ਕਿੰਗ ਚਾਰਲਸ ਨੇ ਆਸਟ੍ਰੇਲੀਆਈ ਲੋਕਾਂ ਨੂੰ ਦਿੱਤੀ ਵੱਡੀ ਰਾਹਤ

Monday, Oct 14, 2024 - 05:15 AM (IST)

ਸਿਡਨੀ-  ਕਿੰਗ ਚਾਰਲਸ ਨੇ ਪੁਸ਼ਟੀ ਕੀਤੀ ਹੈ ਕਿ ਜੇਕਰ ਆਸਟ੍ਰੇਲੀਆਈ ਜਨਤਾ ਗਣਰਾਜ ਬਣਨ ਲਈ ਵੋਟ ਕਰਦੀ ਹੈ ਤਾਂ ਉਹ ਦਖਲ ਨਹੀਂ ਦੇਣਗੇ। ਅਗਲੇ ਹਫ਼ਤੇ ਉਨ੍ਹਾਂ ਦੇ ਸ਼ਾਹੀ ਦੌਰੇ ਤੋਂ ਪਹਿਲਾਂ ਆਸਟ੍ਰੇਲੀਆਈ ਗਣਤੰਤਰ ਅੰਦੋਲਨ ਨੇ ਬਕਿੰਘਮ ਪੈਲੇਸ ਨੂੰ ਇੱਕ ਚਿੱਠੀ ਭੇਜ ਕੇ ਕਿੰਗ ਨਾਲ ਮੁਲਾਕਾਤ ਦੀ ਬੇਨਤੀ ਕੀਤੀ ਸੀ।

ਪੜ੍ਹੋ ਇਹ ਅਹਿਮ ਖ਼ਬਰ-JustinTrudeau ਦੀ ਵਧੀ ਮੁਸ਼ਕਲ, ਪਾਰਟੀ ਅੰਦਰ ਉੱਠੀ ਇਹ ਮੰਗ

ਕਿੰਗ ਚਾਰਲਸ ਦੀ ਤਰਫੋਂ ਜਵਾਬ ਦਿੰਦੇ ਹੋਏ ਸਕੱਤਰ ਡਾਕਟਰ ਨਾਥਨ ਰੌਸ ਨੇ ਕਿਹਾ ਕਿ ਜੇਕਰ ਆਸਟ੍ਰੇਲੀਆਈ ਲੋਕ ਉਨ੍ਹਾਂ ਨੂੰ ਰਾਜ ਦੇ ਮੁਖੀ ਵਜੋਂ ਹਟਾਉਣ ਦਾ ਫ਼ੈਸਲਾ ਕਰਦੇ ਹਨ ਤਾਂ ਉਹ ਵਿਰੋਧ ਨਹੀਂ ਕਰਨਗੇ। ਰੌਸ ਨੇ ਕਿਹਾ, "ਮਹਾਰਾਜ, ਇੱਕ ਸੰਵਿਧਾਨਕ ਬਾਦਸ਼ਾਹ ਵਜੋਂ ਆਪਣੇ ਮੰਤਰੀਆਂ ਦੀ ਸਲਾਹ 'ਤੇ ਕੰਮ ਕਰਦਾ ਹੈ ਅਤੇ ਕੀ ਆਸਟ੍ਰੇਲੀਆ ਇੱਕ ਗਣਰਾਜ ਬਣਦਾ ਹੈ ਜਾਂ ਨਹੀਂ, ਇਸ ਸਬੰਧੀ ਫ਼ੈਸਲਾ ਆਸਟ੍ਰੇਲੀਆਈ ਜਨਤਾ ਨੇ ਕਰਨਾ ਹੈ।" ਰੌਸ ਮੁਤਾਬਕ,"ਕਿਰਪਾ ਕਰਕੇ ਵਿਸ਼ਵਾਸ ਰੱਖੋ ਕਿ ਇਸ ਮਾਮਲੇ 'ਤੇ ਤੁਹਾਡੇ ਵਿਚਾਰ ਬਹੁਤ ਧਿਆਨ ਨਾਲ ਨੋਟ ਕੀਤੇ ਗਏ ਹਨ।" ਬਾਦਸ਼ਾਹ ਦੀ ਟਿੱਪਣੀ ਮਹਾਰਾਣੀ ਕੈਮਿਲਾ ਨਾਲ ਉਨ੍ਹਾਂ ਦੇ ਸ਼ਾਹੀ ਦੌਰੇ ਤੋਂ ਕੁਝ ਦਿਨ ਪਹਿਲਾਂ ਆਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News