ਜੰਗ ਲਈ ਮੁੜ ਤਿਆਰ ਹੋਇਆ ਈਰਾਨ! ਮਲਬੇ 'ਚੋਂ ਕੱਢ ਲਈਆਂ 1,000 ਘਾਤਕ ਮਿਜ਼ਾਈਲਾਂ

Monday, Jun 01, 2026 - 02:17 PM (IST)

ਜੰਗ ਲਈ ਮੁੜ ਤਿਆਰ ਹੋਇਆ ਈਰਾਨ! ਮਲਬੇ 'ਚੋਂ ਕੱਢ ਲਈਆਂ 1,000 ਘਾਤਕ ਮਿਜ਼ਾਈਲਾਂ

ਇੰਟਰਨੈਸ਼ਨਲ ਡੈਸਕ: ਈਰਾਨ ਅਤੇ ਅਮਰੀਕਾ-ਇਜ਼ਰਾਈਲ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਇੱਕ ਹੈਰਾਨੀਜਨਕ ਖੁਲਾਸਾ ਹੋਇਆ ਹੈ। ਰਿਪੋਰਟਾਂ ਅਨੁਸਾਰ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਕੀਤੀ ਗਈ ਭਾਰੀ ਬੰਬਾਰੀ ਦੇ ਬਾਵਜੂਦ ਈਰਾਨ ਨੇ ਆਪਣੇ ਮਿਜ਼ਾਈਲ ਭੰਡਾਰ ਨੂੰ ਮੁੜ ਸੁਰੱਖਿਅਤ ਕਰ ਲਿਆ ਹੈ। ਈਰਾਨ ਨੇ ਮਲਬੇ ਹੇਠ ਦੱਬੀਆਂ ਆਪਣੀਆਂ 1,000 ਤੋਂ ਵੱਧ ਘਾਤਕ ਮਿਜ਼ਾਈਲਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ ਅਤੇ ਹੁਣ ਉਹ ਨਵੇਂ ਸਿਰੇ ਤੋਂ ਹਮਲੇ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਅਮਰੀਕਾ ਨੇ ਦਾਅਵਾ ਕੀਤਾ ਸੀ ਕਿ ਉਸ ਨੇ 40 ਦਿਨਾਂ ਦੀ ਜੰਗ ਦੌਰਾਨ ਈਰਾਨ 'ਤੇ ਸਾਢੇ 13 ਹਜ਼ਾਰ ਤੋਂ ਵੱਧ ਹਮਲੇ ਕੀਤੇ ਸਨ। ਪਰ ਤਾਜ਼ਾ ਰਿਪੋਰਟਾਂ ਦੱਸਦੀਆਂ ਹਨ ਕਿ ਈਰਾਨ ਨੇ ਬਹੁਤ ਹੀ ਸਧਾਰਨ ਤਕਨੀਕ, ਬੁਲਡੋਜ਼ਰਾਂ ਅਤੇ ਡੰਪ ਟਰੱਕਾਂ ਦੀ ਮਦਦ ਨਾਲ ਆਪਣੀਆਂ ਤਬਾਹ ਹੋਈਆਂ ਸੁਰੰਗਾਂ ਦੇ ਮੂੰਹ ਮੁੜ ਖੋਲ੍ਹ ਲਏ ਹਨ। ਮਾਹਿਰਾਂ ਅਨੁਸਾਰ ਈਰਾਨ ਪਿਛਲੇ 20 ਸਾਲਾਂ ਤੋਂ ਅਜਿਹੀ ਜੰਗ ਦੀ ਤਿਆਰੀ ਕਰ ਰਿਹਾ ਸੀ, ਜਿਸ ਕਾਰਨ ਉਸ ਦੀਆਂ ਭੂਮੀਗਤ ਮਿਜ਼ਾਈਲ ਸਹੂਲਤਾਂ ਨੂੰ ਨਸ਼ਟ ਕਰਨਾ ਬੇਹੱਦ ਮੁਸ਼ਕਲ ਸਾਬਤ ਹੋ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਮੁੜ ਲੱਗ ਗਈ ਜੰਗ ! ਅਮਰੀਕਾ ਨੇ ਇਰਾਨ 'ਤੇ ਕਰ'ਤਾ ਹਮਲਾ

ਅਮਰੀਕੀ ਫੌਜੀ ਏਜੰਸੀਆਂ ਅਤੇ ਮਾਹਿਰਾਂ ਦਾ ਮੰਨਣਾ ਹੈ ਕਿ ਈਰਾਨ ਦੀਆਂ 90 ਫੀਸਦੀ ਭੂਮੀਗਤ ਮਿਜ਼ਾਈਲ ਸਹੂਲਤਾਂ ਅਜੇ ਵੀ ਅੰਸ਼ਕ ਤੌਰ 'ਤੇ ਕੰਮ ਕਰ ਰਹੀਆਂ ਹਨ। ਅਮਰੀਕੀ ਅਧਿਕਾਰੀਆਂ ਨੇ ਬਿਨਾਂ ਨਾਂ ਦੱਸੇ ਸਵੀਕਾਰ ਕੀਤਾ ਹੈ ਕਿ ਈਰਾਨ ਨੇ ਜੰਗਬੰਦੀ ਦੌਰਾਨ ਹਮਲਿਆਂ ਵਿੱਚ ਹੋਏ ਨੁਕਸਾਨ ਦੀ ਬਹੁਤ ਹੱਦ ਤੱਕ ਭਰਪਾਈ ਕਰ ਲਈ ਹੈ। ਰਿਪੋਰਟ ਮੁਤਾਬਕ ਈਰਾਨ ਕੋਲ ਅਜੇ ਵੀ ਆਪਣੇ 70 ਫੀਸਦੀ ਮੋਬਾਈਲ ਲਾਂਚਰ ਮੌਜੂਦ ਹਨ, ਜਿਨ੍ਹਾਂ ਦੀ ਵਰਤੋਂ ਉਹ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਮਿਜ਼ਾਈਲਾਂ ਦਾਗਣ ਲਈ ਕਰ ਸਕਦਾ ਹੈ।

ਈਰਾਨ ਦੀ ਇਸ ਤੇਜ਼ੀ ਨਾਲ ਹੋਈ ਰਿਕਵਰੀ ਨੇ ਖੇਤਰ ਵਿੱਚ ਮੁੜ ਜੰਗ ਦੇ ਬੱਦਲ ਮੰਡਰਾ ਦਿੱਤੇ ਹਨ। 'ਨਿਊਯਾਰਕ ਟਾਈਮਜ਼' ਦੀ ਰਿਪੋਰਟ ਅਨੁਸਾਰ ਅਮਰੀਕਾ ਖੁਦ ਇਹ ਮੰਨ ਰਿਹਾ ਹੈ ਕਿ ਈਰਾਨ ਨੇ ਆਪਣੇ ਜ਼ਿਆਦਾਤਰ ਮਿਜ਼ਾਈਲ ਟਿਕਾਣਿਆਂ ਤੱਕ ਦੁਬਾਰਾ ਪਹੁੰਚ ਬਣਾ ਲਈ ਹੈ। ਈਰਾਨ ਹੁਣ ਇਸਰਾਇਲ ਅਤੇ ਮੱਧ ਪੂਰਬ ਦੇ ਹੋਰ ਦੇਸ਼ਾਂ 'ਤੇ ਨਵੇਂ ਸਿਰੇ ਤੋਂ ਮਿਜ਼ਾਈਲ ਹਮਲੇ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News