ਮੁੜ ਲੱਗ ਗਈ ਜੰਗ ! ਅਮਰੀਕਾ ਨੇ ਇਰਾਨ ''ਤੇ ਕਰ''ਤਾ ਹਮਲਾ
Monday, Jun 01, 2026 - 10:33 AM (IST)
ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਚੱਲ ਰਿਹਾ ਤਣਾਅ ਇਕ ਵਾਰ ਫ਼ਿਰ ਤੋਂ ਤੂਲ ਫੜਦਾ ਜਾ ਰਿਹਾ ਹੈ। ਬੀਤੇ ਦਿਨ ਜਦੋਂ ਇਰਾਨ ਨੇ ਅਮਰੀਕਾ ਦੇ MQ-1 ਪ੍ਰਡੇਟਰ ਡਰੋਨ ਨੂੰ ਡੇਗਣ ਦਾ ਦਾਅਵਾ ਕੀਤਾ ਸੀ ਤਾਂ ਇਸੇ ਦੌਰਾਨ ਅਮਰੀਕੀ ਫ਼ੌਜ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਇਰਾਨੀ ਰਾਡਾਰ ਅਤੇ ਡਰੋਨ ਸਾਈਟਾਂ 'ਤੇ ਜ਼ੋਰਦਾਰ ਹਵਾਈ ਹਮਲੇ ਕੀਤੇ ਹਨ। ਅਮਰੀਕਾ ਵੱਲੋਂ ਇਹ ਵੱਡੀ ਕਾਰਵਾਈ ਇਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ (IRGC) ਦੁਆਰਾ ਅਮਰੀਕੀ ਹਵਾਈ ਸੈਨਾ ਦੇ ਇੱਕ MQ-1 ਪ੍ਰੀਡੇਟਰ (MQ-1 Predator) ਡਰੋਨ ਨੂੰ ਡੇਗਣ ਦੇ ਜਵਾਬ ਵਿੱਚ ਕੀਤੀ ਗਈ ਹੈ।
ਇਰਾਨੀ ਮੀਡੀਆ ਅਤੇ ਫ਼ੌਜ ਮੁਤਾਬਕ, ਉਨ੍ਹਾਂ ਨੇ ਆਪਣੇ ਏਅਰਸਪੇਸ ਦੀ ਉਲੰਘਣਾ ਕਰਨ ਦੇ ਦੋਸ਼ 'ਚ ਅਮਰੀਕੀ ਡਰੋਨ ਨੂੰ ਨਿਸ਼ਾਨਾ ਬਣਾ ਕੇ ਹਵਾ 'ਚ ਹੀ ਨਸ਼ਟ ਕਰ ਦਿੱਤਾ ਸੀ। ਇਸ ਘਟਨਾ ਦੇ ਤੁਰੰਤ ਬਾਅਦ, ਅਮਰੀਕੀ ਸੈਂਟਰਲ ਕਮਾਂਡ ਨੇ ਇਰਾਨੀ ਵਿਜੀਲੈਂਟ ਸਿਸਟਮ ਨੂੰ ਨਾਕਾਮ ਕਰਨ ਲਈ ਉਨ੍ਹਾਂ ਦੇ ਮੁੱਖ ਰਾਡਾਰ ਸਟੇਸ਼ਨਾਂ ਅਤੇ ਡਰੋਨ ਲਾਂਚ ਪੈਡਾਂ 'ਤੇ ਸਟੀਕ ਹਵਾਈ ਹਮਲੇ ਕੀਤੇ।
ਇਹ ਵੀ ਪੜ੍ਹੋ- ਕਸੌਲ ਘੁੰਮਣ ਗਏ ਪੰਜਾਬੀਆਂ ਦਾ ਪੈ ਗਿਆ ਪੰਗਾ ! ਚੱਲ ਗਈ ਗੋਲ਼ੀ, 4 ਗ੍ਰਿਫ਼ਤਾਰ
News Alert ! US military says it launched airstrikes on Iranian radar and drone sites after Tehran shot down MQ-1 Predator drone, reports AP. pic.twitter.com/80H9XjqBk7
— Press Trust of India (@PTI_News) June 1, 2026
ਇਸ ਤਾਜ਼ਾ ਫ਼ੌਜੀ ਕਾਰਵਾਈ ਕਾਰਨ ਖਾੜੀ ਖੇਤਰ ਅਤੇ ਖ਼ਾਸ ਕਰਕੇ ਸਟ੍ਰੇਟ ਆਫ਼ ਹੋਰਮੁਜ਼ ਦੇ ਆਸ-ਪਾਸ ਦੇ ਇਲਾਕਿਆਂ 'ਚ ਸੁਰੱਖਿਆ ਸਥਿਤੀ ਬੇਹੱਦ ਨਾਜ਼ੁਕ ਹੋ ਗਈ ਹੈ। ਸੂਤਰਾਂ ਮੁਤਾਬਕ, ਦੋਵਾਂ ਦੇਸ਼ਾਂ ਵਿਚਾਲੇ ਪਹਿਲਾਂ ਤੋਂ ਚੱਲ ਰਹੀ ਜੰਗਬੰਦੀ ਦੀਆਂ ਕੋਸ਼ਿਸ਼ਾਂ ਨੂੰ ਇਸ ਘਟਨਾ ਨਾਲ ਵੱਡਾ ਝਟਕਾ ਲੱਗਿਆ ਹੈ ਤੇ ਜੰਗ ਦੇ ਮੁੜ ਸ਼ੁਰੂ ਹੋਣ ਦਾ ਖ਼ਤਰਾ ਕਾਫ਼ੀ ਵਧ ਗਿਆ ਹੈ। ਜੇਕਰ ਜੰਗ ਦੁਬਾਰਾ ਸ਼ੁਰੂ ਹੁੰਦੀ ਹੈ ਤਾਂ ਇਹ ਸਿਰਫ਼ ਮਿਡਲ ਈਸਟ ਹੀ ਨਹੀਂ, ਪੂਰੀ ਦੁਨੀਆ ਲਈ ਵੱਡੀ ਮੁਸੀਬਤ ਹੋਵੇਗੀ ਤੇ ਮੁੜ ਲੀਹ 'ਤੇ ਆ ਰਹੀ ਦੁਨੀਆ ਨੂੰ ਮੁੜ ਹੇਠਾਂ ਵੱਲ ਧੱਕ ਦੇਵੇਗੀ।
ਇਹ ਵੀ ਪੜ੍ਹੋ- ਤੜਕਸਾਰ ਕੁਵੈਤ 'ਤੇ ਹੋ ਗਿਆ ਹਮਲਾ ! ਡਰੋਨਾਂ ਤੇ ਮਿਜ਼ਾਈਲਾਂ ਨੇ ਮਚਾਈ ਸਨਸਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
