ਜਾਪਾਨ ਦੀ ਰਾਜਕੁਮਾਰੀ ਨੇ ਤੋੜ ਨਿਭਾਇਆ ਵਾਅਦਾ, ਸ਼ਾਹੀ ਰੁਤਬੇ ਨੂੰ ਠੋਕਰ ਮਾਰ ਇਸ ਸ਼ਖ਼ਸ ਨਾਲ ਕਰਾਇਆ ਵਿਆਹ

Tuesday, Oct 26, 2021 - 11:41 AM (IST)

ਜਾਪਾਨ ਦੀ ਰਾਜਕੁਮਾਰੀ ਨੇ ਤੋੜ ਨਿਭਾਇਆ ਵਾਅਦਾ, ਸ਼ਾਹੀ ਰੁਤਬੇ ਨੂੰ ਠੋਕਰ ਮਾਰ ਇਸ ਸ਼ਖ਼ਸ ਨਾਲ ਕਰਾਇਆ ਵਿਆਹ

ਟੋਕੀਓ (ਭਾਸ਼ਾ)- ਜਾਪਾਨ ਦੀ ਰਾਜਕੁਮਾਰੀ ਮਾਕੋ ਨੇ ਇਕ ਆਮ ਨਾਗਰਿਕ ਨਾਲ ਵਿਆਹ ਕਰਕੇ ਆਪਣਾ ਸ਼ਾਹੀ ਰੁਤਬਾ ਗੁਆ ਦਿੱਤਾ ਹੈ। ਹਾਲਾਂਕਿ, ਰਾਜਕੁਮਾਰੀ ਦੇ ਵਿਆਹ ਅਤੇ ਉਨ੍ਹਾਂ ਦਾ ਸ਼ਾਹੀ ਰੁਤਬਾ ਖ਼ਤਮ ਕਰਨ ਦੇ ਮੁੱਦੇ 'ਤੇ ਜਨਤਾ ਦੀ ਰਾਏ ਵੰਡੀ ਹੋਈ ਹੈ। 'ਇੰਪੀਰੀਅਲ ਹਾਊਸਹੋਲਡ ਏਜੰਸੀ' ਨੇ ਦੱਸਿਆ ਕਿ ਮਾਕੋ ਅਤੇ ਉਨ੍ਹਾਂ ਦੇ ਪ੍ਰੇਮੀ ਕੇਈ ਕੋਮੂਰੋ ਦੇ ਵਿਆਹ ਦੇ ਦਸਤਾਵੇਜ਼ ਮੰਗਲਵਾਰ ਸਵੇਰੇ ਮਹਿਲ ਦੀ ਇਕ ਅਧਿਕਾਰੀ ਵੱਲੋਂ ਪੇਸ਼ ਕੀਤੇ ਗਏ। ਏਜੰਸੀ ਨੇ ਕਿਹਾ ਕਿ ਉਹ ਦੁਪਹਿਰ ਨੂੰ ਇਕ ਪ੍ਰੈੱਸ ਕਾਨਫਰੰਸ ਵਿਚ ਇਸ ਸਬੰਧੀ ਬਿਆਨ ਜਾਰੀ ਕਰਨਗੇ, ਪਰ ਇਸ ਦੌਰਾਨ ਪੱਤਰਕਾਰਾਂ ਤੋਂ ਕੋਈ ਸਵਾਲ ਨਹੀਂ ਲਿਆ ਜਾਵੇਗਾ। ਏਜੰਸੀ ਨੇ ਕਿਹਾ ਕਿ ਪੈਲੇਸ ਦੇ ਮਹਿਲ ਦੇ ਡਾਕਟਰਾਂ ਅਨੁਸਾਰ ਮਾਕੋ ਇਸ ਮਹੀਨੇ ਦੇ ਸ਼ੁਰੂ ਵਿਚ ਤਣਾਅ ਤੋਂ ਪੀੜਤ ਸੀ, ਜਿਸ ਤੋਂ ਉਹ ਹੁਣ ਠੀਕ ਹੋ ਰਹੀ ਹੈ।

ਇਹ ਵੀ ਪੜ੍ਹੋ : T-20 ਵਿਸ਼ਵ ਕੱਪ: ਜਿੱਤ ਦੇ ਨਸ਼ੇ ’ਚ ਚੂਰ ਇਮਰਾਨ ਖਾਨ ਨੇ ਭਾਰਤ ਨੂੰ ਲੈ ਕੇ ਆਖੀ ਇਹ ਗੱਲ

