ਅਮਰੀਕਾ 'ਚ ਧੋਖਾਧੜੀ ਦੀਆਂ ਘਟਨਾਵਾਂ ਨੂੰ ਲੈ ਕੇ ਭਾਰਤੀ ਦੂਤਘਰ ਨੇ ਜਾਰੀ ਕੀਤੀ ਐਡਵਾਈਜ਼ਰੀ

Friday, Aug 09, 2024 - 12:18 PM (IST)

ਅਮਰੀਕਾ 'ਚ ਧੋਖਾਧੜੀ ਦੀਆਂ ਘਟਨਾਵਾਂ ਨੂੰ ਲੈ ਕੇ ਭਾਰਤੀ ਦੂਤਘਰ ਨੇ ਜਾਰੀ ਕੀਤੀ ਐਡਵਾਈਜ਼ਰੀ

ਇੰਟਰਨੈਸ਼ਨਲ ਡੈਸਕ- ਅਮਰੀਕਾ ਵਿਚ ਭਾਰਤੀ ਲੋਕਾਂ ਤੋਂ ਦੂਤਘਰ ਸੇਵਾਵਾਂ ਅਤੇ ਹੋਰ ਧੋਖਾਧੜੀ ਵਾਲੀਆਂ ਗਤੀਵਿਧੀਆਂ ਲਈ ਜ਼ਿਆਦਾ ਪੈਸੇ ਵਸੂਲਣ ਦੀਆਂ ਘਟਨਾਵਾਂ ਅਕਸਰ ਸਾਹਮਣੇ ਆ ਰਹੀਆਂ ਹਨ। ਅਜਿਹੇ 'ਚ ਨਿਊਯਾਰਕ ਸਥਿਤ ਭਾਰਤੀ ਕੌਂਸਲੇਟ ਨੇ ਅਜਿਹੇ ਬੇਈਮਾਨ ਏਜੰਟਾਂ ਖ਼ਿਲਾਫ਼ ਚਿਤਾਵਨੀ ਦਿੱਤੀ ਹੈ। ਨਾਲ ਹੀ ਪ੍ਰਵਾਸੀ ਭਾਰਤੀਆਂ ਲਈ ਵੀਜ਼ਾ, ਪਾਸਪੋਰਟ ਅਤੇ ਹੋਰ ਸੇਵਾਵਾਂ ਨੂੰ ਸੁਚਾਰੂ ਬਣਾਉਣ ਲਈ ਚੁੱਕੇ ਗਏ ਉਪਾਵਾਂ ਬਾਰੇ ਵੀ ਚਾਨਣਾ ਪਾਇਆ।

ਲੋਕਾਂ ਦੇ ਭਰੋਸੇ ਦਾ ਫ਼ਾਇਦਾ ਉਠਾ ਰਹੇ ਟ੍ਰੈਵਲ ਏਜੰਟ

ਨਿਊਯਾਰਕ ਵਿੱਚ ਭਾਰਤ ਦੇ ਕੌਂਸਲ ਜਨਰਲ ਬਿਨੈ ਸ੍ਰੀਕਾਂਤ ਪ੍ਰਧਾਨ ਨੇ ਕਿਹਾ ਕਿ ਕੌਂਸਲੇਟ ਦੇ ਧਿਆਨ ਵਿੱਚ ਅਜਿਹੇ ਕਈ ਮਾਮਲੇ ਆਏ ਹਨ, ਜਿੱਥੇ ਵੱਖ-ਵੱਖ ਟ੍ਰੈਵਲ ਏਜੰਟ ਲੋਕਾਂ ਦੇ ਭਰੋਸੇ ਦਾ ਫ਼ਾਇਦਾ ਉਠਾ ਰਹੇ ਹਨ। ਇਹ ਏਜੰਟ ਮਦਦ ਕਰਨ ਦੇ ਨਾਂ 'ਤੇ ਲੋਕਾਂ ਤੋਂ ਵੱਧ ਪੈਸੇ ਵਸੂਲ ਰਹੇ ਹਨ।

ਬਿਨੈਕਾਰਾਂ ਤੋਂ ਵਸੂਲ ਰਹੇ ਜ਼ਿਆਦਾ ਪੈਸੇ 

ਅਜਿਹੇ ਬੇਈਮਾਨ ਤੱਤ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਓ.ਸੀ.ਆਈ), ਵੀਜ਼ਾ, ਪਾਸਪੋਰਟ ਅਤੇ ਐਮਰਜੈਂਸੀ ਸਰਟੀਫਿਕੇਟ ਵਰਗੀਆਂ ਦੂਤਘਗਰ ਸੇਵਾਵਾਂ ਵਿੱਚ ਮਦਦ ਕਰਨ ਲਈ ਬਿਨੈਕਾਰਾਂ ਤੋਂ ਜ਼ਿਆਦਾ ਪੈਸੇ ਵਸੂਲ ਰਹੇ ਹਨ। ਇੱਕ ਉਦਾਹਰਣ ਦਿੰਦੇ ਹੋਏ, ਬਿਨੈ ਪ੍ਰਧਾਨ ਨੇ ਕਿਹਾ ਕਿ ਟਰੈਵਲ ਏਜੰਟਾਂ ਨੇ ਭਾਰਤ ਦੀ ਯਾਤਰਾ ਲਈ ਐਮਰਜੈਂਸੀ ਸਰਟੀਫਿਕੇਟ ਪ੍ਰਦਾਨ ਕਰਨ ਲਈ 450 ਅਮਰੀਕੀ ਡਾਲਰ ਤੱਕ ਦਾ ਖਰਚਾ ਲਿਆ ਹੈ, ਜਦੋਂ ਕਿ ਇਹ ਕੰਮ ਸਿਰਫ 17 ਅਮਰੀਕੀ ਡਾਲਰ ਵਿੱਚ ਕੀਤਾ ਜਾ ਸਕਦਾ ਹੈ।

