Johnson & Johnson ਬੇਬੀ ਪਾਊਡਰ 'ਤੇ ਪੂਰੀ ਦੁਨੀਆ 'ਚ ਲੱਗ ਸਕਦੀ ਹੈ ਪਾਬੰਦੀ, ਜਾਣੋ ਕਾਰਨ

Tuesday, Feb 08, 2022 - 11:51 AM (IST)

ਲੰਡਨ: ਬ੍ਰਿਟੇਨ ਦੀ ਪ੍ਰਮੁੱਖ ਹੈਲਥਕੇਅਰ ਕੰਪਨੀ ਜੌਹਨਸਨ ਐਂਡ ਜੌਹਨਸਨ ਦੇ ਬੇਬੀ ਪਾਊਡਰ ਦੀ ਵਿਕਰੀ 'ਤੇ ਪੂਰੀ ਦੁਨੀਆ 'ਚ ਪਾਬੰਦੀ ਲੱਗ ਸਕਦੀ ਹੈ। ਜੌਹਨਸਨ ਐਂਡ ਜੌਹਨਸਨ ਨੇ ਪਹਿਲਾਂ ਹੀ ਸਾਲ 2020 ਵਿਚ ਅਮਰੀਕਾ ਅਤੇ ਕੈਨੇਡਾ ਵਿਚ ਆਪਣੇ ਬੇਬੀ ਪਾਊਡਰ ਉਤਪਾਦ ਦੀ ਵਿਕਰੀ ਬੰਦ ਕਰ ਦਿੱਤੀ ਸੀ। ਦਰਅਸਲ ਯੂਐਸ ਰੈਗੂਲੇਟਰਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਕੰਪਨੀ ਦੇ ਬੇਬੀ ਪਾਊਡਰ ਵਿਚ ਕੈਂਸਰ ਪੈਦਾ ਕਰਨ ਵਾਲੇ ਤੱਤ ਮਿਲੇ ਹਨ।

ਇਹ ਵੀ ਪੜ੍ਹੋ: ਕੈਨੇਡਾ ਚ ਟਰੱਕ ਡਰਾਈਵਰਾਂ ਵੱਲੋਂ ਪ੍ਰਦਰਸ਼ਨ ਜਾਰੀ, ਜਸਟਿਨ ਟਰੂਡੋ ਨੇ ਦਿੱਤਾ ਵੱਡਾ ਬਿਆਨ

ਤੁਹਾਨੂੰ ਦੱਸ ਦੇਈਏ ਕਿ ਜੌਹਨਸਨ ਐਂਡ ਜੌਹਨਸਨ ਕੰਪਨੀ ਇਸ ਸਮੇਂ 34 ਹਜ਼ਾਰ ਤੋਂ ਵੱਧ ਮੁਕੱਦਮਿਆਂ ਦਾ ਸਾਹਮਣਾ ਕਰ ਰਹੀ ਹੈ। ਇਨ੍ਹਾਂ ਵਿਚੋਂ ਬਹੁਤ ਸਾਰੇ ਕੇਸ ਔਰਤਾਂ ਦੇ ਹਨ ਜਿਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਬੇਬੀ ਪਾਊਡਰ ਦੀ ਵਰਤੋਂ ਕਰਨ ਨਾਲ ਅੰਡਕੋਸ਼ ਦਾ ਕੈਂਸਰ ਹੋ ਗਿਆ ਹੈ। ਹਾਲਾਂਕਿ, ਜੌਹਨਸਨ ਐਂਡ ਜੌਹਨਸਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸ ਦਾ ਬੇਬੀ ਪਾਊਡਰ ਨੁਕਸਾਨਦੇਹ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਉੱਤਰੀ ਅਮਰੀਕਾ ਵਿਚ ਵਿਕਰੀ ਘਟਣ ਕਾਰਨ ਇਸ ਨੂੰ ਉਥੋਂ ਹਟਾਇਆ ਸੀ।

