ਨਿਊਜ਼ੀਲੈਂਡ : ਹਰਨੇਕ ਨੇਕੀ ''ਤੇ ਹਮਲੇ ਦੇ ਮਾਮਲੇ ’ਚ ਜੋਬਨਪ੍ਰੀਤ ਸਿੰਘ ਨੂੰ 9 ਸਾਲ ਕੈਦ

03/08/2024 5:59:15 PM

ਆਕਲੈਂਡ : ਨਿਊਜ਼ੀਲੈਂਡ ਵਿਚ ਹਰਨੇਕ ਨੇਕੀ 'ਤੇ ਹਮਲਾ ਕਰਨ ਦੇ ਮਾਮਲੇ ਤਹਿਤ 27 ਸਾਲ ਦੇ ਜੋਬਨਪ੍ਰੀਤ ਸਿੰਘ ਨੂੰ ਇਰਾਦਾ ਕਤਲ ਦਾ ਦੋਸ਼ੀ ਕਰਾਰ ਦਿੰਦਿਆਂ 9 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਜੋਬਨਪ੍ਰੀਤ ਸਿੰਘ ਤੋਂ ਪਹਿਲਾਂ ਆਕਲੈਂਡ ਦੇ ਗੁਰਦੁਆਰਾ ਸਾਹਿਬ ਨਾਲ ਸਬੰਧਤ ਗੁਰਿੰਦਰਪਾਲ ਬਰਾੜ ਨੂੰ ਵੀ ਹਮਲੇ ਦਾ ਮਾਸਟਰ ਮਾਈਂਡ ਹੋਣ ਦਾ ਦੋਸ਼ੀ ਕਰਾਰ ਦਿੰਦਿਆਂ 13.5 ਸਾਲ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਜਸਟਿਸ ਮਾਰਕ ਵੂਲਫਰਡ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਤੁਹਾਨੂੰ ਆਪਣੇ ਕੀਤੇ ’ਤੇ ਕੋਈ ਅਫਸੋਸ ਨਹੀਂ ਅਤੇ ਇਹ ਹਮਲਾ ਧਾਰਮਿਕ ਤੌਰ ’ਤੇ ਪ੍ਰੇਰਿਤ ਹੋਣ ਤੋਂ ਇਲਾਵਾ ਸੰਭਾਵਤ ਤੌਰ ’ਤੇ ਸਿਆਸੀ ਨਜ਼ਰੀਏ ਨਾਲ ਵੀ ਸਬੰਧ ਰਖਦਾ ਸੀ। ਸਰਕਾਰੀ ਵਕੀਲਾਂ ਨੇ ਮੁਕੱਦਮੇ ਦੀ ਸੁਣਵਾਈ ਦੌਰਾਨ ਜੋਬਨਪ੍ਰੀਤ ਸਿੰਘ ਨੂੰ ਗੁਰਿੰਦਰਪਾਲ ਬਰਾੜ ਦਾ ਵਫਾਦਾਰ ਕਰਾਰ ਦਿੰਦਿਆਂ ਕਿਹਾ ਕਿ ਉਸ ਨੇ ਸਾਜ਼ਿਸ਼ ਨੂੰ ਅੰਜਾਮ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ’ਚ 21 ਸਾਲਾ ਪੰਜਾਬੀ ਨੌਜਵਾਨ ਹੋਇਆ ਲਾਪਤਾ, ਚਿੰਤਾ 'ਚ ਮਾਪੇ

ਨਿਊਜ਼ੀਲੈਂਡ ਦੀ ਅਦਾਲਤ ਨੇ ਗੁਰਿੰਦਰਪਾਲ ਬਰਾੜ ਨੂੰ ਸੁਣਾਈ ਸੀ ਸਜ਼ਾ

PunjabKesari

ਇਸ ਮਾਮਲੇ ਵਿਚ ਸ਼ਾਮਲ ਇਕ ਜਣਾ ਸਰਕਾਰੀ ਗਵਾਹ ਬਣ ਗਿਆ ਅਤੇ ਆਪਣੇ ਸਾਥੀਆਂ ਵਿਰੁੱਧ ਗਵਾਹੀ ਦਰਜ ਕਰਵਾਈ। ਜਸਪਾਲ ਸਿੰਘ ਮੁਤਬਕ ਹਰਨੇਕ ਨੇਕੀ 'ਤੇ ਹਮਲੇ ਤੋਂ ਕੁਝ ਘੰਟੇ ਪਹਿਲਾਂ ਸਾਰੇ ਜਣੇ ਈਸਟ ਤਮਾਕੀ ਟੈਂਪਲ ਵਿਚ ਇਕੱਤਰ ਹੋਏ ਜਿਨ੍ਹਾਂ ਨੂੰ ਗੁਰਿੰਦਰਪਾਲ ਸਿੰਘ ਦੇ ਇਕ ਪ੍ਰਾਈਵੇਟ ਕਮਰੇ ਵਿਚ ਲਿਜਾਇਆ ਗਿਆ। ਗੁਰਿੰਦਰਪਾਲ ਬਰਾੜ ਖ਼ੁਦ ਹਮਲੇ ਵਿਚ ਸ਼ਾਮਲ ਨਾ ਹੋਇਆ ਅਤੇ ਨੌਜਵਾਨਾਂ ਨੂੰ ਇਸ ਲਈ ਤਿਆਰ ਕੀਤਾ। ਇੱਥੇ ਦੱਸਣਾ ਬਣਦਾ ਹੈ ਕਿ ਜੋਬਨਪ੍ਰੀਤ ਸਿੰਘ 2015 ਵਿਚ ਸਟੱਡੀ ਵੀਜ਼ਾ ’ਤੇ ਨਿਊਜ਼ੀਲੈਂਡ ਆਇਆ ਸੀ। ਪੰਜਾਬ ਵਿਚ ਉਸ ਦੇ ਮਾਤਾ-ਪਿਤਾ ਦਾ ਅਕਾਲ ਚਲਾਣਾ ਹੋ ਗਿਆ ਅਤੇ ਨਿਊਜ਼ੀਲੈਂਡ ਵਿਚ ਵੀ ਉਸ ਕਈ ਮੁਸ਼ਕਲਾਂ ਦਾ ਟਾਕਰਾ ਕਰਨਾ ਪਿਆ। ਇੱਥੇ ਇਹ ਵੀ ਦੱਸ ਦਈਏ ਕਿ ਇਸ ਮਾਮਲੇ ਵਿਚ ਹਰਨੇਕ ਨੇਕੀ ਗੰਭੀਰ ਜ਼ਖਮੀ ਹੋ ਗਿਆ ਸੀ ਪਰ ਉਸ ਦੀ ਜਾਨ ਬਚ ਗਈ। ਜੋਬਨਪ੍ਰੀਤ ਦੇ ਦੋ ਹੋਰਨਾਂ ਸਾਥੀਆਂ ਨੂੰ ਸਾਢੇ 12-12 ਸਾਲ ਕੈਦ ਦੀ ਸਜ਼ਾ ਪਹਿਲਾਂ ਹੀ ਸੁਣਾਈ ਜਾ ਚੁੱਕੀ ਹੈ। ਜੋਬਨਪ੍ਰੀਤ ਸਿੰਘ ਨੂੰ ਘੱਟ ਸਜ਼ਾ ਮਿਲੀ ਕਿਉਂਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਉਸ ਨੇ ਹਰਨੇਕ ਨੇਕੀ 'ਤੇ ਛੁਰੇ ਨਾਲ ਵਾਰ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News