ਕੌਂਸਲੇਟ ਨੇ ਕਿਹਾ ਕਿ ਇਹ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿੱਥੇ ਏਜੰਟ ਬਿਨੈਕਾਰਾਂ ਦੀ ਜਾਣਕਾਰੀ ਤੋਂ ਬਿਨਾਂ ਉਨ੍ਹਾਂ ਤਰਫੋਂ ਅਕਸਰ ਜਾਅਲੀ ਦਸਤਾਵੇਜ਼ ਪੇਸ਼ ਕਰਦੇ ਹਨ। ਇਹ ਨਾ ਸਿਰਫ਼ ਬੇਲੋੜੀ ਦੇਰੀ ਦਾ ਕਾਰਨ ਬਣਦਾ ਹੈ ਬਲਕਿ ਇਹ ਨਿਰਧਾਰਤ ਭਾਰਤੀ ਨਿਯਮਾਂ ਦੀ ਉਲੰਘਣਾ ਵੀ ਕਰਦਾ ਹੈ ਅਤੇ ਬਿਨੈਕਾਰਾਂ ਨੂੰ ਕਾਨੂੰਨੀ ਮੁਸੀਬਤ ਵਿੱਚ ਪਾਉਂਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ ਦੁੱਖਦਾਇਕ ਖ਼ਬਰ, ਭਾਰਤੀ ਵਿਦਿਆਰਥੀ ਦੀ ਭੇਦਭਰੀ ਹਾਲਤ 'ਚ ਮੌਤ

ਏਜੰਟ ਰਾਹੀਂ ਸਾਡੇ ਕੋਲ ਆਉਣ ਦੀ ਲੋੜ ਨਹੀਂ: ਅੰਬੈਸੀ

ਅਧਿਕਾਰੀ ਨੇ ਕਿਹਾ ਕਿ ਏਜੰਟ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਹਨ ਕਿ ਉਨ੍ਹਾਂ ਦਾ ਦੂਤਘਰ ਨਾਲ ਕੋਈ ਸਬੰਧ ਹੈ, ਜਦਕਿ ਅਜਿਹਾ ਨਹੀਂ ਹੈ। ਇਹ ਏਜੰਟ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਝੂਠੇ ਦਸਤਾਵੇਜ਼ ਅਤੇ ਜਾਅਲੀ ਸਰਟੀਫਿਕੇਟ ਦੇ ਕੇ ਮੁਸੀਬਤ ਵਿੱਚ ਪਾ ਦਿੰਦੇ ਹਨ। ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਉਹ ਭਾਰਤੀ ਨਾਗਰਿਕ ਹੈ, ਅਮਰੀਕੀ ਨਾਗਰਿਕ ਹੈ ਜਾਂ ਭਾਰਤੀ-ਅਮਰੀਕੀ ਹੈ, ਉਸ ਨੂੰ ਕਿਸੇ ਏਜੰਟ ਰਾਹੀਂ ਸਾਡੇ ਕੋਲ ਆਉਣ ਦੀ ਲੋੜ ਨਹੀਂ ਹੈ। ਸਾਡੇ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਲਈ ਤੁਸੀਂ ਸਿੱਧੇ ਸਾਡੇ ਕੋਲ ਕੌਂਸਲੇਟ ਵਿੱਚ ਆ ਸਕਦੇ ਹੋ। ਕਿਸੇ ਏਜੰਟ ਦੀ ਮਦਦ ਲੈਣ ਦੀ ਲੋੜ ਨਹੀਂ ਹੈ।

ਪ੍ਰਧਾਨ ਨੇ ਕਿਹਾ ਕਿ ਕੌਂਸਲੇਟ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਗਿਆ ਹੈ ਕਿ ਅਜਿਹੀਆਂ ਸੇਵਾਵਾਂ ਪ੍ਰਦਾਨ ਕਰਨ ਦਾ ਦਾਅਵਾ ਕਰਨ ਵਾਲੀਆਂ ਕਈ ਫਰਜ਼ੀ ਈ-ਵੀਜ਼ਾ ਵੈੱਬਸਾਈਟਾਂ ਇੰਟਰਨੈੱਟ 'ਤੇ ਸਰਗਰਮ ਹਨ। ਬਿਨੈਕਾਰਾਂ ਨੂੰ ਗੁੰਮਰਾਹ ਕਰਨ ਲਈ, ਇਹਨਾਂ ਵਿੱਚੋਂ ਕੁਝ ਵੈਬਸਾਈਟਾਂ ਨੇ ਭਾਰਤ ਸਰਕਾਰ ਦੀਆਂ ਵੈਬਸਾਈਟਾਂ ਦੀ ਨਕਲ ਕਰਦੇ ਹੋਏ ਚਿੱਤਰ ਅਤੇ ਹੋਮ ਪੇਜ ਬਣਾਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News