ਸਰੀਰ ਨੂੰ ਰੋਗਾਂ ਦਾ ਘਰ ਬਣਾਉਂਦੀ ਹੈ ਕਿਡਨੀ ਦੀ ਖਰਾਬੀ

03/12/2020 7:27:03 PM

ਲੰਡਨ(ਇੰਟ.)– ਕਿਡਨੀ ਸਾਡੇ ਸਰੀਰ ਦਾ ਅਹਿਮ ਅੰਗ ਹੈ। ਇਹ ਖੂਨ ਸਾਫ ਕਰਨ ਅਤੇ ਸਰੀਰ ’ਚੋਂ ਫੋਕਟ ਪਦਾਰਥਾਂ ਨੂੰ ਹਟਾਉਣ ਦਾ ਅਹਿਮ ਕੰਮ ਕਰਦੀ ਹੈ। ਆਮ ਤੌਰ ’ਤੇ ਅਸੀਂ ਸਾਰੇ ਜਾਣਦੇ ਹਾਂ ਕਿ ਖਾਣ-ਪੀਣ ਅਤੇ ਲਾਈਫ ਸਟਾਈਲ ਨਾਲ ਕਿਡਨੀ ਦੀ ਸਿਹਤ ਪ੍ਰਭਾਵਿਤ ਹੁੰਦੀ ਹੈ ਪਰ ਕੁਝ ਹੋਰ ਕਾਰਣ ਜਿਵੇਂ ਬਲੈਡਰ ਜਾਂ ਪ੍ਰੋਸਟੇਟ ਕੈਂਸਰ, ਸਕਿੱਲ ਸੈੱਲ ਅਨੀਮੀਆ ਵਰਗੇ ਜ਼ੱਦੀ ਡਿਸਆਰਡਰ, ਕਿਡਨੀ ਦਾ ਡੈਮੇਜ ਹੋਣਾ, ਖੂਨ ਨੂੰ ਪਤਨਾ ਕਰਨ ਵਾਲੀ ਦਵਾਈ, ਕੈਂਸਰ ਦੇ ਇਲਾਜ ਲਈ ਸੇਵਨ ਕੀਤੀਆਂ ਜਾਣ ਵਾਲੀਆਂ ਦਵਾਈਆਂ, ਵੱਧ ਵਰਕ ਆਊਟ ਜਾਂ ਨਿਯਮਿਤ ਕਈ ਕਿਲੋਮੀਟਰ ਦੌੜਨਾ ਵੀ ਕਿਡਨੀ ’ਤੇ ਅਸਰ ਪਾਉਂਦਾ ਹੈ। ਆਓ ਜਾਣਦੇ ਹਾਂ ਕਿ ਕਿਡਨੀ ਦੀ ਖਰਾਬੀ ਨਾਲ ਸਿਹਤ ਨੂੰ ਕੀ ਨੁਕਸਾਨ ਹੁੰਦਾ ਹੈ :-

ਹਿਮੇਟੂਰੀਆ
ਯੂਰੀਨਰੀ ਟ੍ਰੈਕ ’ਚ ਇਨਫੈਕਸ਼ਨ ਵਧਣ ’ਤੇ ਕਿਡਨੀ ’ਚ ਖਰਾਬੀ ਆ ਜਾਂਦੀ ਹੈ, ਜਿਸ ਨਾਲ ਪਿਸ਼ਾਬ ’ਚ ਖੂਨ ਆਉਣ ਦੀ ਸਮੱਸਿਆ ਹੋ ਸਕਦੀ ਹੈ, ਜਿਸ ਨੂੰ ਹਿਮੇਟੂਰੀਆ ਕਹਿੰਦੇ ਹਨ। ਇਸ ’ਚ ਖੂਨ ਦੇ ਲਾਲ ਕਣਾਂ ਦੀ ਗਿਣਤੀ ਵਧਣ ਨਾਲ ਪਿਸ਼ਾਬ ਦਾ ਰੰਗ ਗੁਲਾਬੀ, ਲਾਲ ਜਾਂ ਕਾਲਾ ਦਿਖਾਈ ਦੇਣ ਲੱਗਦਾ ਹੈ। ਕਈ ਵਾਰ ਪਿਸ਼ਾਬ ’ਚ ਬਲੱਡ ਕਲਾਟ ਨਿਕਲਣ ’ਤੇ ਦਰਦ ਹੋ ਸਕਦਾ ਹੈ। ਰੋਗੀ ਨੂੰ ਸਿਰਫ ਇਹੀ ਲੱਛਣ ਦਿਖਾਈ ਦਿੰਦੇ ਹਨ, ਇਸ ਲਈ ਇਨ੍ਹਾਂ ਨੂੰ ਨਜ਼ਰ ਅੰਦਾਜ਼ ਕੀਤੇ ਬਿਨਾਂ ਡਾਕਟਰ ਨਾਲ ਸੰਪਰਕ ਕਰਨਾ ਜ਼ਰੂਰੀ ਹੈ।

