ਚੰਦ ’ਤੇ ਪ੍ਰਮਾਣੂ ਊਰਜਾ ਪਲਾਂਟ ਲਗਾਉਣ ਦੀ ਤਿਆਰੀ ਕਰ ਰਹੇ ਭਾਰਤ, ਚੀਨ ਤੇ ਰੂਸ
Tuesday, Sep 10, 2024 - 09:50 AM (IST)
ਜਲੰਧਰ : ਭਾਰਤ ਅਤੇ ਚੀਨ, ਰੂਸ ਨਾਲ ਮਿਲ ਕੇ ਚੰਦ ’ਤੇ ਪ੍ਰਮਾਣੂ ਊਰਜਾ ਪਲਾਂਟ ਲਗਾਉਣ ਦੀ ਯੋਜਨਾ ਬਣਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਰੂਸ ਦੀ ਪ੍ਰਮਾਣੂ ਊਰਜਾ ਕੰਪਨੀ ਰੋਜ਼ਾਟੋਮ ਦੇ ਮੁਖੀ ਅਲੈਕਸੀ ਲਿਖਾਚੇਵ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
2040 ਤੱਕ ਚੰਦ ’ਤੇ ਬੇਸ ਬਣਾਉਣ ਦੀ ਯੋਜਨਾ
ਲਿਖਾਚੇਵ ਨੇ ਰੂਸ ਦੇ ਵਲਾਦੀਵੋਸਤੋਕ ’ਚ ਆਯੋਜਿਤ ਈਸਟਰਨ ਇਕਨਾਮਿਕ ਫੋਰਮ ’ਚ ਕਿਹਾ ਕਿ ਭਾਰਤ ਅਤੇ ਚੀਨ ਇਸ ਪ੍ਰੋਜੈਕਟ ’ਚ ਸ਼ਾਮਲ ਹੋਣ ’ਚ ਕਾਫੀ ਦਿਲਚਸਪੀ ਦਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਚੀਨੀ ਅਤੇ ਭਾਰਤੀ ਭਾਈਵਾਲ ਅੰਤਰਰਾਸ਼ਟਰੀ ਭਾਈਚਾਰੇ ਦੀ ਭਾਗੀਦਾਰੀ ਨਾਲ ਇਸ ’ਚ ਬਹੁਤ ਦਿਲਚਸਪੀ ਰੱਖਦੇ ਹਨ। ਭਾਰਤ 2040 ਤੱਕ ਚੰਦ ’ਤੇ ਮਨੁੱਖਾਂ ਨੂੰ ਭੇਜਣਾ ਚਾਹੁੰਦਾ ਹੈ ਅਤੇ ਉਥੇ ਆਪਣਾ ਬੇਸ ਸਥਾਪਿਤ ਕਰਨਾ ਚਾਹੁੰਦਾ ਹੈ। ਅਜਿਹੇ ਸਮੇਂ ਇਸ ਪ੍ਰੋਜੈਕਟ ’ਚ ਭਾਰਤ ਦੀ ਦਿਲਚਸਪੀ ਅਹਿਮ ਹੋ ਜਾਂਦੀ ਹੈ।
ਇਹ ਖ਼ਬਰ ਵੀ ਪੜ੍ਹੋ - ਕਤਲ ਕੇਸ ਕਾਰਨ ਇਸ ਕ੍ਰਿਕਟਰ ਨੇ ਛੱਡਿਆ ਦੇਸ਼
ਪਾਵਰ ਪਲਾਂਟ ਤੋਂ ਪੈਦਾ ਹੋਵੇਗੀ ਅੱਧਾ ਮੈਗਾਵਾਟ ਬਿਜਲੀ
ਰਿਪੋਰਟ ’ਚ ਕਿਹਾ ਗਿਆ ਹੈ ਕਿ ਰੋਜ਼ਾਟੋਮ ਦੀ ਅਗਵਾਈ ’ਚ ਬਣਨ ਵਾਲਾ ਇਹ ਪਾਵਰ ਪਲਾਂਟ ਅੱਧਾ ਮੈਗਾਵਾਟ ਬਿਜਲੀ ਪੈਦਾ ਕਰੇਗਾ। ਇਸ ਬਿਜਲੀ ਦੀ ਵਰਤੋਂ ਚੰਦ ’ਤੇ ਬਣਾਏ ਜਾਣ ਵਾਲੇ ਬੇਸ ਲਈ ਕੀਤੀ ਜਾਵੇਗੀ।
