ਯੂਰਪ ਦੀ ਜਗ੍ਹਾ ਤੁਰਕੀ ਦੇ ਡੋਨਰਾਂ ਤੋਂ ਪੈਦਾ ਕਰਵਾਏ ਜਾ ਰਹੇ ਬੱਚੇ ! UK ''ਚ IVF ਫਰਜ਼ੀਵਾੜੇ ਦਾ ਹੋਇਆ ਪਰਦਾਫਾਸ਼

Tuesday, Aug 25, 2026 - 05:01 PM (IST)

ਯੂਰਪ ਦੀ ਜਗ੍ਹਾ ਤੁਰਕੀ ਦੇ ਡੋਨਰਾਂ ਤੋਂ ਪੈਦਾ ਕਰਵਾਏ ਜਾ ਰਹੇ ਬੱਚੇ ! UK ''ਚ IVF ਫਰਜ਼ੀਵਾੜੇ ਦਾ ਹੋਇਆ ਪਰਦਾਫਾਸ਼

ਇੰਟਰਨੈਸ਼ਨਲ ਡੈਸਕ- ਆਈ.ਵੀ.ਐੱਫ਼. ਤਕਨੀਕ, ਜਿਸ ਨੂੰ ਬੇਔਲਾਦ ਜੋੜਿਆਂ ਲਈ ਵਰਦਾਨ ਮੰਨਿਆ ਜਾਂਦਾ ਹੈ, 'ਚ ਵੀ ਫਰਜ਼ੀਵਾੜਾ ਹੋਣ ਲੱਗ ਪਿਆ ਹੈ। UK ਤੋਂ ਅਜਿਹੀਆਂ ਹੈਰਾਨ ਕਰਨ ਵਾਲੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। UK ਦੇ ਕਈ ਪਰਿਵਾਰਾਂ ਨੇ ਸ਼ਿਕਾਇਤ ਕੀਤੀ ਹੈ ਕਿ ਉੱਤਰੀ ਸਾਈਪ੍ਰਸ ਦੇ ਫਰਟੀਲਿਟੀ ਕਲੀਨਿਕਾਂ ਵਿੱਚ ਇਲਾਜ ਦੌਰਾਨ ਉਨ੍ਹਾਂ ਦੀ ਚੋਣ ਦੇ ਉਲਟ ਗਲਤ ਡੋਨਰ ਸਪਰਮ ਜਾਂ ਐੱਗਜ਼ ਦੀ ਵਰਤੋਂ ਕੀਤੀ ਗਈ ਸੀ।

ਤਾਜ਼ਾ ਰਿਪੋਰਟਾਂ ਅਨੁਸਾਰ, ਇੱਥੇ ਘੱਟੋ-ਘੱਟ 30 ਬੱਚੇ ਅਜਿਹੇ ਮਿਲੇ ਹਨ, ਜੋ ਡੋਨਰ ਦੀ ਬਜਾਏ ਗਲਤ ਡੋਨਰ ਗੈਮੇਟਸ ਨਾਲ ਪੈਦਾ ਹੋਏ ਮੰਨੇ ਜਾ ਰਹੇ ਹਨ। ਇਨ੍ਹਾਂ 'ਚੋਂ 11 ਬੱਚਿਆਂ ਦਾ ਡੀ.ਐੱਨ.ਏ. ਟੈਸਟ ਵੀ ਮੈਚ ਨਹੀਂ ਹੋਇਆ। ਇਨ੍ਹਾਂ 30 ਮਾਮਲਿਆਂ ਵਿੱਚੋਂ ਅੱਧੇ ਤੋਂ ਵੱਧ ਮਾਮਲੇ Dogus IVF Centre ਨਾਲ ਸਬੰਧਤ ਹਨ। 

ਇਹ ਵੀ ਪੜ੍ਹੋ- ਸਰਹੱਦੀ ਵਿਵਾਦ ਵਿਚਾਲੇ ਭਾਰਤ ਆਉਣਗੇ ਚੀਨੀ ਰਾਸ਼ਟਰਪਤੀ ਜਿਨਪਿੰਗ ! ਨਾਲ ਆਵੇਗਾ 400 ਮੈਂਬਰਾਂ ਦਾ ਵਫ਼ਦ