ਹਾਈਪਰ ਫਿਲਟ੍ਰੇਸ਼ਨ
ਕਿਡਨੀ ’ਤੇ ਅਚਾਨਕ ਸੱਟ ਲੱਗਣਾ ਹਾਈਪਰ ਫਿਲਟ੍ਰੇਸ਼ਨ ਕਹਾਉਂਦਾ ਹੈ, ਜਿਸ ’ਚ ਇਸ ’ਤੇ ਮੈਟਾਬੋਲਿਕ ਦਬਾਅ ਵਧਣ ਨਾਲ ਫੋਕਟ ਪਦਾਰਥਾਂ ਦੀ ਗਿਣਤੀ ਵੱਧ ਹੋ ਜਾਂਦੀ ਹੈ ਅਤੇ ਇਸ ਅੰਗ ਦਾ ਕੰਮ ਵਧਣ ਨਾਲ ਕਿਡਨੀ ਦੇ ਇਕ ਪਾਸੇ ਛੇਕ ਵੀ ਵਧ ਜਾਂਦੇ ਹਨ, ਜਿਥੋਂ ਪ੍ਰੋਟੀਨ ਦਾ ਰਿਸਾਅ ਸ਼ੁਰੂ ਹੋ ਜਾਂਦਾ ਹੈ। ਇਹ ਸਥਿਤੀ ਹੌਲੀ-ਹੌਲੀ ਕਿਡਨੀ ਨੂੰ ਕਾਫੀ ਨੁਕਸਾਨ ਪਹੁੰਚਾਉਂਦੀ ਹੈ। ਇਸ ਨੂੰ ਓਬੇਸਿਟੀ ਸਬੰਧੀ ਕਿਡਨੀ ਡਿਜ਼ੀਜ਼ ਕਹਿੰਦੇ ਹਨ।

ਹਾਰਟ ਫੇਲ ਦਾ ਖਤਰਾ
ਕਿਡਨੀ ਦੇ ਪ੍ਰਭਾਵਿਤ ਹੋਣ ’ਤੇ ਇਹ ਸਰੀਰ ’ਚ ਪਾਣੀ, ਨਮਕ ਅਤੇ ਫੋਕਟ ਪਦਾਰਥਾਂ ਦਾ ਬੈਲੇਂਸ ਬਣਾਉਣ ’ਚ ਅਸਮਰੱਥ ਹੋ ਜਾਂਦੀ ਹੈ। ਅਜਿਹੇ ’ਚ ਨਮਕ ਦੀ ਵੱਧ ਮਾਤਰਾ ਸਰੀਰ ਦਾ ਬਲੱਡ ਪ੍ਰੈਸ਼ਰ ਵਧਾਉਂਦੀ ਹੈ। ਉਥੇ ਹੀ ਅੰਨ ਦੀ ਮਾਤਰਾ ’ਚ ਵਾਧੇ ਨਾਲ ਦਿਲ ਦੀ ਐੱਲ. ਬੀ. ਐੱਚ. ਨਾਂ ਦੀ ਦੀਵਾਰ ਮੋਟੀ ਹੋ ਜਾਂਦੀ ਹੈ, ਜਿਸ ਨਾਲ ਹਾਰਟ ਫੇਲ ਦਾ ਖਤਰਾ ਰਹਿੰਦਾ ਹੈ। ਨਾਲ ਹੀ ਕਿਡਨੀ ਹੀ ਵਿਟਾਮਿਨ-ਡੀ ਦਾ ਨਿਰਮਾਣ ਕਰਦੀ ਹੈ। ਇਸ ਅੰਗ ਦੀ ਖਰਾਬੀ ਹੱਡੀਆਂ ਨੂੰ ਵੀ ਕਮਜ਼ੋਰ ਕਰਦੀ ਹੈ।