ਲਿਖਾਚੇਵ ਨੇ ਕਿਹਾ ਕਿ ਚੀਨ ਅਤੇ ਭਾਰਤ ਇਸ ਬੇਮਿਸਾਲ ਪ੍ਰੋਜੈਕਟ ’ਚ ਸ਼ਾਮਲ ਹੋਣ ਲਈ ਉਤਸੁਕ ਹਨ। ਰੂਸ ਦੀ ਸਪੇਸ ਏਜੰਸੀ ਰੋਜ਼ਕੋਸਮੌਸ ਨੇ ਮਈ ’ਚ ਹੀ ਇਸ ਪ੍ਰੋਜੈਕਟ ’ਤੇ ਕੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਇਹ ਰਿਐਕਟਰ ਚੰਦ ’ਤੇ ਬਣਾਏ ਜਾ ਰਹੇ ਬੇਸ ਨੂੰ ਊਰਜਾ ਪ੍ਰਦਾਨ ਕਰੇਗਾ, ਜਿਸ ’ਤੇ ਰੂਸ ਅਤੇ ਚੀਨ ਮਿਲ ਕੇ ਕੰਮ ਕਰ ਰਹੇ ਹਨ। ਭਾਰਤ ਚੰਦ ’ਤੇ ਵੀ ਆਪਣਾ ਬੇਸ ਬਣਾਉਣਾ ਚਾਹੁੰਦਾ ਹੈ ਅਤੇ ਇਸ ਲਈ ਉਹ ਇਸ ਪ੍ਰੋਜੈਕਟ ’ਚ ਸ਼ਾਮਲ ਹੋ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਇਸ ਦਿਨ ਚੰਡੀਗੜ੍ਹੀਆਂ ਨੂੰ ਨਚਾਉਣ ਆ ਰਹੇ ਨੇ ਦਿਲਜੀਤ ਦੋਸਾਂਝ, ਤਾਰੀਖ਼ ਕਰਲੋ ਨੋਟ
ਰੋਬੋਟ ਤੋਂ ਲਈ ਜਾਵੇਗੀ ਮਦਦ
ਚੰਦ ’ਤੇ ਪ੍ਰਮਾਣੂ ਊਰਜਾ ਪਲਾਂਟ ਬਣਾਉਣਾ ਇਕ ਮੁਸ਼ਕਲ ਕੰਮ ਹੋਵੇਗਾ। ਰੂਸ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਇਹ ਕੰਮ ਇਨਸਾਨਾਂ ਦੀ ਮਦਦ ਤੋਂ ਬਿਨਾਂ ਆਪਣੇ ਤੌਰ ’ਤੇ ਕੰਮ ਕਰਨ ਵਾਲੇ ਰੋਬੋਟ ਦੀ ਮਦਦ ਨਾਲ ਕੀਤਾ ਜਾਵੇਗਾ। ਰੂਸ ਅਤੇ ਚੀਨ ਨੇ 2021 ’ਚ ਚੰਦ ’ਤੇ ਇਕ ਸਾਂਝਾ ਬੇਸ ਬਣਾਉਣ ਦਾ ਐਲਾਨ ਕੀਤਾ ਸੀ, ਜਿਸ ਨੂੰ ਅੰਤਰਰਾਸ਼ਟਰੀ ਚੰਦ ਖੋਜ ਸਟੇਸ਼ਨ ਕਿਹਾ ਜਾਵੇਗਾ। ਇਹ 2035 ਅਤੇ 2045 ਵਿਚਕਾਰ ਪੜਾਅਵਾਰ ਢੰਗ ਨਾਲ ਚਾਲੂ ਕੀਤਾ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।