ਹਰਜਿੰਦਰ ਸਿੰਘ ਚਾਹਲ ਐਨ.ਆਰ.ਆਈ. ਵਿੰਗ ਜਰਮਨ ਦੇ ਕੋਆਰਡੀਨੇਟਰ ਨਿਯੁਕਤ

06/10/2020 10:40:23 AM

ਮਿਲਾਨ/ਇਟਲੀ (ਸਾਬੀ ਚੀਨੀਆ): ਪ੍ਰਵਾਸੀ ਭਾਰਤੀਆਂ ਅਤੇ ਕਾਂਗਰਸ ਪਾਰਟੀ ਵਿਚ ਵੱਡੀ ਸਿਆਸੀ ਪਹਿਚਾਣ ਰੱਖਣ ਵਾਲੇ ਸ. ਹਰਜਿੰਦਰ ਸਿੰਘ ਚਾਹਲ ਦੀਆਂ ਪਾਰਟੀ ਪ੍ਰਤੀ ਵਫਾਦਾਰੀਆਂ ਅਤੇ ਸੇਵਾਵਾਂ ਨੂੰ ਵੇਖਦਿਆ ਹੋਇਆ ਕਾਂਗਰਸ ਪਾਰਟੀ ਨੇ ਉਨਾਂ ਨੂੰ ਐਨ.ਆਰ.ਆਈ. ਵਿੰਗ ਜਰਮਨ ਦਾ ਕੋਆਰਡੀਨੇਟਰ ਨਿਯੁਕਤ ਕਰਕੇ ਵੱਡਾ ਮਾਣ ਬਖਸ਼ਿਆ ਹੈ।

ਦੱਸਣਯੋਗ ਹੈ ਕਿ ਸ. ਚਾਹਲ ਜਿੱਥੇ ਜਰਮਨ ਵਿਚ ਵਿਚਰਦਿਆ ਪਾਰਟੀ ਵਰਕਰਾਂ ਦੀ ਹਰ ਸਮੱਸਿਆ ਦਾ ਹੱਲ ਕਰਦੇ ਹਨ ਉੱਥੇ ਉਹ ਆਪਣੇ ਸਿਆਸੀ ਅਸਰ ਰਾਸੁਖ ਨਾਲ ਹੋਰਨਾਂ ਦੇਸ਼ਾਂ ਵਿਚ ਵੱਸਣ ਵਾਲੇ ਐਨ.ਆਰ.ਆਈਜ਼. ਦੇ ਹਰ ਮਸਲੇ ਨੂੰ ਗੰਭੀਰਤਾ ਨਾਲ ਹੱਲ ਕਰਵਾਉਂਦੇ ਹਨ। ਲੋਕ ਸਭਾ ਚੌਣਾਂ ਤੋ ਪਹਿਲਾ ਰਾਹੁਲ ਗਾਂਧੀ ਦੀ ਜਰਮਨ ਫੇਰੀ ਦੌਰਾਨ ਭਾਰੀ ਇਕੱਠ ਵਾਲੀਆ ਰੈਲੀਆਂ ਕਰਵਾਉਣਾ ਵੀ ਸ. ਹਰਜਿੰਦਰ ਸਿੰਘ ਚਾਹਲ ਦੇ ਹੀ ਹਿੱਸੇ ਆਉਂਦਾ ਹੈ। 

ਆਪਣੀ ਇਸ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੀ ਗੱਲ ਕਰਦਿਆਂ ਸ. ਚਾਹਲ ਕਾਂਗਰਸ ਦੀ ਸਮੁੱਚੀ ਲੀਡਤਸ਼ਿਪ ਸਮੇਤ ਸ੍ਰੀ ਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਮਹਾਰਾਣੀ ਪ੍ਰਨੀਤ ਕੌਰ ਐਨ ਆਰ ਆਈਜ਼ ਮਸਲਿਆਂ ਦੇ ਇੰਚਾਰਜ ਰਾਣਾ ਗੁਰਮੀਤ ਸਿੰਘ ਸੋਢੀ, ਸ੍ਰੀ ਮਤੀ ਆਸ਼ ਕੁਮਾਰੀ, ਸੈਮ ਪਿਤਰੋਦਾ ਚੈਅਰਮੈਨ ਉਵਰਸੀਜ਼ ਕਾਂਗਰਸ ਅਤੇ ਵਰਿੰਦਰਾ ਵਸ਼ਿਸ਼ਟ ਸੈਕਟਰੀ ਉਵਰਸੀਜ਼ ਕਾਂਗਰਸ ਏ.ਆਈ.ਸੀ.ਸੀ. ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ, ਜਿੰਨਾਂ ਉਨਾਂ ਨੂੰ ਨਿਯੁਕਤੀ ਪੱਤਰ ਦੇਕੇ ਪਾਰਟੀ ਲਈ ਹੋਰ ਸੇਵਾ ਕਰਨ ਦਾ ਮੌਕਾ ਦਿੱਤਾ ਹੈ।


Vandana

Content Editor

Related News