ਸੁਨਹਿਰੇ ਭਵਿੱਖ ਦੀ ਆਸ 'ਚ ਅਮਰੀਕਾ ਪੁੱਜੇ ਭਾਰਤੀ ਵਿਦਿਆਰਥੀ ਨੇ ਚੁੱਕਿਆ ਖ਼ੌਫਨਾਕ ਕਦਮ
Friday, Aug 28, 2026 - 12:41 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਵਿਚ ਆਰਥਿਕ ਤੰਗੀ ਨਾਲ ਜੂਝ ਰਹੇ ਭਾਰਤੀ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਦੋ ਸਾਲ ਪਹਿਲਾਂ ਮਤਲਬ ਸਾਲ 2024 ਵਿਚ ਸਾਈ ਪ੍ਰਦੀਪ ਨੇ ਯੂਨੀਵਰਸਿਟੀ ਆਫ਼ ਟੈਕਸਾਸ ਦੇ ਸੈਨ ਐਂਟੋਨੀਓ ਕੈਂਪਸ ਵਿਚ ਮਾਸਟਰਜ਼ ਦੀ ਪੜ੍ਹਾਈ ਲਈ ਦਾਖਲਾ ਲਿਆ ਸੀ। ਉਦੋਂ ਸਾਈ ਦੇ ਪਰਿਵਾਰ ਦੀਆਂ ਅੱਖਾਂ ਵਿਚ ਉਸ ਦੇ ਸੁਨਹਿਰੇ ਭਵਿੱਖ ਦੇ ਸੁਪਨੇ ਸਨ। ਪਰ ਸਿਰਫ਼ ਦੋ ਸਾਲ ਦੇ ਅੰਦਰ ਉਨ੍ਹਾਂ ਦੀਆਂ ਉਮੀਦਾਂ ਹੰਝੂਆਂ ਵਿਚ ਬਦਲ ਗਈਆਂ, ਜਦੋਂ 21 ਅਗਸਤ ਨੂੰ ਉਸ ਦੇ ਖੁਦਕੁਸ਼ੀ ਕਰ ਲੈਣ ਦੀ ਖ਼ਬਰ ਸਾਹਮਣੇ ਆਈ।
ਪਰਿਵਾਰ ਅਤੇ ਦੋਸਤਾਂ ਦੇ ਅਨੁਸਾਰ ਪ੍ਰਦੀਪ ਪਿਛਲੇ ਚਾਰ ਮਹੀਨਿਆਂ ਤੋਂ ਅਮਰੀਕਾ ਦੀ ਜੌਬ ਮਾਰਕੀਟ ਵਿੱਚ ਇੱਕ ਚੰਗੀ ਨੌਕਰੀ ਲੱਭਣ ਲਈ ਦਿਨ-ਰਾਤ ਸੰਘਰਸ਼ ਕਰ ਰਿਹਾ ਸੀ। ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ ਹਰ ਇੰਟਰਵਿਊ ਦੇ ਮਗਰੋਂ ਡਿੱਗਦੀਆਂ ਉਮੀਦਾਂ ਅਤੇ ਦਿਮਾਗ 'ਤੇ ਵਧਦੇ ਦਬਾਅ ਨੇ ਉਸਨੂੰ ਤੋੜ ਦਿੱਤਾ ਸੀ। ਪਰਿਵਾਰਕ ਉਮੀਦਾਂ ਦੇ ਬੋਝ ਅਤੇ ਇੱਕ ਅਨਿਸ਼ਚਿਤ ਭਵਿੱਖ ਦੀ ਚਿੰਤਾ ਨੇ ਉਸ ਨੂੰ ਡੂੰਘੇ ਡਿਪਰੈਸ਼ਨ ਵਿੱਚ ਧੱਕ ਦਿੱਤਾ। ਇਸ ਸਥਿਤੀ ਵਿਚ ਉਸ ਨੇ ਖੌ਼ਫਨਾਕ ਕਦਮ ਚੁੱਕ ਲਿਆ।
ਪੜ੍ਹੋ ਇਹ ਅਹਿਮ ਖ਼ਬਰ- ਨੇਪਾਲ ਹੜ੍ਹ ਪੀੜਤਾਂ ਲਈ UK ਨੇ ਵਧਾਇਆ ਮਦਦ ਦਾ ਹੱਥ; ਦੇਵੇਗਾ 50 ਲੱਖ ਪੌਂਡ
ਪ੍ਰਦੀਪ ਦੀ ਚਚੇਰੀ ਭੈਣ ਦੀਪਤੀ ਉਸਨੂੰ "ਇੱਕ ਪਿਆਰ ਕਰਨ ਵਾਲਾ, ਦਿਆਲੂ ਵਿਅਕਤੀ ਅਤੇ ਜੀਵਨ ਨਾਲ ਭਰਪੂਰ ਅਤੇ ਦ੍ਰਿੜ" ਇਨਸਾਨ ਵਜੋਂ ਯਾਦ ਕਰਦੀ ਹੈ। ਉਸਦੇ ਚਚੇਰੇ ਭਰਾ ਨੇ ਉਸਦੀ ਲਾਸ਼ ਨੂੰ ਘਰ ਵਾਪਸ ਲਿਆਉਣ ਲਈ ਇੱਕ GoFundMe ਮੁਹਿੰਮ ਸ਼ੁਰੂ ਕੀਤੀ ਹੈ। ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਪ੍ਰਦੀਪ ਨੂੰ ਬਚਪਨ ਤੋਂ ਹੀ ਕਈ ਸਿਹਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, "ਪਰ ਉਸਨੇ ਕਦੇ ਵੀ ਇਨ੍ਹਾਂ ਚੁਣੌਤੀਆਂ ਨੂੰ ਹਾਵੀ ਨਹੀਂ ਹੋਣ ਦਿੱਤਾ।" ਸਾਈ ਦੇ ਦੋਸਤਾਂ ਨੇ ਦੱਸਿਆ ਕਿ ਚਾਰ ਮਹੀਨੇ ਤੋਂ ਉਹ ਕੰਮ ਦੀ ਭਾਲ ਕਰ ਰਿਹਾ ਸੀ ਪਰ ਸਫ਼ਲ ਨਾ ਹੋ ਸਕਿਆ। ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਚੁੱਕਾ ਸੀ ਅਤੇ ਰਿਹਾਇਸ਼ ਦੇ ਖ਼ਰਚੇ ਤੋਂ ਇਲਾਵਾ ਰੋਟੀ ਦਾ ਪ੍ਰਬੰਧ ਕਰਨਾ ਵੀ ਵਸ ਤੋਂ ਬਾਹਰ ਹੋ ਗਿਆ। ਹੈਦਰਾਬਾਦ ਦੇ ਦਮਾਈਗੁੜਾ ਵਿਖੇ ਰਹਿੰਦੇ ਆਪਣੇ ਪਰਿਵਾਰ ਤੋਂ ਕੁਝ ਸਮਾਂ ਖਰਚਾ ਮੰਗਵਾ ਕੇ ਕੰਮ ਚਲਾਇਆ ਪਰ ਡਾਲਰਾਂ ਦੇ ਖਰਚੇ ਰੁਪਏ ਨਾਲ ਪੂਰੇ ਨਹੀਂ ਕੀਤੇ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
