ਹੇਜ਼ ਕਬੱਡੀ ਕਲੱਬ ਲੰਡਨ ਵਿਖੇ ਕਬੱਡੀ ਟੂਰਨਾਮੈਂਟ ਦਾ ਆਯੋਜਨ, ਨਾਮੀ ਖਿਡਾਰੀ ਦਿਖਾਉਣਗੇ ਜ਼ੋਹਰ
Sunday, May 11, 2025 - 06:18 PM (IST)

ਲੰਡਨ (ਰਾਜਵੀਰ ਸਮਰਾ)- ਹੇਜ਼ ਕਬੱਡੀ ਕਲੱਬ ਲੰਡਨ ਵਿਖੇ ਮਾਂ ਖੇਡ ਕਬੱਡੀ ਨਾਲ ਯੂ.ਕੇ ਵਿੱਚ ਵੱਸਦੀ ਨਵੀਂ ਪੀੜ੍ਹੀ ਨੂੰ ਕਬੱਡੀ ਤੇ ਆਪਣੇ ਪੰਜਾਬੀ ਵਿਰਸੇ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਮੁੱਖ ਪ੍ਰਬੰਧਕ ਬਲਜਿੰਦਰ ਭਿੰਡਰ ਨੇ ਦੱਸਿਆ ਕਿ ਇਹ ਕਬੱਡੀ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਟੂਰਨਾਮੈਂਟ ਦੀ ਸਫਲਤਾ ਲਈ ਅਰਦਾਸ ਕੀਤੀ ਗਈ।
ਇਸ ਦੌਰਾਨ ਨਾਮੀ ਕਬੱਡੀ ਕਲੱਬਾਂ ਦੇ ਨਾਮੀ ਕਬੱਡੀ ਖਿਡਾਰੀ ਵੱਡੇ ਪੱਧਰ ਤੇ ਭਾਗ ਲੈ ਰਹੇ ਹਨ ਤੇ ਇਸ ਟੂਰਨਾਮੈਂਟ ਵਿੱਚ ਉਹ ਮਾਂ ਖੇਡ ਕਬੱਡੀ ਦੇ ਜ਼ੋਹਰ ਦਿਖਉਣਗੇ। ਉਹਨਾਂ ਦੱਸਿਆ ਕਿ ਇਸ ਕਬੱਡੀ ਟੂਰਨਾਮੈਂਟ ਵਿੱਚ ਇੰਗਲੈਂਡ ਵਿੱਚ ਵੱਸਦੇ ਪ੍ਰਵਾਸੀ ਪੰਜਾਬੀਆਂ ਤੇ ਉਹਨਾਂ ਦੇ ਬੱਚਿਆਂ ਤੇ ਕਬੱਡੀ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿੱਚ ਜਿੱਥੇ ਨਾਮੀ ਖਿਡਾਰੀਆਂ ਦੇ ਕਬੱਡੀ ਦੇ ਦਿਲਕਸ਼ ਕਬੱਡੀ ਦੇ ਮੁਕਾਬਲੇ ਵੇਖਣ ਨੂੰ ਮਿਲਣਗੇ। ਉਥੇ ਹੀ ਇਸ ਦੌਰਾਨ ਜੇਤੂ ਖਿਡਾਰੀਆਂ ਤੇ ਉਪ ਜੇਤੂ ਖਿਡਾਰੀਆਂ ਨੂੰ ਵਿਸ਼ੇਸ਼ ਸਨਮਾਨ ਤੇ ਨਗਦ ਪੋਡਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ 'ਚ ਅਰਮਨਪ੍ਰੀਤ ਸਿੰਘ ਨੇ ਵਧਾਇਆ ਭਾਈਚਾਰੇ ਦਾ ਮਾਣ, ਹਾਸਲ ਕੀਤੀ ਵੱਡੀ ਉਪਲਬਧੀ
ਉਹਨਾਂ ਕਿਹਾ ਕਿ ਅਜਿਹੇ ਕਬੱਡੀ ਖੇਡ ਟੂਰਨਾਮੈਂਟ ਜੋ ਯੂ.ਕੇ ਵੱਸਦੀ ਨਵੀਂ ਪੀੜ੍ਹੀ ਨੂੰ ਮਾਂ ਖੇਡ ਨਾਲ ਜੋੜਦੇ ਹਨ, ਉਹ ਕਰਵਾਏ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇੰਗਲੈਂਡ ਕਬੱਡੀ ਫੈਡਰੇਸ਼ਨ ਯੂ.ਕੇ ਇਹ ਕੰਮ ਬਾਖੂਬੀ ਕਰ ਰਿਹਾ ਹੈ ਤੇ ਭਵਿੱਖ ਵਿੱਚ ਵੀ ਕਰਦਾ ਰਹੇਗਾ। ਇਸ ਮੌਕੇ ਤੇ ਕੇਵਲ ਪੁਲਸੀਆਂ ਵਾਲਾ, ਸੀਪਾ ਚੱਕਰ, ਹਰਬੰਤ ਮੱਲ੍ਹੀ, ਕਰਮਜੀਤ ਕੰਮਾਂ ਔਜਲਾ, ਸਤਿੰਦਰਬੀਰ ਸਿੰਘ ਗੋਲਡੀ, ਕੇਸਰ ਸਿੰਘ ਧਾਲੀਵਾਲ, ਸੰਤੋਖ ਸਿੰਘ ਢੇਸੀ ਆਦਿ ਫੈਡਰੇਸ਼ਨ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।