ ਹਾਂ—ਇੰਝ ਮਹਿਸੂਸ ਹੁੰਦਾ ਹੈ ਜਿਵੇਂ ਮੈਂ ਆਪਣੇ ਪਰਿਵਾਰ ਵਿੱਚੋਂ ਕਿਸੇ ਨੂੰ ਗੁਆ ਦਿੱਤਾ ਹੈ।”

PunjabKesari

ਕ੍ਰਿਕਟ ਆਸਟ੍ਰੇਲੀਆ ਹੈੱਡਕੁਆਰਟਰ ਦਾ ਕੀਤਾ ਦੌਰਾ 

PunjabKesari

ਕੁਲਦੀਪ ਦੀ ਮੈਲਬੌਰਨ ਫੇਰੀ ਵਿੱਚ ਕ੍ਰਿਕੇਟ ਆਸਟ੍ਰੇਲੀਆ ਹੈੱਡਕੁਆਰਟਰ ਦਾ ਦੌਰਾ ਵੀ ਸ਼ਾਮਲ ਸੀ। ਕ੍ਰਿਕੇਟ ਆਸਟ੍ਰੇਲੀਆ ਦੇ ਸੀ.ਈ.ਓ ਨਿਕ ਹਾਕਲੇ ਨੇ ਇੱਕ ਔਨਲਾਈਨ ਗੱਲਬਾਤ ਰਾਹੀਂ ਉਸਦਾ ਨਿੱਘਾ ਸਵਾਗਤ ਕੀਤਾ। ਕ੍ਰਿਕੇਟ ਆਸਟ੍ਰੇਲੀਆ ਨੇ ਕੁਲਦੀਪ ਨੂੰ ਆਗਾਮੀ ਆਸਟ੍ਰੇਲੀਅਨ ਗਰਮੀਆਂ ਦੀ ਇੱਕ ਸੰਖੇਪ ਜਾਣਕਾਰੀ ਪੇਸ਼ ਕੀਤੀ, ਜਿਸ ਵਿੱਚ ਇਸ ਉਤਸਾਹ ਨੂੰ ਉਜਾਗਰ ਕੀਤਾ ਗਿਆ ਕਿਉਂਕਿ ਭਾਰਤ ਅਤੇ ਪਾਕਿਸਤਾਨ ਦੋਵੇਂ ਇਸ ਸਾਲ ਆਸਟ੍ਰੇਲੀਆ ਦਾ ਦੌਰਾ ਕਰਨ ਜਾ ਰਹੇ ਹਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਲਈ ਖੁਸ਼ਖ਼ਬਰੀ,  ਯੂਰਪ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ

ਆਪਣੇ ਉਤਸ਼ਾਹ ਨੂੰ ਜ਼ਾਹਰ ਕਰਦੇ ਹੋਏ, ਕੁਲਦੀਪ ਨੇ ਕਿਹਾ, “ਕ੍ਰਿਕਟ ਆਸਟ੍ਰੇਲੀਆ ਦੇ ਮੁੱਖ ਦਫਤਰ ਅਤੇ  ਮੈਲਬੌਰਨ  ਕ੍ਰਿਕਟ ਗਰਾਊਂਡ  ਵਿਖੇ ਆ ਕੇ ਬਹੁਤ ਖੁਸ਼ੀ ਹੋਈ। ਮੈਂ ਬਾਰਡਰ-ਗਾਵਸਕਰ ਟਰਾਫੀ ਦਾ ਇੰਤਜ਼ਾਰ ਕਰ ਰਿਹਾ ਹਾਂ, ਅਤੇ ਅਸੀਂ ਇਸ ਸਾਲ ਆਸਟਰੇਲੀਆ ਅਤੇ ਭਾਰਤ ਵਿਚਾਲੇ ਸ਼ਾਨਦਾਰ ਕ੍ਰਿਕਟ ਮੁਕਾਬਲੇ ਦੀ ਉਮੀਦ ਕਰ ਰਹੇ ਹਾਂ।ਉਸਨੇ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਦੇ ਅਟੁੱਟ ਸਮਰਥਨ ਨੂੰ ਸਵੀਕਾਰ ਕਰਦੇ ਹੋਏ ਕਿਹਾ, “ਭਾਰਤੀ ਕ੍ਰਿਕਟ ਪ੍ਰਸ਼ੰਸਕ ਹਮੇਸ਼ਾ ਵਿਸ਼ਵ ਭਰ ਵਿੱਚ ਟੀਮ ਦਾ ਸਮਰਥਨ ਕਰਦੇ ਹਨ ਅਤੇ ਮੈਨੂੰ ਭਰੋਸਾ ਹੈ ਕਿ ਉਹ ਬਾਰਡਰ-ਗਾਵਸਕਰ ਟਰਾਫੀ ਲਈ ਵੱਡੀ ਗਿਣਤੀ ਵਿੱਚ ਆਉਣਗੇ, ਖਾਸ ਕਰਕੇ ਬਾਕਸਿੰਗ ਡੇ ਟੈਸਟ ਦੌਰਾਨ। " ਜ਼ਿਕਰ ਯੋਗ ਹੈ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਹੋਣ ਜਾ ਰਹੀ ਕ੍ਰਿਕਟ ਲੜੀ ਦਾ ਚੌਥਾ ਟੈਸਟ ਮੈਚ 26 ਦਸੰਬਰ ਤੋਂ ਮੈਲਬੌਰਨ ਕ੍ਰਿਕਟ ਗਰਾਊਂਡ ਵਿੱਚ ਖੇਡਿਆ ਜਾਵੇਗਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News