ਕੈਨੇਡਾ ''ਚ ਲਾਪਤਾ ਹੋਇਆ ਭਾਰਤੀ ਵਿਅਕਤੀ, ਪੁਲਸ ਨੇ ਮੰਗੀ ਮਦਦ
Wednesday, Jan 22, 2025 - 11:39 AM (IST)
ਟੋਰਾਂਟੋ: ਕੈਨੇਡਾ ਵਿਚ ਇਕ ਭਾਰਤੀ ਵਿਅਕਤੀ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਟੋਰਾਂਟੋ ਵਿਖੇ ਲਾਪਤਾ 41 ਸਾਲ ਦੇ ਭਾਰਤੀ ਦੀ ਭਾਲ ਕਰ ਰਹੀ ਪੁਲਸ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ। ਟੋਰਾਂਟੋ ਪੁਲਸ ਨੇ ਦੱਸਿਆ ਕਿ 41 ਸਾਲ ਦੇ ਨਰੇਸ਼ ਨੂੰ ਆਖਰੀਵਾਰ 19 ਜਨਵਰੀ ਨੂੰ ਸ਼ਾਮ ਤਕਰੀਬਨ ਪੰਜ ਵਜੇ ਹੰਬਰ ਕਾਲਜ ਬੁਲੇਵਾਰਡ ਅਤੇ ਵੈਸਟਮੋਰ ਡਰਾਈਵ ਇਲਾਕੇ ਵਿਚ ਦੇਖਿਆ ਗਿਆ। ਪੁਲਸ ਮੁਤਾਬਕ ਨਰੇਸ਼ ਦਾ ਕੱਦ 5 ਫੁੱਟ 9 ਇੰਚ ਅਤੇ ਵਜ਼ਨ ਤਕਰੀਬਨ 77 ਕਿਲੋ ਹੈ। ਉਸ ਦੇ ਵਾਲ ਛੋਟੇ ਅਤੇ ਭੂਰੇ ਰੰਗ ਦੇ ਹਨ ਜਦਕਿ ਸਿਰ ’ਤੇ ਗੰਜ ਵੀ ਪਿਆ ਹੋਇਆ ਹੈ। ਆਖਰੀ ਵਾਰ ਦੇਖੇ ਜਾਣ ਵੇਲੇ ਨਰੇਸ਼ ਨੇ ਬ੍ਰਾਊਨ ਜਾਂ ਮਸਟਰਡ ਕਲਰ ਦੀ ਬੌਂਬਰ ਜੈਕਟ, ਕਾਲੀ ਟੀ-ਸ਼ਰਟ ਅਤੇ ਨੀਲੀ ਜੀਨਜ਼ ਪਾਈ ਹੋਈ ਸੀ।
ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਦੀ ਟੈਰਿਫ ਦੀ ਧਮਕੀ 'ਤੇ ਬੋਲੇ PM ਟਰੂਡੋ, ਕੈਨੇਡਾ ਸਖ਼ਤ ਜਵਾਬ ਦੇਣ ਲਈ ਤਿਆਰ
ਪੁਲਸ ਨੇ ਮੰਗੀ ਲੋਕਾਂ ਤੋਂ ਮਦਦ
ਉਸ ਕੋਲ ਕਾਲੇ ਰੰਗ ਦਾ ਇਕ ਬੈਕਪੈਕ ਵੀ ਸੀ ਜਿਸ 'ਤੇ ਲਾਲ ਅੱਖਰਾਂ ਵਿਚ ਕੁਝ ਲਿਖਿਆ ਨਜ਼ਰ ਆਉਂਦਾ ਹੈ। ਟੋਰਾਂਟੋ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਨਰੇਸ਼ ਦੇ ਪਤੇ-ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 416 222 ਟਿਪਸ 8477 ’ਤੇ ਕਾਲ ਕਰ ਸਕਦਾ ਹੈ। ਟੋਰਾਂਟੋ ਪੁਲਸ ਨੇ ਅੱਗੇ ਕਿਹਾ ਕਿ ਕਿਸੇ ਸ਼ਖਸ ਦੇ ਲਾਪਤਾ ਹੋਣ ਤੋਂ 24 ਘੰਟੇ ਤੱਕ ਉਡੀਕ ਕਰਨ ਦੀ ਕੋਈ ਜ਼ਰੂਰਤ ਨਹੀਂ ਅਤੇ ਇਸ ਤੋਂ ਪਹਿਲਾਂ ਵੀ ਉਸ ਨੂੰ ਲਾਪਤਾ ਐਲਾਨਿਆ ਜਾ ਸਕਦਾ ਹੈ। ਜੇ ਤੁਸੀਂ ਕਿਸੇ ਦੀ ਸੁੱਖ ਸਾਂਦ ਬਾਰੇ ਚਿੰਤਤ ਹੋ ਤਾਂ 911 ’ਤੇ ਕਾਲ ਕਰ ਸਕਦੇ ਹੋ ਜਾਂ ਟੋਰਾਂਟੋ ਪੁਲਸ ਦੇ ਗੈਰ ਐਮਰਜੰਸੀ ਨੰਬਰ 416 808 2222 ’ਤੇ ਕਾਲ ਕੀਤੀ ਜਾ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।