ਬ੍ਰਿਟੇਨ ’ਚ ਵਸਣ ਵਾਲਿਆਂ ’ਚ ਭਾਰਤੀ ਸਭ ਤੋਂ ਅੱਗੇ, 35 ਹਜ਼ਾਰ ਤੋਂ ਵੱਧ ਲੋਕਾਂ ਨੂੰ ਮਿਲੀ ਪੱਕੀ ਰਿਹਾਇਸ਼

Friday, Aug 28, 2026 - 03:01 AM (IST)

ਬ੍ਰਿਟੇਨ ’ਚ ਵਸਣ ਵਾਲਿਆਂ ’ਚ ਭਾਰਤੀ ਸਭ ਤੋਂ ਅੱਗੇ, 35 ਹਜ਼ਾਰ ਤੋਂ ਵੱਧ ਲੋਕਾਂ ਨੂੰ ਮਿਲੀ ਪੱਕੀ ਰਿਹਾਇਸ਼

ਲੰਡਨ (ਏਜੰਸੀ) : ਬ੍ਰਿਟੇਨ ਵਿਚ ਵਸਣ ਅਤੇ ਨਾਗਰਿਕਤਾ ਲੈਣ ਦੇ ਚਾਹਵਾਨਾਂ ਵਿਚ ਭਾਰਤੀ ਨਾਗਰਿਕਾਂ ਦੀ ਗਿਣਤੀ ਸਭ ਤੋਂ ਵੱਧ ਹੈ। ਗ੍ਰਹਿ ਦਫ਼ਤਰ ਵਲੋਂ ਜਾਰੀ ਅਧਿਕਾਰਤ ਅੰਕੜਿਆਂ ਅਨੁਸਾਰ ਜੂਨ 2026 ਨੂੰ ਖ਼ਤਮ ਹੋਏ ਸਾਲ ਵਿਚ 35,384 ਭਾਰਤੀਆਂ ਨੂੰ ਪੱਕੀ ਰਿਹਾਇਸ਼ (ਆਈ. ਐੱਲ. ਆਰ.) ਮਿਲੀ, ਜੋ ਪਿਛਲੇ ਸਾਲ ਨਾਲੋਂ 51 ਫ਼ੀਸਦੀ ਵੱਧ ਹੈ। ਭਾਰਤੀ ਪੱਕੀ ਰਿਹਾਇਸ਼ ਹਾਸਲ ਕਰਨ ਵਾਲਾ ਸਭ ਤੋਂ ਵੱਡਾ ਸਮੂਹ ਬਣੇ ਹੋਏ ਹਨ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ ! 11 ਅੱਤਵਾਦੀਆਂ ਨੂੰ ਕੀਤਾ ਢੇਰ

ਮੌਜੂਦਾ ਨਿਯਮਾਂ ਅਨੁਸਾਰ ਜਾਇਜ਼ ਵੀਜ਼ਾ ਵਾਲਿਆਂ ਨੂੰ 5 ਸਾਲ ਬਾਅਦ ਪੱਕੀ ਰਿਹਾਇਸ਼ ਮਿਲ ਜਾਂਦੀ ਹੈ ਪਰ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਦੀਆਂ ਤਜਵੀਜ਼ਾਂ ਤਹਿਤ ਇਸ ਸਮੇਂ ਨੂੰ ਵਧਾ ਕੇ ਦੋਗੁਣਾ ਕਰਨ ਦਾ ਪ੍ਰਸਤਾਵ ਹੈ। ਤਾਜ਼ਾ ਅੰਕੜਿਆਂ ਮੁਤਾਬਕ ਪੱਕੀ ਰਿਹਾਇਸ਼ ਦੀ ਮਨਜ਼ੂਰੀ ਦੇ ਮਾਮਲਿਆਂ ਵਿਚ ਕੁੱਲ 24 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਅੱਗੇ ਚੱਲ ਕੇ ਬ੍ਰਿਟਿਸ਼ ਨਾਗਰਿਕਤਾ ਲਈ ਰਸਤਾ ਖੋਲ੍ਹਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News