ਇੰਟਰਨੈੱਟ ਸਪੀਡ ਦਾ ਵਿਸ਼ਵ ਰਿਕਾਰਡ, ਸਕਿੰਟ 'ਚ ਡਾਊਨਲੋਡ ਹੋਣਗੀਆਂ 10,000 ਫਿਲਮਾਂ!

Friday, Jul 11, 2025 - 07:11 PM (IST)

ਇੰਟਰਨੈੱਟ ਸਪੀਡ ਦਾ ਵਿਸ਼ਵ ਰਿਕਾਰਡ, ਸਕਿੰਟ 'ਚ ਡਾਊਨਲੋਡ ਹੋਣਗੀਆਂ 10,000 ਫਿਲਮਾਂ!

ਗੈਜੇਟ ਡੈਸਕ- ਜਪਾਨ ਨੇ 1.20 ਲੱਖ GB ਪ੍ਰਤੀ ਸਕਿੰਟ ਦੀ ਇੰਟਰਨੈੱਟ ਸਪੀਡ ਪ੍ਰਾਪਤ ਕਰਕੇ ਇੱਕ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਇਸ ਸਪੀਡ ਨਾਲ ਤੁਸੀਂ ਸਿਰਫ਼ ਇੱਕ ਸਕਿੰਟ ਵਿੱਚ ਪੂਰੀ Netflix ਲਾਇਬ੍ਰੇਰੀ ਜਾਂ 10,000 4K ਫਿਲਮਾਂ ਡਾਊਨਲੋਡ ਕਰ ਸਕਦੇ ਹੋ।

ਇਹ ਭਾਰਤ ਦੀ ਔਸਤ ਇੰਟਰਨੈੱਟ ਸਪੀਡ ਲਗਭਗ 63.55 Mbps ਨਾਲੋਂ ਲਗਭਗ 1.6 ਕਰੋੜ ਗੁਣਾ ਤੇਜ਼ ਹੈ। ਇਸ ਦੇ ਨਾਲ ਹੀ ਇਹ ਔਸਤ ਅਮਰੀਕੀ ਇੰਟਰਨੈੱਟ ਸਪੀਡ ਨਾਲੋਂ 35 ਲੱਖ ਗੁਣਾ ਤੇਜ਼ ਹੈ।

ਇਸ ਤੋਂ ਪਹਿਲਾਂ ਵੀ ਇਹ ਰਿਕਾਰਡ ਜਾਪਾਨ ਦੇ ਨਾਮ ਸੀ। ਮਾਰਚ 2024 ਵਿੱਚ ਜਪਾਨ ਨੇ 402 ਟੈਰਾਬਿਟ ਪ੍ਰਤੀ ਸਕਿੰਟ (Tbps) ਯਾਨੀ 50,250 ਗੀਗਾਬਾਈਟ ਪ੍ਰਤੀ ਸਕਿੰਟ ਦੀ ਸਪੀਡ ਪ੍ਰਾਪਤ ਕੀਤੀ। ਇਹ ਰਿਕਾਰਡ ਸਟੈਂਡਰਡ ਆਪਟੀਕਲ ਫਾਈਬਰ ਕੇਬਲਾਂ ਦੀ ਵਰਤੋਂ ਕਰਕੇ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ- ਸਕੂਲਾਂ ਦੇ ਸਮੇਂ 'ਚ ਹੋਇਆ ਬਦਲਾਅ, ਹੁਣ ਇਸ Timing 'ਤੇ ਖੁੱਲ੍ਹਣਗੇ School!

19-ਕੋਰ ਆਪਟੀਕਲ ਫਾਈਬਰ ਤਕਨਾਲੋਜੀ ਰਾਹੀਂ ਹਾਸਿਲ ਕੀਤੀ ਇਹ ਸਪੀਡ

ਇਹ ਰਿਕਾਰਡ ਜਾਪਾਨ ਦੇ ਨੈਸ਼ਨਲ ਇੰਸਟੀਚਿਊਟ ਆਫ਼ ਇਨਫਰਮੇਸ਼ਨ ਐਂਡ ਕਮਿਊਨੀਕੇਸ਼ਨਜ਼ ਟੈਕਨਾਲੋਜੀ (ਐੱਨਆਈਸੀਟੀ) ਅਤੇ ਸੁਮਿਤੋਮੋ ਇਲੈਕਟ੍ਰਿਕ ਇੰਡਸਟਰੀਜ਼ ਦੀ ਸਾਂਝੀ ਟੀਮ ਦੁਆਰਾ ਪ੍ਰਾਪਤ ਕੀਤਾ ਗਿਆ ਹੈ।

ਉਨ੍ਹਾਂ ਨੇ ਜੂਨ ਵਿੱਚ 1.02 ਪੇਟਾਬਾਈਟ ਪ੍ਰਤੀ ਸਕਿੰਟ ਦੀ ਗਤੀ ਨਾਲ ਡੇਟਾ ਭੇਜ ਕੇ ਇਹ ਰਿਕਾਰਡ ਬਣਾਇਆ ਸੀ। ਇਸ ਵਿੱਚ 19-ਕੋਰ ਆਪਟੀਕਲ ਫਾਈਬਰ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਇਹ ਅੱਜ ਦੇ ਸਟੈਂਡਰਡ ਫਾਈਬਰ ਕੇਬਲਾਂ ਜਿੰਨਾ ਪਤਲਾ (0.125 ਮਿਲੀਮੀਟਰ) ਹੈ ਪਰ ਇਸ ਵਿੱਚ 19 ਵੱਖ-ਵੱਖ ਕੋਰ ਹਨ। ਇਸਨੂੰ ਇਸ ਤਰ੍ਹਾਂ ਸਮਝੋ:

