ਓਲੰਪਿਕ ਦੇ ਚੈਂਪੀਅਨ ਜੈਵਲਿਨ ਥ੍ਰੋਅਰ ਅਰਸ਼ਦ ਨਦੀਮ ਨੂੰ ਤੋਹਫ਼ੇ ਵਜੋਂ ਮਿਲੇਗੀ ਮੱਝ ! ਸਹੁਰੇ ਨੇ ਕੀਤਾ ਵੱਡਾ ਐਲਾਨ
Monday, Aug 12, 2024 - 04:14 AM (IST)
ਕਰਾਚੀ : ਪਾਕਿਸਤਾਨ ਭਲੇ ਹੀ ਆਪਣੇ ਜੈਵਲਿਨ ਥ੍ਰੋਅਰ ਓਲੰਪਿਕ ਸੋਨ ਤਮਗਾ ਜੇਤੂ ਅਰਸ਼ਦ ਨਦੀਮ ਨੂੰ ਨਕਦ ਇਨਾਮਾਂ ਅਤੇ ਹੋਰ ਕੀਮਤੀ ਪੁਰਸਕਾਰਾਂ ਨਾਲ ਨਵਾਜ਼ ਰਿਹਾ ਹੋਵੇ, ਪਰ ਉਸਦੇ ਸਹੁਰੇ ਨੇ ਉਸ ਦੀ ਪੇਂਡੂ ਪਰਵਰਿਸ਼ ਅਤੇ ਪਰੰਪਰਾ ਨੂੰ ਧਿਆਨ ਵਿਚ ਰੱਖਦੇ ਹੋਏ, ਉਸ ਨੂੰ ਇਕ ਮੱਝ ਤੋਹਫ਼ੇ ਵਿਚ ਦੇਣ ਦਾ ਫੈਸਲਾ ਕੀਤਾ ਹੈ।
ਮੁਹੰਮਦ ਨਵਾਜ਼ ਨੇ ਐਤਵਾਰ ਨੂੰ ਨਦੀਮ ਦੇ ਪਿੰਡ 'ਚ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ ਮੱਝ ਨੂੰ ਤੋਹਫ਼ੇ ਵਜੋਂ ਦੇਣਾ 'ਬਹੁਤ ਕੀਮਤੀ' ਅਤੇ 'ਸਤਿਕਾਰਯੋਗ' ਮੰਨਿਆ ਜਾਂਦਾ ਹੈ। ਨਦੀਮ ਨੇ ਪੈਰਿਸ ਵਿਚ ਜੈਵਲਿਨ ਥਰੋਅ ਈਵੈਂਟ ਵਿਚ 92.97 ਮੀਟਰ ਦੀ ਓਲੰਪਿਕ ਰਿਕਾਰਡ ਥਰੋਅ ਨਾਲ ਸੋਨ ਤਗਮਾ ਜਿੱਤਿਆ, ਭਾਰਤ ਦੇ ਨੀਰਜ ਚੋਪੜਾ ਦੂਜੇ ਸਥਾਨ 'ਤੇ ਰਹੇ।
ਨਵਾਜ਼ ਨੇ ਕਿਹਾ, "ਨਦੀਮ ਨੂੰ ਆਪਣੀਆਂ ਜੜ੍ਹਾਂ 'ਤੇ ਬਹੁਤ ਮਾਣ ਹੈ ਅਤੇ ਆਪਣੀ ਸਫਲਤਾ ਦੇ ਬਾਵਜੂਦ, ਉਸ ਦਾ ਘਰ ਅਜੇ ਵੀ ਉਸ ਦਾ ਪਿੰਡ ਹੈ ਅਤੇ ਉਹ ਅਜੇ ਵੀ ਆਪਣੇ ਮਾਤਾ-ਪਿਤਾ ਅਤੇ ਭਰਾਵਾਂ ਨਾਲ ਰਹਿੰਦਾ ਹੈ।" ਉਸ ਦੀ ਸਭ ਤੋਂ ਛੋਟੀ ਧੀ ਆਇਸ਼ਾ ਦਾ ਵਿਆਹ ਨਦੀਮ ਨਾਲ ਹੋਇਆ ਹੈ।
ਨਵਾਜ਼ ਨੇ ਕਿਹਾ, ''ਜਦੋਂ ਅਸੀਂ 6 ਸਾਲ ਪਹਿਲਾਂ ਆਪਣੀ ਬੇਟੀ ਦਾ ਵਿਆਹ ਨਦੀਮ ਨਾਲ ਕਰਨ ਦਾ ਫੈਸਲਾ ਕੀਤਾ ਸੀ ਤਾਂ ਉਹ ਛੋਟੀ-ਮੋਟੀ ਨੌਕਰੀ ਕਰਦਾ ਸੀ ਪਰ ਉਹ ਆਪਣੀ ਖੇਡ ਪ੍ਰਤੀ ਬਹੁਤ ਭਾਵੁਕ ਸੀ ਅਤੇ ਘਰ ਅਤੇ ਖੇਤਾਂ ਵਿਚ ਲਗਾਤਾਰ ਜੈਵਲਿਨ ਸੁੱਟਣ ਦਾ ਅਭਿਆਸ ਕਰਦਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8