ਮਾਕੋ ਆਪਣੇ ਵਿਆਹ ਬਾਰੇ ਨਕਾਰਾਤਮਕ ਖ਼ਬਰਾਂ, ਖਾਸ ਕਰਕੇ ਕੋਮੂਰੋ ਨੂੰ ਨਿਸ਼ਾਨਾ ਬਣਾਉਣ ਕਾਰਨ ਬਹੁਤ ਤਣਾਅ ਵਿਚ ਸੀ। ਵਿਆਹ ਤੋਂ ਬਾਅਦ ਕੋਈ ਦਾਅਵਤ ਜਾਂ ਕੋਈ ਹੋਰ ਰਸਮ ਨਹੀਂ ਹੋਵੇਗੀ। ਮਾਕੋ (30) ਸਮਰਾਟ ਨਰੂਹਿਤੋ ਦੀ ਭਤੀਜੀ ਹੈ। ਉਹ ਅਤੇ ਕੋਮੂਰੋ ਟੋਕੀਓ ਦੀ ਇੰਟਰਨੈਸ਼ਨਲ ਕ੍ਰਿਸਚੀਅਨ ਯੂਨੀਵਰਸਿਟੀ ਵਿਚ ਇਕੱਠੇ ਪੜ੍ਹਦੇ ਸਨ। ਉਨ੍ਹਾਂ ਨੇ ਸਤੰਬਰ 2017 ਵਿਚ ਵਿਆਹ ਦਾ ਐਲਾਨ ਕੀਤਾ ਸੀ ਪਰ 2 ਮਹੀਨਿਆਂ ਬਾਅਦ ਕੋਮੂਰੋ ਦੀ ਮਾਂ ਨਾਲ ਜੁੜੇ ਇਕ ਵਿੱਤੀ ਵਿਵਾਦ ਕਾਰਨ ਵਿਆਹ ਨੂੰ ਟਾਲ ਦਿੱਤਾ ਗਿਆ ਸੀ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਵਿਵਾਦ ਪੂਰੀ ਤਰ੍ਹਾਂ ਸੁਲਝ ਗਿਆ ਹੈ ਜਾਂ ਨਹੀਂ। 30 ਸਾਲਾ ਕੋਮੂਰੋ 2018 ਵਿਚ ਕਾਨੂੰਨ ਦੀ ਪੜ੍ਹਾਈ ਕਰਨ ਲਈ ਨਿਊਯਾਰਕ ਗਈ ਸੀ ਅਤੇ ਪਿਛਲੇ ਮਹੀਨੇ ਹੀ ਜਪਾਨ ਵਾਪਸ ਪਰਤੀ ਹੈ। ਜਾਪਾਨੀ ਸਾਮਰਾਜੀ ਨਿਯਮਾਂ ਅਨੁਸਾਰ ਇਕ ਆਮ ਵਿਅਕਤੀ ਨਾਲ ਵਿਆਹ ਕਰਨ ਤੋਂ ਬਾਅਦ ਮਾਕੋ ਹੁਣ ਆਪਣਾ ਸ਼ਾਹੀ ਰੁਤਬਾ ਗੁਆ ਚੁੱਕੀ ਹੈ। ਉਨ੍ਹਾਂ ਨੇ ਆਪਣੇ ਪਤੀ ਦਾ ਸਰਨੇਮ ਅਪਣਾ ਲਿਆ ਹੈ। ਕਾਨੂੰਨ ਅਨੁਸਾਰ ਵਿਆਹੇ ਜੋੜੇ ਨੂੰ ਇਕ ਉਪਨਾਮ ਦਾ ਇਸਤੇਮਾਲ ਕਰਨਾ ਜ਼ਰੂਰੀ ਹੈ। 

ਇਹ ਵੀ ਪੜ੍ਹੋ : ਨਾਈਜੀਰੀਆ ਦੀ ਇਕ ਮਸਜਿਦ 'ਚ ਬੰਦੂਕਧਾਰੀਆਂ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ, 18 ਨਮਾਜ਼ੀਆਂ ਦੀ ਮੌਤ

