ਸਪੇਨ 'ਚ ਪੱਕੇ ਹੋਣ ਦਾ ਸੁਨਹਿਰੀ ਮੌਕਾ ! ਬਿਨਾਂ ਛੁੱਟੀ ਤੋਂ ਕੰਮ ਕਰਨ ਲੱਗੀਆਂ ਅੰਬੈਸੀਆਂ, ਬਸ ਭਾਰਤੀ ਅੰਬੈਸੀ ਹੀ...
Saturday, Jan 31, 2026 - 04:31 PM (IST)
ਮੈਡਰਿਡ/ਸਪੇਨ (ਸਰਬਜੀਤ ਸਿੰਘ ਬਨੂੜ) - ਸਪੇਨ ਸਰਕਾਰ ਵੱਲੋਂ ਇਮੀਗ੍ਰੇਸ਼ਨ ਕਾਨੂੰਨ ਵਿੱਚ ਕੀਤੀ ਗਈ ਤਾਜ਼ਾ ਸੋਧ ਹੇਠ ਹੁਣ ਘੱਟੋ-ਘੱਟ 6 ਮਹੀਨਿਆਂ ਦੀ ਰਹਾਇਸ਼ ਵਾਲੀ ਸ਼ਰਤ ਵੀ ਖਤਮ ਕਰ ਦਿੱਤੀ ਗਈ ਹੈ। ਇਸ ਫ਼ੈਸਲੇ ਨਾਲ ਸਪੇਨ ਵਿੱਚ ਮੌਜੂਦ ਹਜ਼ਾਰਾਂ ਗੈਰ-ਕਾਨੂੰਨੀ ਵਿਦੇਸ਼ੀਆਂ ਲਈ ਕਾਨੂੰਨੀ ਹੋਣ ਦਾ ਰਸਤਾ ਹੋਰ ਵੀ ਆਸਾਨ ਬਣ ਗਿਆ ਹੈ। ਹੁਣ ਇਸ ਪ੍ਰਕਿਰਿਆ ਲਈ ਮੁੱਖ ਅਤੇ ਲਾਜ਼ਮੀ ਦਸਤਾਵੇਜ਼ ਸਿਰਫ਼ ਪਾਸਪੋਰਟ ਰਹਿ ਗਿਆ ਹੈ।
ਬਾਰਸਿਲੋਨਾ ਸਥਿਤ ਪਾਕਿਸਤਾਨੀ ਅੰਬੈਸੀ ਦੀ ਕਾਰਗੁਜ਼ਾਰੀ ਮਿਸਾਲ ਬਣ ਕੇ ਸਾਹਮਣੇ ਆ ਰਹੀ ਹੈ। ਪਾਕਿਸਤਾਨ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਲਈ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਅੰਬੈਸੀ ਖੋਲ੍ਹਣ, ਵਾਧੂ ਸਟਾਫ਼ ਤਾਇਨਾਤ ਕਰਨ ਅਤੇ ਪਾਸਪੋਰਟ ਤੇਜ਼ੀ ਨਾਲ ਜਾਰੀ ਕਰਨ ਦੇ ਪ੍ਰਬੰਧ ਕੀਤੇ ਗਏ ਹਨ। ਨਤੀਜੇ ਵਜੋਂ ਪਾਕਿ ਅੰਬੈਸੀ ਦੇ ਬਾਹਰ 2–2 ਕਿਲੋਮੀਟਰ ਤੱਕ ਲੰਬੀਆਂ ਕਤਾਰਾਂ ਵੇਖੀਆਂ ਜਾ ਰਹੀਆਂ ਹਨ, ਜੋ ਇਸ ਗੱਲ ਦਾ ਸਬੂਤ ਹਨ ਕਿ ਸਰਕਾਰ ਆਪਣੇ ਨਾਗਰਿਕਾਂ ਨੂੰ ਕਾਨੂੰਨੀ ਬਣਾਉਣ ਲਈ ਗੰਭੀਰ ਹੈ।
ਇਹ ਵੀ ਪੜ੍ਹੋ: 15 ਅਰਬ ਡਾਲਰ ਦੇ ਹਥਿਆਰਾਂ ਦੀ ਡੀਲ ! ਈਰਾਨ ਨਾਲ ਤਣਾਅ ਵਿਚਾਲੇ ਅਮਰੀਕਾ ਦਾ ਵੱਡਾ ਕਦਮ
