ਜਾਣੋ ਅੰਤਰਰਾਸ਼ਟਰੀ ਪੱਧਰ 'ਤੇ ਕਿਹੋ ਜਿਹੇ ਰਹਿਣਗੇ ਭਾਰਤ-ਪਾਕਿ-ਰੂਸ ਦੇ ਸਬੰਧ, ਕੀ ਰਹੇਗੀ ਅਮਰੀਕਾ ਦੀ ਭੂਮਿਕਾ

04/15/2021 6:32:19 PM

ਸੰਜੀਵ ਪਾਂਡੇ
ਰੂਸ ਦੇ ਵਿਦੇਸ਼ ਮੰਤਰੀ ਸਗੋਈ ਲਾਵਰੋਲ ਭਾਰਤ ਦੌਰਾ ਖ਼ਤਮ ਕਰਕੇ ਪਾਕਿਸਤਾਨ ਪਹੁੰਚੇ। ਰੂਸ ਦੇ ਵਿਦੇਸ਼ ਮੰਤਰੀ ਦਾ ਭਾਰਤ ਦੌਰਾ ਖ਼ਤਮ ਕਰ ਸਿੱਧੇ ਪਾਕਿਸਤਾਨ ਜਾਣ ਦੇ ਕਈ ਮਾਇਨੇ ਹਨ। ਪਾਕਿਸਤਾਨ ਵਿੱਚ ਅਫ਼ਗਾਨਿਸਤਾਨ ਅਤੇ ਖੇਤਰੀ ਸਹਿਯੋਗ ਨੂੰ ਲੈ ਕੇ ਦੋਨਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਕਾਰ ਗੱਲਬਾਤ ਹੋਈ। ਉਥੇ ਹੀ ਭਾਰਤ ਦੌਰੇ 'ਤੇ ਆਏ ਰੂਸੀ ਵਿਦੇਸ਼ ਮੰਤਰੀ ਨੇ ਵੱਖ-ਵੱਖ ਮੁੱਦਿਆਂ 'ਤੇ ਭਾਰਤੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ। ਰੱਖਿਆ, ਪ੍ਰਮਾਣੂ, ਅਸਮਾਨ ਤੋਂ ਲੈ ਕੇ ਦੋ ਧਿਰਾਂ ਦੇ ਵਪਾਰ ਵਰਗੇ ਕਈ ਮੁੱਦਿਆਂ ਉੱਤੇ ਦੋਵਾਂ ਵਿਦੇਸ਼ ਮੰਤਰੀਆਂ ਦੀ ਗੱਲਬਾਤ ਹੋਈ। ਦੋਨਾਂ ਮੁਲਕਾਂ ਵਿੱਚ ਆਪਸੀ ਸਹਿਯੋਗ ਨੂੰ ਕਿਸ ਤਰ੍ਹਾਂ ਵਧਾਇਆ ਜਾਵੇ ਇਸ ਉੱਤੇ ਵੀ ਗੱਲਬਾਤ ਹੋਈ। ਉੱਥੇ ਹੀ ਭਾਰਤ- ਰੂਸ ਸਿਖਰ ਸੰਮੇਲਨ ਦੀਆਂ ਤਿਆਰੀਆਂ ਉੱਤੇ ਵੀ ਚਰਚਾ ਹੋਈ। ਰੂਸੀ ਵਿਦੇਸ਼ ਮੰਤਰੀ ਦੀ ਭਾਰਤ ਯਾਤਰਾ ਅਮਰੀਕੀ ਰੱਖਿਆ ਮੰਤਰੀ ਜੇਮਸ ਆਸਟਿਨ ਲਾਇੱਡ ਦੇ ਭਾਰਤ ਦੌਰੇ ਦੇ ਮਗਰੋਂ ਹੋਈ। ਅਸਲ ਵਿੱਚ ਇਸ ਸਮੇਂ ਭਾਰਤ ਅਤੇ ਅਮਰੀਕਾ ਵਿਚਕਾਰ ਭਾਰਤੀ ਰੱਖਿਆ ਖੇਤਰ ਲਈ ਆਪਣੇ ਉਤਪਾਦਾਂ ਨੂੰ ਵੇਚਣ ਲਈ ਵੱਡਾ ਸੰਘਰਸ਼ ਹੈ। ਉਧਰ ਅਫਗਾਨਿਸਤਾਨ ਵਿੱਚ ਰੂਸ  ਨੇ ਵੀ ਆਪਣੀਆਂ ਕਾਰਵਾਈਆਂ ਅਰੰਭ ਦਿੱਤੀਆਂ ਹਨ।