- ਇੱਕ ਆਮ ਫਾਈਬਰ ਕੇਬਲ ਵਿੱਚ ਇੱਕ ਕੋਰ ਹੁੰਦਾ ਹੈ, ਜੋ ਇੱਕ ਸਿੰਗਲ ਲੇਨ ਵਿੱਚ ਡੇਟਾ ਭੇਜਦਾ ਹੈ।

- 19-ਕੋਰ ਫਾਈਬਰ ਇੱਕ 19-ਲੇਨ ਹਾਈਵੇਅ ਵਾਂਗ ਹੁੰਦਾ ਹੈ, ਜਿੱਥੇ ਹਰੇਕ ਕੋਰ ਵੱਖਰਾ ਡੇਟਾ ਭੇਜਦਾ ਹੈ।

ਇਸ ਤੋਂ ਇਲਾਵਾ, ਖੋਜਕਰਤਾਵਾਂ ਨੇ ਵਿਸ਼ੇਸ਼ ਐਂਪਲੀਫਾਇਰ ਦੀ ਵਰਤੋਂ ਕੀਤੀ, ਜੋ ਸਿਗਨਲ ਨੂੰ ਕਮਜ਼ੋਰ ਹੋਏ ਬਿਨਾਂ 1,808 ਕਿਲੋਮੀਟਰ ਦੀ ਦੂਰੀ ਤੱਕ ਸੰਚਾਰਿਤ ਕਰਨ ਵਿੱਚ ਮਦਦ ਕਰਦੇ ਹਨ।

ਇਸਨੂੰ ਇਸ ਤਰ੍ਹਾਂ ਸਮਝੋ : ਜਦੋਂ ਡਾਟਾ ਲਾਈਟ ਦੀ ਤਰ੍ਹਾਂ ਫਾਈਬਰ ਕੇਬਲ 'ਚ ਲੰਬੀ ਦੂਰੀ ਤਕ ਜਾਂਦਾ ਹੈ ਤਾਂ ਸਿਗਨਲ ਕਮਜ਼ੋਰ ਪੈਣ ਲਗਦਾ ਹੈ, ਜਿਵੇਂ ਲੰਬੀ ਦੂਰੀ ਤੈਣ ਕਰਨ ਤੋਂ ਬਾਅਦ ਤੁਹਾਡੀ ਐਨਰਜੀ ਘੱਟ ਹੋ ਜਾਂਦੀ ਹੈ। ਐਂਪਲੀਫਾਇਰ ਇਸ ਸਿਗਨਲ ਨੂੰ ਫਿਰ ਤੋਂ ਮਜ਼ਬੂਤ ​​ਬਣਾਉਂਦੇ ਹਨ।

ਇਹ ਵੀ ਪੜ੍ਹੋ- ਸਰਕਾਰੀ ਮੁਲਾਜ਼ਮਾਂ ਦੀਆਂ ਲੱਗਣਗੀਆਂ ਮੌਜਾਂ! ਜਲਦ ਮਿਲੇਗਾ ਵੱਡਾ ਤੋਹਫ਼ਾ

ਆਮ ਲੋਕਾਂ ਤਕ ਕਦੋਂ ਪਹੁੰਚੇਗੀ ਇਹ ਤਕਨਾਲੋਜੀ 

ਫਿਲਹਾਲ ਇਹ ਸਪੀਡ ਲੈਬ ਵਿੱਚ ਹਾਸਲ ਕੀਤੀ ਗਈ ਹੈ ਅਤੇ ਇਸਨੂੰ ਆਮ ਲੋਕਾਂ ਲਈ ਉਪਲੱਬਧ ਕਰਵਾਉਣ ਵਿੱਚ ਅਜੇ ਸਮਾਂ ਲੱਗੇਗਾ। ਇਸਦੇ ਲਈ 3 ਮੁੱਖ ਚੁਣੌਤੀਆਂ ਹਨ:

ਉੱਚ ਲਾਗਤ : ਅਜਿਹੇ ਹਾਈ-ਸਪੀਡ ਸਿਸਟਮਾਂ ਨੂੰ ਵਪਾਰਕ ਤੌਰ 'ਤੇ ਲਾਗੂ ਕਰਨ ਲਈ ਬਹੁਤ ਜ਼ਿਆਦਾ ਨਿਵੇਸ਼ ਦੀ ਲੋੜ ਹੁੰਦੀ ਹੈ।

ਹਾਰਡਵੇਅਰ ਸੀਮਾਵਾਂ : ਮੌਜੂਦਾ ਡਿਵਾਈਸਾਂ ਅਤੇ ਰਾਊਟਰ ਅਜਿਹੀਆਂ ਗਤੀਆਂ ਨੂੰ ਸੰਭਾਲਣ ਲਈ ਲੈਸ ਨਹੀਂ ਹਨ।

ਬੁਨਿਆਦੀ ਢਾਂਚਾ : ਤਕਨਾਲੋਜੀ ਮੌਜੂਦਾ ਫਾਈਬਰ ਕੇਬਲਾਂ ਨਾਲ ਕੰਮ ਕਰਦੀ ਹੈ, ਪਰ ਇਸਨੂੰ ਵੱਡੇ ਪੱਧਰ 'ਤੇ ਲਾਗੂ ਕਰਨ ਲਈ ਅੱਪਗ੍ਰੇਡ ਕਰਨ ਦੀ ਲੋੜ ਹੋਵੇਗੀ।

ਇਹ ਵੀ ਪੜ੍ਹੋ- ਵੱਡੀ ਖ਼ਬਰ : 13 ਦਿਨਾਂ ਤਕ ਬੰਦ ਰਹਿਣਗੀਆਂ ਦੁਕਾਨਾਂ!


author

Rakesh

Content Editor

Related News