"ਸਿੱਖੀ ਸੇਵਾ ਸੁਸਾਇਟੀ ਇਟਲੀ ਵਲੋਂ 2 ਅਪ੍ਰੈਲ ਨੂੰ ਕਰਵਾਏ ਜਾਣਗੇ ਕੀਰਤਨ, ਕਵੀਸ਼ਰੀ ਅਤੇ ਢਾਡੀ ਮੁਕਾਬਲੇ"

03/22/2022 1:50:05 PM

ਰੋਮ/ਇਟਲੀ (ਕੈਂਥ) ਇਟਲੀ ਵਿੱਚ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਸਿੱਖੀ ਸੇਵਾ ਸੁਸਾਇਟੀ ਵਲੋਂ ਸੰਸਥਾ ਦੀ ਦਸਵੀਂ ਵਰੇਗੰਢ 'ਤੇ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ (ਰਿਜੀਓ ਅਮੀਲੀਆ) ਇਟਲੀ ਵਿਖੇ 2 ਅਪ੍ਰੈਲ ਨੂੰ ਇੱਕ ਸਮਾਗਮ ਦੌਰਾਨ ਕੀਰਤਨ, ਕਵੀਸ਼ਰੀ ਤੇ ਢਾਡੀ ਕਲਾ ਦੇ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿੱਚ 9 ਸਾਲ ਤੋਂ ਲੈ ਕੇ 25 ਸਾਲ ਤੱਕ ਦੇ ਬੱਚੇ ਤੇ ਵੱਡੇ ਭਾਗ ਲੈਣਗੇ।ਇਸ ਸਮਾਗਮ ਵਿੱਚ ਗੱਤਕਾ ਖੇਡਣ ਅਤੇ ਦਸਤਾਰ ਸਜਾਉਣ ਦੀ ਵਰਕਸ਼ਾਪ ਵੀ ਲਾਈ ਜਾਵੇਗੀ ਅਤੇ ਸਿੱਖੀ ਵਿਚਾਰਧਾਰਾ ਸਮੇਤ ਸੁਸਾਇਟੀ ਦੇ ਭਵਿੱਖੀ ਕਾਰਜਾਂ ਤੇ ਵੀ ਗੱਲਬਾਤ ਹੋਵੇਗੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ- 34ਵੀਆਂ ਸਾਲਾਨਾ ਆਸਟ੍ਰੇਲੀਆਈ ਸਿੱਖ ਖੇਡਾਂ 2 ਅਪ੍ਰੈਲ ਤੋਂ ਸ਼ੁਰੂ

ਜ਼ਿਕਰਯੋਗ ਹੈ ਕੇ ਸਿੱਖੀ ਸੇਵਾ ਸੁਸਾਇਟੀ ਪਿਛਲੇ ਕਈ ਸਾਲਾਂ ਤੋਂ ਇਟਲੀ ਵਿੱਚ ਸਿੱਖੀ ਵਿਚਾਰਧਾਰਾ ਨੂੰ ਯੂਰੋਪੀ ਲੋਕਾਂ ਤੱਕ ਪਹੁੰਚਾਉਣ ਲਈ ਯਤਨਸ਼ੀਲ ਹੈ। ਸੰਸਥਾ ਵਲੋਂ ਦੂਜੇ ਧਰਮਾਂ ਅਤੇ ਵੈਟੀਕਨ ਸਿਟੀ ਨਾਲ ਮਿਲਕੇ ਇਟਲੀ ਵਿੱਚ ਕਈ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਧਾਰਮਿਕ ਸਮਾਗਮ ਵੀ ਕਰਵਾਏ ਗਏ ਹਨ। ਸੰਸਥਾ ਦੇ ਸੇਵਾਦਾਰਾਂ ਵਲੋਂ ਸਮੂਹ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
 


Vandana

Content Editor

Related News