ਰੂਸ ਨੇ ਸਾਫ਼ ਸੰਕੇਤ ਦੇ ਰਿਹਾ ਹੈ ਕਿ  ਭਵਿੱਖ ਵਿੱਚ ਅਮਰੀਕਾ ਦੀ ਜਗ੍ਹਾ ਅਫਗਾਨਿਸਤਾਨ ਵਿੱਚ ਰੂਸ ਦੀ ਮਹੱਤਵਪੂਰਨ ਜਗ੍ਹਾ ਹੋਵੇਗੀ।ਇਧਰ ਚੀਨ ਅਤੇ ਰੂਸ ਵਿਚਕਾਰ ਸਹਿਯੋਗ ਇਸ ਪੱਧਰ ਤਕ ਵੱਧ ਗਿਆ ਹੈ ਕਿ ਦੋਨਾਂ ਵਿਚਕਾਰ ਭਵਿੱਖ ਵਿੱਚ ਫ਼ੌਜੀ ਸਮਝੌਤੇ ਦੀ ਸੰਭਾਵਨਾ ਦੱਸੀ ਜਾ ਰਹੀ ਹੈ।ਇਸ ਬਦਲਦੀਆਂ ਸਥਿਤੀਆਂ ਵਿਚਕਾਰ ਭਾਰਤ ਦੀ ਕੂਟਨੀਤੀ ਕਿੰਨੀ ਸੰਤੁਲਿਤ ਹੋਵੇਗੀ ਇਹ ਤਾਂ ਸਮਾਂ ਹੀ ਦੱਸੇਗਾ। 

ਰੂਸ ਦੀ ਚਿੰਤਾ ਭਾਰਤ ਦਾ ਹਥਿਆਰ ਬਾਜ਼ਾਰ
ਰੂਸ ਦੇ ਵਿਦੇਸ਼ ਮੰਤਰੀ ਦੀ ਭਾਰਤ ਫੇਰੀ ਦੌਰਾਨ ਇਹ ਸਪੱਸ਼ਟ ਹੋ ਗਿਆ ਹੈ ਕਿ ਰੂਸ ਦੀ ਚਿੰਤਾ ਭਾਰਤ ਦਾ ਹਥਿਆਰ ਬਾਜ਼ਾਰ ਹੈ। ਰੂਸ ਦੇ ਵਿਦੇਸ਼ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਅਮਰੀਕੀ ਦਬਾਅ ਦੇ ਬਾਵਜੂਦ ਭਾਰਤ ਅਤੇ ਰੂਸ ਵਿਚਕਾਰ ਰੱਖਿਆ ਸਹਿਯੋਗ ਹੋਰ ਵਧੇਗਾ ਕਿਉਂਕਿ ਅਮਰੀਕਾ ਨੇ ਰੂਸ ਕੋਲੋਂ ਐਸ-400 ਮਿਜ਼ਾਇਲ ਦੀ ਖ਼ਰੀਦ ਉੱਤੇ ਭਾਰਤ ਨਾਲ ਨਰਾਜ਼ਗੀ ਭਰਿਆ ਵਤੀਰਾ ਬਣਾ ਰੱਖਿਆ ਹੈ।ਰੂਸੀ ਵਿਦੇਸ਼ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਦੋਨਾਂ ਦੋਸ਼ਾਂ ਵਿਚਕਾਰ ਭਵਿੱਖ ਵਿੱਚ ਮੇਡ ਇੰਨ ਇੰਡੀਆ ਦੀ ਤਰਜ ਉੱਤੇ ਸਹਿਯੋਗ ਵਧੇਗਾ।ਰੂਸੀ ਹਥਿਆਰਾਂ ਦਾ ਭਾਰਤ ਵਿੱਚ ਉਤਪਾਦਨ ਕਰਨ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈ ਸ਼ੰਕਰ ਨਾਲ ਉੁਹਨਾਂ ਦੀ ਗੱਲਬਾਤ ਦਰਮਿਆਨ ਇਨ੍ਹਾਂ ਮੁੱਦਿਆਂ 'ਤੇ ਵਿਚਾਰ ਹੋਇਆ।