ਮਹਿਲ ਦੇ ਅਧਿਕਾਰੀਆਂ ਨੇ ਕਿਹਾ ਕਿ ਮਾਕੋ ਨੇ 14 ਕਰੋੜ ਯੇਨ (12.3 ਲੱਖ ਡਾਲਰ) ਨੂੰ ਸਵੀਕਾਰ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਉਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸ਼ਾਹੀ ਪਰਿਵਾਰ ਦੀ ਪਹਿਲੀ ਮੈਂਬਰ ਹੈ, ਜਿਨ੍ਹਾਂ ਨੇ ਇਕ ਆਮ ਨਾਗਰਿਕ ਨਾਲ ਵਿਆਹ ਕਰਨ ਵੇਲੇ ਤੋਹਫ਼ੇ ਵਜੋਂ ਕੋਈ ਪੈਸਾ ਨਹੀਂ ਲਿਆ। ਮੰਗਲਵਾਰ ਸਵੇਰੇ ਉਹ ਹਲਕੇ ਨੀਲੇ ਰੰਗ ਦੇ ਪਹਿਰਾਵੇ ਅਤੇ ਹੱਥ ਵਿਚ ਗੁਲਦਸਤਾ ਲੈ ਕੇ ਮਹਿਲ ਤੋਂ ਬਾਹਰ ਆਈ। ਉੱਥੇ ਉਹ ਆਪਣੇ ਮਾਤਾ-ਪਿਤਾ ਕ੍ਰਾਊਨ ਪ੍ਰਿੰਸ ਅਕੀਸ਼ਿਨੋ, ਕ੍ਰਾਊਨ ਰਾਜਕੁਮਾਰੀ ਕੀਕੋ ਅਤੇ ਆਪਣੀ ਭੈਣ ਕਾਕੋ ਨੂੰ ਮਿਲੀ। ‘ਇੰਪੀਰੀਅਲ ਹਾਊਸ’ ਕਾਨੂੰਨ ਮੁਤਾਬਕ ਸ਼ਾਹੀ ਪਰਿਵਾਰ ਦੀਆਂ ਮਹਿਲਾ ਮੈਂਬਰਾਂ ਨੂੰ ਇਕ ਆਮ ਨਾਗਰਿਕ ਨਾਲ ਵਿਆਹ ਕਰਨ ‘ਤੇ ਆਪਣਾ ਸ਼ਾਹੀ ਰੁਤਬਾ ਗੁਆਉਣਾ ਪੈਂਦਾ ਹੈ। ਇਸ ਪ੍ਰਥਾ ਕਾਰਨ ਸ਼ਾਹੀ ਘਰਾਣੇ ਦੇ ਮੈਂਬਰ ਘੱਟ ਹੁੰਦੇ ਜਾ ਰਹੇ ਹਨ ਅਤੇ ਗੱਦੀ ਦੇ ਵਾਰਸਾਂ ਦੀ ਘਾਟ ਹੈ। ਨਾਰੂਹਿਤੋ ਤੋਂ ਬਾਅਦ ਉਤਰਾਧਿਕਾਰ ਦੀ ਦੌੜ ਵਿਚ ਸਿਰਫ਼ ਅਕੀਸ਼ਿਨੋ ਅਤੇ ਉਸ ਦਾ ਪੁੱਤਰ ਪ੍ਰਿੰਸ ਹਿਸਾਹਿਤੋ ਹਨ। ਸਰਕਾਰ ਵੱਲੋਂ ਨਿਯੁਕਤ ਮਾਹਿਰਾਂ ਦੀ ਇਕ ਕਮੇਟੀ ਇਸ ਮੁੱਦੇ 'ਤੇ ਚਰਚਾ ਕਰ ਰਹੀ ਹੈ ਪਰ ਰੂੜ੍ਹੀਵਾਦੀ ਅਜੇ ਵੀ ਮਹਿਲਾ ਉੱਤਰਾਧਿਕਾਰੀ ਜਾਂ ਮਹਿਲਾ ਮੈਂਬਰਾਂ ਨੂੰ ਸ਼ਾਹੀ ਪਰਿਵਾਰ ਦਾ ਮੁਖੀ ਨਾ ਬਣਾਉਣ 'ਤੇ ਅੜੇ ਹੋਏ ਹਨ।

ਇਹ ਵੀ ਪੜ੍ਹੋ : ਪਾਕਿ ’ਚ ਚੈਨਲਾਂ ਨੂੰ ਨੋਟਿਸ ਜਾਰੀ, ਕਿਹਾ- TV ’ਤੇ ਗਲੇ ਲਾਉਣਾ ਅਤੇ ਬੈੱਡ ਸੀਨ ਵਿਖਾਉਣੇ ਕੀਤੇ ਜਾਣ ਬੰਦ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News