ਪੌਲੀਸਿਸਟਿਕ ਕਿਡਨੀ ਰੋਗ
ਪੌਲੀਸਿਸਟਿਕ ਕਿਡਨੀ ਰੋਗ ਜੱਦੀ ਹੈ। ਇਸ ’ਚ ਕਿਡਨੀ ’ਚ ਤਰਲ ਪਦਾਰਥ ਦੇ ਲਗਾਤਾਰ ਜੰਮਣ ਨਾਲ ਅਲਸਰ ਬਣ ਜਾਂਦੇ ਹਨ, ਜਿਸ ਨਾਲ ਕਿਡਨੀ ਦਾ ਕੰਮ ਪ੍ਰਭਾਵਿਤ ਹੁੰਦਾ ਹੈ।

ਡਾਇਬਿਟਿਕ ਨੇਫ੍ਰੋਪੈਥੀ
ਕਿਡਨੀ ਖਰਾਬੀ ਹੋਣ ’ਤੇ ਸ਼ੂਗਰ ਰੋਗੀ ਨੂੰ ਡਾਇਬਿਟਿਕ ਨੇਫ੍ਰੋਪੈਥੀ ਦੀ ਸਮੱਸਿਆ ਹੋ ਸਕਦੀ ਹੈ। ਗੁਰਦਿਆਂ ਦੀਆਂ ਬੇਹੱਦ ਸੂਖਮ ਨਾੜੀਆਂ ਜੋ ਖੂਨ ਸਾਫ ਕਰਦੀਆਂ ਹਨ, ਸਰੀਰ ’ਚ ਸ਼ੂਗਰ ਦਾ ਪੱਧਰ ਵਧਣ ਨਾਲ ਇਨ੍ਹਾਂ ਨਾੜੀਆਂ ਨੂੰ ਨੁਕਸਾਨ ਹੁੰਦਾ ਹੈ। ਹੌਲੀ-ਹੌਲੀ ਇਸ ਪ੍ਰੇਸ਼ਾਨੀ ਨਾਲ ਕਿਡਨੀ ਕੰਮ ਕਰਨਾ ਬੰਦ ਕਰ ਦਿੰਦੀ ਹੈ। ਕਿਡਨੀ ਰੋਗੀ ’ਚ ਸ਼ੂਗਰ ਦਾ ਖਤਰਾ ਇਕ ਤਿਹਾਈ ਹੁੰਦਾ ਹੈ।

ਹੱਡੀਆਂ ’ਚ ਕੈਂਸਰ ਦਾ ਖਦਸ਼ਾ
ਸਰੀਰ ਦਾ ਮੁੱਖ ਅੰਗ ਕਿਡਨੀ ਸੋਡੀਅਮ, ਪੋਟਾਸ਼ੀਅਮ, ਪਾਣੀ, ਫਾਸਫੋਰਸ ਆਦਿ ਦਾ ਸੰਤੁਲਨ ਬਣਾਏ ਰੱਖਦੀ ਹੈ। ਫੋਕਟ ਪਦਾਰਥਾਂ ਤੇ ਜਮ੍ਹਾ ਵਾਧੂ ਤਰਲ ਨੂੰ ਯੂਰਿਨ ਰਾਹੀਂ ਬਾਹਰ ਕੱਢ ਕੇ ਖੂਨ ਸਾਫ ਕਰਦੀ ਹੈ। ਕੁਝ ਕਾਰਨਾਂ ਕਰਕੇ ਗੁਰਦੇ ਦਾ ਕੰਮ ਪ੍ਰਭਾਵਿਤ ਹੋਣ ਨਾਲ ਖੂਨ ਦਾ ਸ਼ੁੱਧੀਕਰਨ ਨਹੀਂ ਹੁੰਦਾ ਤੇ ਫੋਕਟ ਪਦਾਰਥਾਂ ਦੀ ਵੱਧ ਮਾਤਰਾ ਦਿਲ ਦੇ ਰੋਗ, ਹਾਈ ਬਲੱਡ ਪ੍ਰੈਸ਼ਰ ਅਤੇ ਹੱਡੀਆਂ ’ਚ ਕੈਂਸਰ ਦਾ ਖਦਸ਼ਾ ਵਧਾਉਂਦੀ ਹੈ।