ਇਹ ਵੀ ਪੜ੍ਹੋ: ਦੁਬਈ ’ਚ ਪਲਾਸਟਿਕ ਬੈਗ ਦੀ ਵਰਤੋਂ ਪਵੇਗੀ ਭਾਰੀ, ਹੁਣ ਜੇਬ ਹੋਵੇਗੀ ਢਿੱਲੀ

ਟੈਲਕ ਕੀ ਹੈ
ਟੈਲਕ ਦੁਨੀਆ ਦਾ ਸਭ ਤੋਂ ਨਰਮ ਖਣਿਜ ਹੈ ਅਤੇ ਇਹ ਬਹੁਤ ਸਾਰੇ ਦੇਸ਼ਾਂ ਵਿਚ ਬਣਦਾ ਹੈ। ਇਹ ਕਾਗਜ਼, ਪਲਾਸਟਿਕ ਅਤੇ ਫਾਰਮਾਸਿਊਟੀਕਲ ਸਮੇਤ ਬਹੁਤ ਸਾਰੇ ਉਦਯੋਗਾਂ ਵਿਚ ਵਿਆਪਕ ਤੌਰ 'ਤੇ ਵਰਤਿਆ ਜਾਂਦਾ ਹੈ। ਇਸ ਦਾ ਇਸਤੇਮਾਲ ਨੈਪੀ ਰੈਸ਼ ਅਤੇ ਹੋਰ ਤਰ੍ਹਾਂ ਦੇ ਪਰਸਨਲ ਹਾਈਜੀਨ ਵਿਚ ਹੁੰਦਾ ਹੈ। ਕਈ ਵਾਰ ਇਸ ਵਿਚ ਐਸਬੈਸਟਸ ਮਿਲਿਆ ਹੁੰਦਾ ਹੈ ਜੋ ਸਰੀਰ ਵਿਚ ਕੈਂਸਰ ਦਾ ਕਾਰਨ ਬਣ ਸਕਦਾ ਹੈ। ਦੁਨੀਆ ਭਰ ਵਿਚ ਇਸਦੀ ਵਿਕਰੀ ਨੂੰ ਰੋਕਣ ਲਈ ਇਕ ਸ਼ੇਅਰਧਾਰਕ ਵੋਟ ਦੀ ਤਿਆਰੀ ਕੀਤੀ ਜਾ ਰਹੀ ਹੈ। ਲੰਡਨ ਸਥਿਤ ਨਿਵੇਸ਼ ਪਲੇਟਫਾਰਮ ਟਿਊਲਿਪਸ਼ੇਅਰ ਨੇ ਇਹ ਪ੍ਰਸਤਾਵ ਦਿੱਤਾ ਹੈ। ਇਹ ਪ੍ਰਸਤਾਵ ਯੂਐਸ ਸਕਿਓਰਿਟੀਜ਼ ਐਂਡ ਐਕਸਚੇਂਜ ਕਮੇਟੀ (ਐੱਸ.ਈ.ਸੀ) ਨੂੰ ਵੀ ਭੇਜਿਆ ਗਿਆ ਹੈ। ਉਸ ਨੂੰ ਪੁੱਛਿਆ ਗਿਆ ਹੈ ਕਿ ਕੀ ਅਪ੍ਰੈਲ ਵਿਚ ਕੰਪਨੀ ਦੀ ਸਾਲਾਨਾ ਮੀਟਿੰਗ ਤੋਂ ਪਹਿਲਾਂ ਅਜਿਹਾ ਕਰਨਾ ਜਾਇਜ਼ ਹੈ ਜਾਂ ਨਹੀਂ।

ਇਹ ਵੀ ਪੜ੍ਹੋ: ਓਟਾਵਾ ’ਚ ਟਰੱਕ ਡਰਾਈਵਰਾਂ ਦੀ ਹੜਤਾਲ ਦੇ ਵਿਰੋਧ 'ਚ ਆਏ ਜਗਮੀਤ ਸਿੰਘ, ਕੀਤੀ ਨਿੰਦਾ

ਅਰਬਾਂ ਡਾਲਰ ਦਾ ਮੁਆਵਜ਼ਾ
ਇਸ ਦੌਰਾਨ, ਕੰਪਨੀ ਨੇ ਵੀ ਅਮਰੀਕੀ ਰੈਗੂਲੇਟਰ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਉਹ ਸ਼ੇਅਰਧਾਰਕ ਦੇ ਪ੍ਰਸਤਾਵ ਨੂੰ ਅਵੈਧ ਮੰਨੇ। ਉਸ ਦਾ ਕਹਿਣਾ ਹੈ ਕਿ ਇਸ ਨਾਲ ਕੰਪਨੀ ਵਿਰੁੱਧ ਦੁਨੀਆ ਭਰ ਵਿਚ ਚੱਲ ਰਹੇ ਕੇਸਾਂ 'ਤੇ ਅਸਰ ਪਵੇਗਾ। ਜੌਹਨਸਨ ਐਂਡ ਜੌਹਨਸਨ ਪਹਿਲਾਂ ਹੀ ਦੁਨੀਆ ਭਰ ਵਿਚ ਅਰਬਾਂ ਡਾਲਰ ਦਾ ਮੁਆਵਜ਼ਾ ਅਦਾ ਕਰ ਚੁੱਕਾ ਹੈ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News