ਰੇਚਲ ਨਾਂ ਦੀ ਇਕ ਪੀੜਤ ਮਾਂ ਨੇ ਦੱਸਿਆ ਕਿ ਉਸ ਨੇ ਯੂਰਪ ਦੇ ਸਭ ਤੋਂ ਵੱਡੇ ਸਪਰਮ ਬੈਂਕ Cryos International ਤੋਂ 'Ditto' ਕੋਡ ਵਾਲੇ ਪੱਛਮੀ ਯੂਰਪੀਅਨ ਡੋਨਰ ਨੂੰ ਚੁਣਿਆ ਸੀ, ਪਰ DNA ਟੈਸਟ ਤੋਂ ਪਤਾ ਲੱਗਾ ਕਿ ਉਸ ਦੇ ਬੱਚੇ ਦੀ ਜੈਨੇਟਿਕ ਬ੍ਰੀਡ ਤੁਰਕੀ ਨਾਲ ਮੈਚ ਹੋ ਰਹੀ ਹੈ। Cryos ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ Dogus ਕਲੀਨਿਕ ਨਾਲ ਕੋਈ ਲੈਣ-ਦੇਣ ਨਹੀਂ ਹੈ। 'Donor Conceived UK' ਸੰਸਥਾ ਅਨੁਸਾਰ, ਇਹ ਮਾਮਲਾ ਬੱਚਿਆਂ ਦੇ ਆਪਣੇ ਜੈਨੇਟਿਕ ਮੂਲ ਅਤੇ ਬਾਇਓਲੌਜਿਕਲ ਪਛਾਣ ਜਾਣਨ ਦੇ ਬੁਨਿਆਦੀ ਅਧਿਕਾਰ ਦੀ ਉਲੰਘਣਾ ਹੈ। 

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਯੂ.ਕੇ. ਦੇ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫ਼ਤਰ (FCDO) ਨੇ ਆਪਣੀ ਟ੍ਰੈਵਲ ਐਡਵਾਇਜ਼ਰੀ ਅਪਡੇਟ ਕਰਕੇ ਨਾਗਰਿਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉੱਤਰੀ ਸਾਈਪ੍ਰਸ 'ਚ ਫਰਟੀਲਿਟੀ ਇਲਾਜ ਕਰਵਾਉਣਾ ਖ਼ਤਰੇ ਤੋਂ ਖਾਲੀ ਨਹੀਂ ਹੈ।

ਜ਼ਿਕਰਯੋਗ ਹੈ ਕਿ ਯੂ.ਕੇ. ਦੀ ਲੰਬੀ NHS ਵੇਟਿੰਗ ਲਿਸਟ, ਘੱਟ ਖਰਚਾ ਅਤੇ ਲਿੰਗ ਚੋਣ ਵਰਗੀਆਂ ਸਹੂਲਤਾਂ ਕਾਰਨ ਬ੍ਰਿਟਿਸ਼ ਨਾਗਰਿਕ ਉੱਤਰੀ ਸਾਈਪ੍ਰਸ ਜਾਂਦੇ ਹਨ। ਹਾਲਾਂਕਿ, ਉੱਤਰੀ ਸਾਈਪ੍ਰਸ ਯੂਰਪੀਅਨ ਯੂਨੀਅਨ ਦੇ ਕਾਨੂੰਨਾਂ ਹੇਠ ਨਹੀਂ ਆਉਂਦਾ ਅਤੇ ਉੱਥੇ UK ਦੀ HFEA (Human Fertilisation and Embryology Authority) ਵਰਗੀ ਕੋਈ ਸੁਤੰਤਰ ਸੰਸਥਾ ਜਾਂ ਸਖ਼ਤ ਨਿਯਮ ਨਹੀਂ ਹਨ।

ਇਹ ਵੀ ਪੜ੍ਹੋ- ਭਾਰਤ ਲਈ ਵੱਜੀ ਖ਼ਤਰੇ ਦੀ ਘੰਟੀ ! 14 ਦੇਸ਼ਾਂ ਦੀ ਸਰਹੱਦ ਨੇੜੇ Mega Project ਬਣਾ ਰਿਹੈ ਚੀਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News