ਸੱਪ ਨਾਲ ਮਸਤੀ ਕਰ ਰਹੇ ਨੌਜਵਾਨ ਦਾ ਹੋਇਆ ਬੁਰਾ ਹਾਲ, ਵੀਡੀਓ ਵਾਇਰਲ

Tuesday, Sep 24, 2019 - 04:56 PM (IST)

ਸੱਪ ਨਾਲ ਮਸਤੀ ਕਰ ਰਹੇ ਨੌਜਵਾਨ ਦਾ ਹੋਇਆ ਬੁਰਾ ਹਾਲ, ਵੀਡੀਓ ਵਾਇਰਲ

ਜਕਾਰਤਾ (ਬਿਊਰੋ)— ਅਕਸਰ ਲੋਕ ਮਸ਼ਹੂਰ ਹੋਣ ਲਈ ਖਤਰਨਾਕ ਸਟੰਟ ਕਰਦੇ ਹਨ। ਅਜਿਹੇ ਸਟੰਟ ਜਾਨਲੇਵਾ ਵੀ ਸਾਬਤ ਹੋ ਸਕਦੇ ਹਨ। ਇਸੇ ਤਰ੍ਹਾਂ ਦਾ ਖਤਰਨਾਕ ਸਟੰਟ ਇਕ ਨੌਜਵਾਨ ਨੇ ਸੱਪ ਨਾਲ ਕਰਨ ਦੀ ਕੋਸ਼ਿਸ਼ ਕੀਤੀ। ਪਹਿਲਾਂ ਨੌਜਵਾਨ ਸੱਪ ਨਾਲ ਮਸਤੀ ਕਰਦਾ ਹੈ ਪਰ ਕੁਝ ਹੀ ਦੇਰ ਬਾਅਦ ਮਾਮਲਾ ਗੰਭੀਰ ਹੋ ਜਾਂਦਾ ਹੈ। ਨੌਜਵਾਨ ਨੂੰ ਉਸ ਦੀ ਮਸਤੀ ਦੀ ਸਜ਼ਾ ਮਿਲ ਜਾਂਦੀ ਹੈ। ਮੌਕਾ ਮਿਲਦੇ ਹੀ ਸੱਪ ਨੌਜਵਾਨ ਨੂੰ ਅਜਿਹਾ ਸਬਕ ਸਿਖਾਉਂਦਾ ਹੈ ਜਿਸ ਬਾਰੇ ਸ਼ਾਇਦ ਹੀ ਨੌਜਵਾਨ ਨੇ ਸੋਚਿਆ ਹੋਵੇਗਾ। ਆਸ ਕੀਤੀ ਜਾ ਸਕਦੀ ਹੈ ਕਿ ਹੁਣ ਉਹ ਭਵਿੱਖ ਵਿਚ ਅਜਿਹੀ ਗਲਤੀ ਦੁਬਾਰਾ ਨਹੀਂ ਦੁਹਰਾਏਗਾ। 

 

ਇਸ ਘਟਨਾ ਸੰਬੰਧੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਸੱਪ ਨੂੰ ਕੁਝ ਦੂਰੀ 'ਤੇ ਰੱਖ ਕੇ ਉਸ ਨਾਲ ਮਸਤੀ ਕਰਦਾ ਹੈ। ਮੌਕਾ ਪਾਉਂਦੇ ਹੀ ਸੱਪ ਉਸ ਦੇ ਸਿਰ ਵਿਚ ਆਪਣੇ ਦੰਦ ਖੋਭ ਦਿੰਦਾ ਹੈ। ਸੱਪ ਦੀ ਪਕੜ ਇੰਨੀ ਮਜ਼ਬੂਤ ਹੁੰਦੀ ਹੈ ਕਿ ਨੌਜਵਾਨ ਲਈ ਖੁਦ ਨੂੰ ਛੁਡਵਾਉਣਾ ਮੁਸ਼ਕਲ ਹੋ ਜਾਂਦਾ ਹੈ। ਕਾਫੀ ਕੋਸ਼ਿਸ਼ ਕਰਨ ਦੇ ਬਾਅਦ ਨੌਜਵਾਨ ਆਪਣੀ ਕੋਸ਼ਿਸ਼ ਵਿਚ ਸਫਲ ਹੋ ਪਾਉਂਦਾ ਹੈ। ਫਿਲਹਾਲ ਇਹ ਪਤਾ ਨਹੀਂ ਚੱਲ ਪਾਇਆ ਹੈ ਕਿ ਇਹ ਵੀਡੀਓ ਕਦੋਂ ਅਤੇ ਕਿੱਥੇ ਬਣਾਇਆ ਗਿਆ ਹੈ। ਇਸ ਵੀਡੀਓ ਨੂੰ Reptile Hunter ਨੇ 19 ਸਤੰਬਰ ਨੂੰ ਸ਼ੇਅਰ ਕੀਤਾ ਸੀ।

PunjabKesari

ਯੂਜ਼ਰਸ ਨੇ ਨੌਜਵਾਨ ਦੀ ਇਸ ਹਰਕਤ 'ਤੇ ਕਈ ਤਰ੍ਹਾਂ ਦੇ ਕੁਮੈਂਟਸ ਵੀ ਕੀਤੇ ਹਨ। ਵੀਡੀਓ ਨੂੰ ਹੁਣ ਤੱਕ 4 ਲੱਖ ਵਿਊਜ਼ ਮਿਲ ਚੁੱਕੇ ਹਨ। ਨਾਲ ਹੀ 4 ਹਜ਼ਾਰ ਤੋਂ ਜ਼ਿਆਦਾ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ ਅਤੇ ਸਾਢੇ 3 ਹਜ਼ਾਰ ਲਾਈਕਸ ਵੀ ਮਿਲ ਚੁੱਕੇ ਹਨ।


author

Vandana

Content Editor

Related News