ਇਟਲੀ : ਸ੍ਰੀ ਗੁਰੂ ਰਵਿਦਾਸ ਟੈਂਪਲ ਮਨੈਰਬੀਓ ਵਲੋਂ ਸੰਗਤਾਂ ਨੂੰ ਮਦਦ ਦੀ ਅਪੀਲ

Monday, Nov 16, 2020 - 04:19 PM (IST)

ਇਟਲੀ : ਸ੍ਰੀ ਗੁਰੂ ਰਵਿਦਾਸ ਟੈਂਪਲ ਮਨੈਰਬੀਓ ਵਲੋਂ ਸੰਗਤਾਂ ਨੂੰ ਮਦਦ ਦੀ ਅਪੀਲ

ਰੋਮ, (ਕੈਂਥ)- ਇਟਲੀ ਵਿਚ ਮਹਾਨ ਕ੍ਰਾਂਤੀਕਾਰੀ, ਸ਼੍ਰੋਮਣੀ ਸੰਤ ਯੁੱਗ ਪੁਰਸ਼ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਸ਼੍ਰੀ ਗੁਰੂ ਰਵਿਦਾਸ ਟੈਂਪਲ ਮਨੈਰਬਿਓ (ਬ੍ਰੇਸ਼ੀਆ) ਦੀ ਇਮਾਰਤ ਸੰਗਤਾਂ ਨੇ ਪਿਛਲੇ ਸਾਲ ਹੀ ਖਰੀਦੀ ਸੀ ਤੇ ਹਾਲੇ ਵੀ ਇਸ ਗੁਰਦੁਆਰਾ ਸਾਹਿਬ ਨੂੰ ਮੁਕੰਮਲ ਕਰਨ ਲਈ ਸੇਵਾ ਚੱਲ ਰਹੀ ਹੈ। 

ਇਸ ਸਬੰਧੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੁਆਰਾ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੀ ਨਵੇਂ ਰਸੋਈ ਘਰ ਲਈ ਖ਼ਰੀਦੀ ਜਗ੍ਹਾ ਦੀ ਰਜਿਸਟਰੀ  ਕਰਵਾਉਣ ਲਈ ਸੰਗਤਾਂ ਨੂੰ ਵੱਧ ਤੋਂ ਵੱਧ ਮਾਇਆ ਦਾ ਸਹਿਯੋਗ ਦੇਣ ਲਈ ਅਪੀਲ ਕੀਤੀ ਹੈ।

ਇਸ ਸੰਬੰਧੀ ਗੱਲਬਾਤ ਕਰਦੇ ਹੋਏ ਸ੍ਰੀ ਗੁਰੂ ਰਵਿਦਾਸ ਟੈਂਪਲ ਮਨੈਰਬਿਓ ਦੇ ਪ੍ਰਧਾਨ ਅਮਰੀਕ ਦੌਲੀਕੇ ਅਤੇ ਹੋਰ ਸੇਵਾਦਾਰਾਂ ਨੇ ਸਮੂਹਕ ਤੌਰ 'ਤੇ ਪ੍ਰੈੱਸ ਨੂੰ ਦੱਸਿਆ ਕਿ ਗੁਰਦੁਆਰਾ ਸਾਹਿਬ ਲਈ ਨਵੀਂ ਰਸੋਈ ਘਰ ਲਈ ਜਗ੍ਹਾ ਖਰੀਦਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਲਈ ਰਜਿਸਟਰੀ ਦੀ ਤਾਰੀਖ਼ ਨੇੜੇ ਹੀ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ੍ਰੀ ਗੁਰੂ ਰਵਿਦਾਸ ਟੈਂਪਲ ਮਨੈਰਬਿਉ ਦੀ ਨਵੀਂ ਰਸੋਈ ਦੀ ਜਗ੍ਹਾ ਲਈ ਮਾਇਆ ਦਾ ਵੱਧ ਤੋਂ ਵੱਧ ਸਹਿਯੋਗ ਕਰਨ, ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੀ ਵਜ੍ਹਾ ਕਰਕੇ ਮਾਇਆ ਇਕੱਠੀ ਕਰਨ ਘਰ ਨਹੀਂ ਜਾ ਸਕਦੇ, ਉਨ੍ਹਾਂ ਕਿਹਾ ਕਿ ਲੋਕ ਮਾਇਆ ਦਾ ਸਹਿਯੋਗ ਕਰਨ ਲਈ 0039-3204059465 'ਤੇ ਸੰਪਰਕ ਕਰ ਸਕਦੇ ਹਨ।


author

Lalita Mam

Content Editor

Related News