Trump ਦੇ ਸਖ਼ਤ ਨਿਯਮਾਂ ਦਾ ਅਸਰ, ਹਵਾਈ ਅੱਡੇ ਤੋਂ ਵਾਪਸ ਭੇਜੇ ਭਾਰਤੀ
Friday, Jan 24, 2025 - 05:32 PM (IST)
ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਗੈਰ ਪ੍ਰਵਾਸੀਆਂ ਦੇ ਮੁੱਦੇ 'ਤੇ ਕਾਫੀ ਸਖ਼ਤ ਹਨ। ਟਰੰਪ ਦੇ ਫ਼ੈਸਲੇ ਨਾਲ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿਚ ਨਿਰਾਸ਼ਾ ਹੈ। ਇਮੀਗ੍ਰੇਸ਼ਨ ਨਿਯਮਾਂ ਵਿੱਚ ਤਬਦੀਲੀਆਂ ਵਿਚਕਾਰ ਅਮਰੀਕਾ ਵਿੱਚ ਰਹਿਣ ਵਾਲਾ ਭਾਰਤੀ ਭਾਈਚਾਰਾ ਵੀ ਚਿੰਤਤ ਹੈ। ਇਸ ਵਿਚਕਾਰ ਅਮਰੀਕਾ ਦੇ ਇੱਕ ਏਅਰਪੋਰਟ ਤੋਂ ਭਾਰਤੀ ਲੋਕਾਂ ਨੂੰ ਐਂਟਰੀ ਨਾ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਦੇ ਅਮਰੀਕਾ ਵਿੱਚ ਰਹਿਣ ਵਾਲੇ ਇੱਕ ਸ਼ਖਸ ਦੇ ਭਾਰਤੀ ਮਾਤਾ-ਪਿਤਾ ਨੂੰ ਵਾਪਸੀ ਟਿਕਟ ਨਾ ਹੋਣ ਦੀ ਵਜ੍ਹਾ ਕਾਰਨ ਅੰਦਰ ਜਾਣ ਤੋਂ ਮਨਾ ਕਰ ਦਿੱਤਾ ਗਿਆ ਅਤੇ ਉੱਥੋਂ ਹੀ ਵਾਪਸ ਭੇਜ ਦਿੱਤਾ ਗਿਆ।
ਮਿਰਚੀ9 ਦੀ ਇੱਕ ਰਿਪੋਰਟ ਮੁਤਾਬਕ ਅਮਰੀਕਾ ਵਿੱਚ ਆਪਣੇ ਬੱਚਿਆਂ ਤੋਂ ਮਿਲਣ ਗਏ ਭਾਰਤੀ ਮਾਪਿਆਂ ਨੂੰ ਨੇਵਾਰਕ ਹਵਾਈ ਅੱਡੇ 'ਤੇ ਐਂਟਰੀ ਨਹੀਂ ਦਿੱਤੀ ਗਈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਸ ਜੋੜੇ ਕੋਲ ਬੀ-1/ਬੀ-2 ਵਿਜਿਟਰ ਸੀ ਅਤੇ ਉਨ੍ਹਾਂ ਨੇ ਇਸ ਆਧਾਰ 'ਤੇ ਪੰਜ ਮਹੀਨਿਆਂ ਤੱਕ ਅਮਰੀਕਾ ਵਿਚ ਰਹਿਣ ਦੀ ਯੋਜਨਾ ਬਣਾਈ ਸੀ। ਹਾਲਾਂਕਿ ਹਵਾਈ ਅੱਡੇ 'ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਥਿਤ ਤੌਰ 'ਤੇ ਸਾਰੀਆਂ ਦਲੀਲਾ ਅਤੇ ਸਪੱਸ਼ਟੀਕਰਨ ਨੂੰ ਖਾਰਿਜ ਕਰਦਿਆਂ ਮਾਪਿਆਂ ਨੂੰ ਹਵਾਈ ਅੱਡੇ ਤੋਂ ਸਿੱਧਾ ਭਾਰਤ ਵਾਪਸ ਭੇਜ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਦੇ ਹੁਕਮ ਤੋਂ 72 ਘੰਟੇ ਬਾਅਦ ਹੀ ਕਾਰਵਾਈ ਸ਼ੁਰੂ, ਹੁਣ ਤੱਕ 538 ਗ੍ਰਿਫ਼ਤਾਰ