ਭਾਰਤ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ ਇੰਡੋ-ਪੈਸੇਫਿਕ।ਭਵਿੱਖ ਵਿੱਚ ਹੋਣ ਵਾਲਾ ਰੂਸ ਚੀਨ ਫ਼ੌਜੀ ਸਮਝੌਤਾ ਹੈ।ਰੂਸ ਲਗਾਤਾਰ ਅਮਰੀਕਾ-ਭਾਰਤ-ਜਾਪਾਨ, ਆਸਟਰੇਲੀਆ ਸੰਭਾਵਿਤ ਕਵਾਡ ਦਾ ਵਿਰੋਧ ਕਰ ਰਿਹਾ ਹੈ।ਰੂਸ ਨੇ ਕਵਾਡ ਸੰਧੀ ਵਿੱਚ ਭਾਰਤ ਦੀਆਂ ਗਤੀਵਿਧੀਆਂ ਸਬੰਧੀ ਚਿੰਤਾ ਜ਼ਾਹਿਰ ਕੀਤੀ ਹੈ।ਇਹੀ ਨਹੀਂ ਰੂਸ ਇੰਡੋ ਪੈਸੀਫਿਕ ਦੇ ਸੰਕਲਪ ਤੋਂ ਇਨਕਾਰੀ ਹੋ ਰਿਹਾ ਹੈ।ਰੂਸ ਵਿਦੇਸ਼ ਮੰਤਰੀ ਨੇ ਭਾਰਤ ਫੇਰੀ ਦੌਰਾਨ ਏਸ਼ੀਆ ਪੈਸੀਫਿਕ ਦੀ ਹੀ ਗੱਲ ਕੀਤੀ।

ਇਹ ਵੀ ਪੜ੍ਹੋ :ਬਸਪਾ ਨਾਲ ਗੱਠਜੋੜ ਕਰਕੇ ਚੋਣਾਂ ਲੜੇਗਾ ਸ਼੍ਰੋਮਣੀ ਅਕਾਲੀ ਦਲ!

ਚੀਨ ਅਤੇ ਰੂਸ ਵਿਚਕਾਰ ਵਰਤਮਾਨ ਸਬੰਧ
ਰੂਸੀ ਵਿਦੇਸ਼ ਮੰਤਰੀ ਨੇ ਸ਼ਰੇਆਮ ਕਿਹਾ ਹੈ ਕਿ ਚੀਨ ਅਤੇ ਰੂਸ ਵਿਚਕਾਰ ਵਰਤਮਾਨ ਸਬੰਧ ਬਹੁਤ ਵਧੀਆ ਹਨ।ਸ਼ਾਇਦ ਪਹਿਲਾਂ ਅਜਿਹੇ ਸਬੰਧ ਕਦੇ ਨਾ ਰਹੇ ਹੋਣ। ਹੁਣ ਇਸਦਾ ਮਤਲਬ ਇਹ ਨਾ ਲਿਆ ਜਾਵੇ ਕਿ ਭਵਿੱਖ ਵਿੱਚ ਰੂਸ ਅਤੇ ਚੀਨ ਕੋਈ ਫ਼ੌਜੀ ਸਮਝੌਤਾ ਕਰਨਗੇ? ਸਚਾਈ ਇਹ ਹੈ ਕਿ ਧਰਾਤਲ ਦੀ ਰਾਜਨੀਤੀ ਵਿੱਚ ਜੋ ਕੁਝ ਬੋਲਿਆ ਜਾਂਦਾ ਹੈ ਉਹ ਸਹੀ ਨਹੀਂ ਹੁੰਦਾ।ਚੀਨ ਅਤੇ ਰੂਸ ਏਸ਼ੀਆ ਨਾਟੋ ਖ਼ਿਲਾਫ਼ ਕਦੇ ਵੀ ਮੋਰਚਾਬੰਦੀ ਕਰ ਸਕਦੈ ਹਨ।ਚੀਨ ਅਤੇ ਰੂਸ ਦਰਮਿਆਨ ਰੱਖਿਆ ਖੇਤਰ ਵਿੱਚ ਵੱਡਾ ਸਹਿਯੋਗ ਤਾਂ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ।ਰੂਸ ਚੀਨ ਨੂੰ ਐੱਸ-400 ਮਿਜ਼ਾਇਲ ਵੇਚ ਰਿਹਾ ਹੈ।ਇਹੀ ਨਹੀਂ ਚੀਨ ਨੇ ਰੂਸ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਰੂਸ ਦੀ ਬੁਰੇ ਦੌਰ ਵਿੱਚ ਮਦਦ ਵੀ ਕੀਤੀ।ਜਦੋਂ ਰੂਸ ਦੀ ਆਰਥਿਕ ਸਥਿਤੀ ਖ਼ਰਾਬ ਹੋ ਗਈ ਸੀ ਤਾਂ ਮਦਦ ਲਈ ਚੀਨ ਅੱਗੇ ਆਇਆ ਸੀ।ਚੀਨ ਨੇ ਰੂਸ ਕੋਲੋਂ ਗੈਸ ਖ਼ਰੀਦ ਦਾ ਸਮਝੌਤਾ ਕੀਤਾ।ਕੁਝ ਸਾਲ ਪਹਿਲਾਂ ਚੀਨ ਨੇ ਰੂਸ ਕੋਲੋਂ 400 ਅਰਬ ਡਾਲਰ ਦੀ ਗੈਸ ਖ਼ਰੀਦਣ ਦੇ ਸਮਝੌਤੇ 'ਤੇ ਸਹੀ ਪਾਈ ਸੀ।

ਰੂਸ ਅਤੇ ਪਾਕਿਸਤਾਨ ਵਿਚਕਾਰ ਕੁੜੱਤਣ
ਰੂਸ ਦੇ ਵਿਦੇਸ਼ ਮੰਤਰੀ ਆਪਣੀ ਭਾਰਤ ਯਾਤਰਾ ਤੋਂ ਬਾਅਦ ਸਿੱਧੇ ਪਾਕਿਸਤਾਨ ਪਹੁੰਚੇ । ਰੂਸ ਅਤੇ ਪਾਕਿਸਤਾਨ ਵਿਚਕਾਰ ਲੰਬੇ ਸਮੇਂ ਤਕ ਸਬੰਧਾਂ ਵਿੱਚ ਕੁੜੱਤਣ ਰਹੀ ਹੈ।ਬੰਗਲਾਦੇਸ਼ ਦੀ ਆਜ਼ਾਦੀ ਦੇ ਵਕਤ ਰੂਸ ਨੇ ਭਾਰਤ ਦਾ ਸਾਥ ਦਿੱਤਾ ਸੀ।ਪਾਕਿ ਇਸ ਨੂੰ ਭੁੱਲਿਆ ਨਹੀਂ ਹੋਵੇਗਾ।ਦੂਜੇ ਪਾਸੇ ਅਫਗਾਨਿਸਤਾਨ ਵਿੱਚ ਰੂਸੀ ਸੈਨਿਕਾਂ ਖ਼ਿਲਾਫ਼ ਅਮਰੀਕਾ ਨੇ ਲੰਬੀ ਲੜਾਈ ਲੜੀ।ਪਾਕਿ ਇਸ ਲੜਾਈ ਵਿੱਚ ਅਮਰੀਕਾ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਰਿਹਾ ਹੈ ਪਰ 21ਵੀਂ ਸਦੀ ਵਿੱਚ ਹਾਲਾਤ ਬਦਲ ਗਏ ਹਨ।ਪਾਕਿ ਬੰਗਲਾਦੇਸ਼ ਦੀ ਆਜ਼ਾਦੀ ਵਾਲੀ ਘਟਨਾ ਭੁੱਲ ਰਿਹਾ ਹੈ।ਰੂਸ ਅਫਗਾਨਿਸਤਾਨ ਵਿੱਚ ਪਾਕਿਸਤਾਨ-ਅਮਰੀਕਾ ਸਹਿਯੋਗ ਨੂੰ ਭੁੱਲ ਰਿਹਾ ਹੈ।ਉਂਝ 2012 ਵਿੱਚ ਰੂਸੀ ਵਿਦੇਸ਼ ਮੰਤਰੀ ਪਾਕਿਸਤਾਨ ਦੀ ਯਾਤਰਾ ਕਰ ਚੁੱਕੇ ਹਨ।ਹੁਣ 2021 ਵਿੱਚ ਪਾਕਿ ਜਾਣ ਦਾ ਸਬੱਬ ਬਣਿਆ ਹੈ।