ਬ੍ਰਿਟਿਸ਼ ਕੁੜੀਆਂ ਦਾ ਗੈਂਗਰੇਪ ਕਰਨ ਵਾਲੇ 4 ਨੌਜਵਾਨ ਇਟਲੀ ਪੁਲਸ ਦੀ ਹਿਰਾਸਤ ''ਚ

Saturday, Sep 12, 2020 - 04:21 PM (IST)

ਬ੍ਰਿਟਿਸ਼ ਕੁੜੀਆਂ ਦਾ ਗੈਂਗਰੇਪ ਕਰਨ ਵਾਲੇ 4 ਨੌਜਵਾਨ ਇਟਲੀ ਪੁਲਸ ਦੀ ਹਿਰਾਸਤ ''ਚ

ਰੋਮ- ਇਟਲੀ ਪੁਲਸ ਨੇ 4 ਨੌਜਵਾਨਾਂ ਨੂੰ ਦੋ ਬ੍ਰਿਟਿਸ਼ ਨਾਬਾਲਗ ਕੁੜੀਆਂ ਦਾ ਗੈਂਗਰੇਪ ਕਰਨ ਦੇ ਦੋਸ਼ ਤਹਿਤ ਹਿਰਾਸਤ ਵਿਚ ਲਿਆ ਹੈ। ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਕੁੜੀਆਂ ਨੇ ਸ਼ਿਕਾਇਤ ਕੀਤੀ ਕਿ 4 ਨੌਜਵਾਨਾਂ ਨੇ ਅੱਧੀ ਰਾਤ ਸਮੇਂ ਉਨ੍ਹਾਂ 'ਤੇ ਹਮਲਾ ਕੀਤਾ। ਉਸ ਸਮੇਂ ਉਹ ਮਾਰਕੋਨੀਆ ਡੀ ਪਿਸਟੀਕੀ ਵਿਚ ਇਕ ਪਾਰਟੀ ਵਿਚ ਗਈਆਂ ਸਨ। ਇਸ ਸਮੇਂ ਕੁੜੀਆਂ ਹਸਪਤਾਲ ਵਿਚ ਹਨ। 

ਬ੍ਰਿਟਿਸ਼ ਕੁੜੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਾਰਟੀ 'ਤੇ ਸੱਦਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਦੋ ਵਿਅਕਤੀ ਉਨ੍ਹਾਂ ਦੇ ਸੰਪਰਕ ਵਿਚ ਆਏ, ਜਿਨ੍ਹਾਂ ਨੂੰ ਉਹ ਜਾਣਦੀਆਂ ਨਹੀਂ ਸਨ। ਇਸ ਮਗਰੋਂ 19 ਤੋਂ 23 ਸਾਲ ਦੇ ਨੌਜਵਾਨਾਂ ਨੇ ਉਨ੍ਹਾਂ 'ਤੇ ਹਮਲਾ ਕੀਤਾ।

ਕੁੜੀਆਂ ਨੂੰ ਨਸ਼ੇ ਵਿਚ ਦੇਖ ਕੇ ਉਨ੍ਹਾਂ ਨਾਲ ਇਹ ਗੰਦੀ ਕਰਤੂਤ ਕੀਤੀ ਗਈ। ਫਿਲਹਾਲ ਪੁਲਸ ਇਸ ਸਬੰਧੀ ਜਾਂਚ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ 3 ਹੋਰ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਜਦਕਿ ਅੱਠਵੇਂ ਵਿਅਕਤੀ ਦੀ ਅਜੇ ਜਾਂਚ ਹੋਣ ਬਾਕੀ ਹੈ। 


author

Lalita Mam

Content Editor

Related News