ਦੂਜੇ ਪਾਸੇ ਇਸ ਤਰ੍ਹਾਂ ਦੇ ਨਿਯਮਾਂ ਦੀ ਘੋਸ਼ਣਾ ਨਾ ਹੋਣ ਕਰ ਕੇ ਲੋਕਾਂ ਵਿੱਚ ਭੁਲੇਖੇ ਦੀ ਸਥਿਤੀ ਬਣੀ ਹੋਈ ਹੈ। ਅਮਰੀਕੀ ਅਧਿਕਾਰੀਆਂ ਨੇ ਭਾਰਤੀਆਂ ਨੂੰ ਵਾਪਸ ਭੇਜਣ ਲਈ 2025 ਦੇ ਨਵੇਂ ਨਿਯਮਾਂ ਦਾ ਹਵਾਲਾ ਦਿੱਤਾ। ਹਾਲਾਂਕਿ ਇਨ੍ਹਾਂ ਬਦਲਾਵਾਂ ਸਬੰਧੀ ਪਹਿਲਾਂ ਕੋਈ ਵੀ ਸੂਚਨਾ ਨਹੀਂ ਦਿੱਤੀ ਗਈ ਸੀ। ਇਸ ਤਰ੍ਹਾਂ ਦੀਆਂ ਘਟਨਾਵਾਂ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀਆਂ ਦੀਆਂ ਚਿੰਤਾਵਾਂ ਵਧਾ ਸਕਦੀਆਂ ਹਨ। ਇਹ ਸਵਾਲ ਵੀ ਉੱਠ ਰਿਹਾ ਹੈ ਕਿ ਟਰੰਪ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਅਮਰੀਕਾ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਕਦਮ ਅਚਾਨਕ ਚੁੱਕ ਸਕਦਾ ਹੈ।
ਰਿਪਰੋਟ ਅਨੁਸਾਰ ਇਹ ਇੱਕ ਹੈਰਾਨੀਜਨਕ ਸਥਿਤੀ ਹੈ ਕਿਉਂਕਿ ਇਸ ਗੱਲ ਦਾ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ ਕਿ ਅਮਰੀਕਾ ਆਉਣ ਵਾਲੇ ਸੈਲਾਨੀਆਂ ਲਈ ਵਾਪਸੀ ਟਿਕਟਾਂ ਲਾਜ਼ਮੀ ਹਨ। ਇਹ ਮੰਨਿਆ ਜਾਂਦਾ ਹੈ ਕਿ ਟਰੰਪ ਸ਼ਾਸਨ ਅਧੀਨ 'ਸਖਤ' ਇਮੀਗ੍ਰੇਸ਼ਨ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਇਮੀਗ੍ਰੇਸ਼ਨ ਅਧਿਕਾਰੀ ਨੇ ਕਿਹਾ ਕਿ 2025 ਦੇ ਨਵੇਂ ਨਿਯਮਾਂ ਅਨੁਸਾਰ ਸੈਲਾਨੀਆਂ ਨੂੰ ਅਮਰੀਕਾ ਵਾਪਸੀ ਟਿਕਟ ਨਾਲ ਪਹੁੰਚਣਾ ਲਾਜ਼ਮੀ ਹੈ। ਤਬਦੀਲੀਆਂ ਬਾਰੇ ਪੋਰਟ ਆਫ ਐਂਟਰੀ 'ਤੇ ਸੂਚਿਤ ਕੀਤਾ ਗਿਆ ਸੀ, ਪਰ ਕੀ ਬਦਲਿਆ ਹੈ ਜਾਂ ਨੇੜਲੇ ਭਵਿੱਖ ਵਿੱਚ ਕੀ ਬਦਲ ਸਕਦਾ ਹੈ, ਇਸ ਬਾਰੇ ਕੋਈ ਪਹਿਲਾਂ ਤੋਂ ਸੂਚਨਾ ਜਾਂ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।