ਦੂਜੇ ਪਾਸੇ, ਸਪੇਨ ਸਥਿਤ ਭਾਰਤੀ ਦੂਤਾਘਰ ਅਜੇ ਵੀ ਪੁਰਾਣੇ ਅਤੇ ਸਖ਼ਤ ਰਵੱਈਏ ‘ਤੇ ਕਾਇਮ ਦਿੱਖ ਰਿਹਾ ਹੈ। ਸੈਂਕੜੇ ਭਾਰਤੀ ਨਾਗਰਿਕ ਖ਼ਾਸ ਕਰਕੇ ਪੰਜਾਬੀ ਨੌਜਵਾਨ ਨਵੇਂ ਜਾਂ ਰੀਨਿਊ ਪਾਸਪੋਰਟ ਦੀ ਉਡੀਕ ਵਿੱਚ ਹਨ। ਪਾਸਪੋਰਟ ਨਾ ਹੋਣ ਕਾਰਨ ਉਹ ਸਪੇਨ ਦੇ ਨਵੇਂ ਕਾਨੂੰਨ ਹੇਠ ਅਰਜ਼ੀ ਦੇਣ ਤੋਂ ਅਜੇ ਵੀ ਵਾਂਝੇ ਰਹਿ ਰਹੇ ਹਨ। ਸਪੇਨ ਵਿੱਚ ਰਹਿੰਦੇ ਭਾਰਤੀਆਂ ਦਾ ਕਹਿਣਾ ਹੈ ਕਿ ਜਦੋਂ ਪਾਕਿਸਤਾਨ ਵਰਗਾ ਦੇਸ਼ ਆਪਣੇ ਨਾਗਰਿਕਾਂ ਲਈ ਛੁੱਟੀਆਂ ਵਿੱਚ ਕੰਮ ਕਰ ਸਕਦਾ ਹੈ, ਤਾਂ ਭਾਰਤੀ ਦੂਤਘਰ ਵੱਲੋਂ ਐਮਰਜੈਂਸੀ ਪ੍ਰਬੰਧ ਕਿਉਂ ਨਹੀਂ ਕੀਤੇ ਜਾ ਰਹੇ?
ਭਾਰਤੀ ਨਾਗਰਿਕਾਂ ਨੇ ਅਪੀਲ ਕੀਤੀ ਹੈ ਕਿ ਪਾਕਿਸਤਾਨੀ ਅੰਬੈਸੀ ਦੀ ਮਿਸਾਲ ਨੂੰ ਸਾਹਮਣੇ ਰੱਖਦੇ ਹੋਏ ਭਾਰਤੀ ਦੂਤਘਰ ‘ਤੇ ਪਾਸਪੋਰਟ ਜਾਰੀ ਕਰਨ ਲਈ ਦਬਾਅ ਵਧਾਇਆ ਜਾਵੇ। ਇਸ ਲਈ ਉਨ੍ਹਾਂ ਵੱਲੋਂ ਆਪਣੇ ਪਰਿਵਾਰਾਂ ਰਾਹੀਂ ਪੰਜਾਬ ਸਰਕਾਰ ਅਤੇ ਮੌਜੂਦਾ ਸੰਸਦ ਮੈਂਬਰਾਂ ਰਾਹੀਂ ਕੇਂਦਰ ਸਰਕਾਰ ‘ਤੇ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਜਾ ਰਹੀ ਹੈ, ਤਾਂ ਜੋ ਇਹ ਇਤਿਹਾਸਕ ਮੌਕਾ ਹਜ਼ਾਰਾਂ ਭਾਰਤੀ ਨਾਗਰਿਕਾਂ ਦੇ ਹੱਥੋਂ ਨਾ ਨਿਕਲੇ।
ਨਾਗਰਿਕਾਂ ਦਾ ਕਹਿਣਾ ਹੈ ਕਿ ਹੁਣ ਜਦੋਂ ਸਪੇਨ ਸਰਕਾਰ ਵੱਲੋਂ ਪੀ.ਆਰ. ਹੋਣ ਦੇ ਰਸਤੇ ਵਿੱਚ ਆ ਰਹੀਆਂ ਸਾਰੀਆਂ ਮੁੱਖ ਰੁਕਾਵਟਾਂ ਹਟਾ ਦਿੱਤੀਆਂ ਗਈਆਂ ਹਨ, ਤਾਂ ਭਾਰਤੀ ਅੰਬੈਸੀ ਹੀ ਇਕਲੌਤੀ ਰੁਕਾਵਟ ਰਹਿ ਗਈ ਹੈ। ਜੇਕਰ ਉਹ ਸਹੀ ਤਰ੍ਹਾਂ ਤੇ ਤੇਜ਼ੀ ਨਾਲ ਕੰਮ ਕਰੇ ਤਾਂ ਹਜ਼ਾਰਾਂ ਭਾਰਤੀ ਪ੍ਰਵਾਸੀਆਂ ਨੂੰ ਸਪੇਨ ਦੀ ਪੀ.ਆਰ ਮਿਲ ਸਕਦੀ ਹੈ।
ਇਹ ਵੀ ਪੜ੍ਹੋ: ਅਮਰੀਕਾ ਮਗਰੋਂ ਹੁਣ ਇਸ ਯੂਰਪੀ ਦੇਸ਼ ਨੇ ਅਪਣਾਇਆ Deport Plan ! ਧੜਾਧੜ ਕੱਢੇ ਜਾਣਗੇ 'ਲੋਕ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