ਇਹ ਹਨ ਜ਼ਰੂਰੀ ਟੈਸਟ
ਲੱਛਣਾਂ ਦਾ ਪਤਾ ਲਗਾਉਣ ਲਈ ਦੂਰਬੀਨ ਨਾਲ ਬਲੈਡਰ ਅਤੇ ਯਰੂਥ੍ਰਾ ਦੀ ਜਾਂਚ ਹੁੰਦੀ ਹੈ। ਅਲਟਰਾਸਾਊਂਡ, ਬਲੱਡ, ਯੂਰਿਨ, ਕਿਡਨੀ ਫੰਕਸ਼ਨ ਤੇ ਇਮੇਜਿੰਗ ਟੈਸਟ ਤੇ ਕਿਡਨੀ ਬਾਇਓਪਸੀ ਨਾਲ ਰੋਗਾਂ ਦੀ ਪਛਾਣ ਹੁੰਦੀ ਹੈ। ਇਹ ਖੂਨ ’ਚ ਕ੍ਰਿਏਟੀਨਿਨ ਤੇ ਯੂਰੀਆ ਦੇ ਰੂਪ ’ਚ ਫੋਕਟ ਪਦਾਰਥਾਂ ਦਾ ਪੱਧਰ ਦੱਸਣ ਤੋਂ ਇਲਾਵਾ ਅੰਗ ਦੇ ਆਕਾਰ ਤੇ ਰੂਪ ’ਤੇ ਨਜ਼ਰ ਰੱਖਦੇ ਹਨ।

ਪ੍ਰਭਾਵੀ ਹੈ ਇਲਾਜ
ਜੇ ਵਿਅਕਤੀ ਪਹਿਲਾਂ ਕਿਸੇ ਰੋਗ ਤੋਂ ਪੀੜਤ ਹੈ ਤਕਾਂ ਸਭ ਤੋਂ ਪਹਿਲਾਂ ਇਨ੍ਹਾਂ ਦੇ ਇਲਾਜ ਲਈ ਦਵਾਈ ਦਿੱਤੀ ਜਾਂਦੀ ਹੈ ਤਾਂ ਕਿ ਇਹ ਗੰਭੀਰ ਰੂਪ ਲੈ ਕੇ ਕਿਡਨੀ ਨੂੰ ਪ੍ਰਭਾਵਿਤ ਨਾ ਕਰੇ। ਸ਼ੁਰੂਆਤੀ ਅਵਸਥਾ ’ਚ ਕਿਡਨੀ ਰੋਗਾਂ ਦਾ ਇਲਾਜ ਦਵਾਈਆਂ ਨਾਲ ਹੁੰਦਾ ਹੈ। ਡਾਇਲਿਸਿਸ ਤੋਂ ਇਲਾਵਾ ਖਰਾਬ ਕਿਡਨੀ ਨੂੰ ਹਟਾ ਕੇ ਉਸ ਦੀ ਥਾਂ ਸਿਹਤਮੰਦ ਕਿਡਨੀ ਟ੍ਰਾਂਸਪਲਾਂਟ ਕੀਤੀ ਜਾਂਦੀ ਹੈ।

Baljit Singh

This news is Content Editor Baljit Singh