ਵੈਸੇ ਲੰਬੇ ਸਮੇਂ ਤੋਂ ਰੂਸ-ਚੀਨ-ਪਾਕਿਸਤਾਨ ਤਿਕੋਣ ਦੀ ਗੱਲ ਹੋ ਰਹੀ ਹੈ।ਰੂਸ ਏਸ਼ੀਆ ਨਾਟੋ ਨੂੰ ਲੈ ਕੇ ਸ਼ੰਕਾ ਜ਼ਾਹਿਰ ਕਰ ਚੁੱਕਾ ਹੈ।ਭਾਰਤ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ।

ਇਹ ਵੀ ਪੜ੍ਹੋ :ਕਿਸਾਨ ਅੰਦੋਲਨ ਦੇ ਚੱਲਦਿਆਂ ਸੁਖਬੀਰ ਬਾਦਲ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ

ਰੂਸ ਦੀ ਅਫਗਾਨਿਸਤਾਨ ਪ੍ਰਤੀ ਨੀਤੀ 
ਰੂਸ ਚਿਰਾਂ ਤੋਂ ਭਾਰਤ ਨੂੰ ਸੰਦੇਸ਼ ਦੇ ਰਿਹਾ ਹੈ ਕਿ ਭਾਰਤ ਪੱਛਮੀ ਦੇਸ਼ਾਂ ਦੇ ਨਾਲ ਖੁੱਲ੍ਹਕੇ ਫ਼ੌਜੀ ਸੰਧੀ ਕਰੇਗਾ ਤਾਂ ਰੂਸ ਚੀਨ ਅਤੇ ਪਾਕਿ ਦੇ ਨਾਲ ਤਿਕੋਣ ਬਣਾਉਣ 'ਚ ਝਿਜਕੇਗਾ ਨਹੀਂ।ਇਕ ਸਚਾਈ ਇਹ ਵੀ ਹੈ ਕਿ ਪਾਕਿ ਨੇ ਅਫਗਾਨਿਸਤਾਨ ਸ਼ਾਂਤੀ ਸਮਝੌਤੇ ਵਿੱਚ ਰੂਸ ਦੀ ਕਿਰਿਆਸ਼ੀਲ ਭੂਮਿਕਾ ਦੀ ਖੂਬ ਤਾਰੀਫ਼ ਕੀਤੀ ਹੈ।ਦਰਅਸਲ ਰੂਸ ਦਾ ਇੱਕ ਵੱਡਾ ਖ਼ੁਫੀਆ ਢਾਂਚਾ ਅਫਗਾਨਿਸਤਾਨ ਵਿੱਚ ਪਹਿਲਾਂ ਹੀ ਮੌਜੂਦ ਹੈ।ਹੁਣ ਰੂਸ ਨੇ ਅਫਗਾਨਿਸਤਾਨ ਨੂੰ ਐੱਸ-400 ਮਿਜ਼ਾਇਲ ਦੇਣ ਦਾ ਸੰਕੇਤ ਦਿੱਤਾ ਹੈ। ਨਿਸਚਿਤ ਤੌਰ 'ਤੇ  ਅਫਗਾਨਿਸਤਾਨ ਦੀ ਆਰਥਿਕ ਸਥਿਤੀ ਡਾਵਾਂਡੋਲ ਹੈ।ਇਸ ਸਥਿਤੀ ਵਿੱਚ ਰੂਸ ਵੱਲੋਂ ਅਫਗਾਨਿਸਤਾਨ ਨੂੰ ਮਿਜ਼ਾਇਲ ਦੇਣ ਦੀ ਇੱਛਾ ਦੱਸ ਰਹੀ ਹੈ ਕਿ ਰੂਸ ਸੀਰੀਆ ਦੀ ਤਰਜ 'ਤੇ ਹੁਣ ਅਫਗਾਨਿਸਤਾਨ ਵਿੱਚ ਪੈਰ ਪਸਾਰ ਰਿਹਾ ਹੈ।
ਨੋਟ: ਇਹ ਲੇਖ ਤੁਹਾਨੂੰ ਕਿਵੇਂ ਲੱਗਾ? ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News