ਕੈਨੇਡਾ 'ਚ ਸੜੀ ਹੋਈ ਕਾਰ 'ਚੋਂ ਮਿਲੀ ਭਾਰਤੀ ਨੌਜਵਾਨ ਦੀ ਲਾ/ਸ਼ ! ਪੁਲਸ ਨੂੰ ਟਾਰਗੇਟਿਡ ਕਿਲਿੰਗ ਦਾ ਸ਼ੱਕ

Thursday, Nov 19, 2026 - 12:01 PM (IST)

ਕੈਨੇਡਾ 'ਚ ਸੜੀ ਹੋਈ ਕਾਰ 'ਚੋਂ ਮਿਲੀ ਭਾਰਤੀ ਨੌਜਵਾਨ ਦੀ ਲਾ/ਸ਼ ! ਪੁਲਸ ਨੂੰ ਟਾਰਗੇਟਿਡ ਕਿਲਿੰਗ ਦਾ ਸ਼ੱਕ

ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਇਕ ਭਾਰਤੀ ਨੌਜਵਾਨ ਦੀ ਲਾਸ਼ ਸੜੀ ਹੋਈ ਕਾਰ ਅੰਦਰੋਂ ਮਿਲੀ ਹੈ। ਮ੍ਰਿਤਕ ਦੀ ਪਛਾਣ  25 ਸਾਲਾ ਤੁਸ਼ਾਰ ਸ਼ਰਮਾ ਵਜੋਂ ਹੋਈ ਹੈ।ਬ੍ਰਿਟਿਸ਼ ਕੋਲੰਬੀਆ ਦੇ ਲੈਂਗਲੀ ਸ਼ਹਿਰ ਵਿਚ ਵਾਪਰੀ ਵਾਰਦਾਤ ਬਾਰੇ ਪੁਲਸ ਨੇ ਦੱਸਿਆ ਕਿ ਤੁਸ਼ਾਰ ਸ਼ਰਮਾ ਦੀ ਹੱਤਿਆ ਕਰਨ ਮਗਰੋਂ ਸ਼ੱਕੀਆਂ ਨੇ ਸੰਭਾਵਤ ਤੌਰ ’ਤੇ ਸਬੂਤ ਖ਼ਤਮ ਕਰਨ ਦੇ ਮਕਸਦ ਨਾਲ ਗੱਡੀ ਨੂੰ ਅੱਗ ਲਾਈ। ਜਾਂਚਕਰਤਾਵਾਂ ਮੁਤਾਬਕ ਤੁਸ਼ਾਰ ਸ਼ਰਮਾ ਦਾ ਕੋਈ ਅਪਰਾਧਕ ਪਿਛੋਕੜ ਨਹੀਂ ਸੀ ਅਤੇ ਕੈਨੇਡਾ ਵਿਚ ਉਸ ਦੇ ਜਾਣਕਾਰ ਵੀ ਗਿਣੇ-ਚੁਣੇ ਹਨ।

ਵਾਰਦਾਤ 29 ਅਕਤੂਬਰ ਨੂੰ ਸਾਹਮਣੇ ਆਈ, ਜਦੋਂ ਐਮਰਜੰਸੀ ਕਾਮਿਆਂ ਨੂੰ ਲੈਂਗਲੀ ਦੇ ਰੌਲਿਨਸਨ ਕ੍ਰੈਸੈਂਟ ਇਲਾਕੇ ਦੇ 23300 ਬਲਾਕ ਵਿਚ ਇਕ ਗੱਡੀ ਨੂੰ ਅੱਗ ਲੱਗਣ ਦੀ ਇਤਲਾਹ ਮਿਲੀ। ਅੱਗ ਬੁਝਾਉਦ ਮਗਰੋਂ ਫ਼ਾਇਰ ਫਾਇਟਰਜ਼ ਨੂੰ ਅੰਦਰ ਕਿਸੇ ਇਨਸਾਨ ਦੀ ਲਾਸ਼ ਨਜ਼ਰ ਆਈ ਅਤੇ ਇਸ ਮਗਰੋਂ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ  (IHIT) ਨੇ ਮਾਮਲਾ ਆਪਣੇ ਹੱਥਾਂ ਵਿਚ ਲੈ ਲਿਆ। ਜਾਂਚਕਰਤਾਵਾਂ ਵੱਲੋਂ ਵਾਰਦਾਤ ਤੋਂ ਪਹਿਲਾਂ ਵਾਪਰੇ ਘਟਨਾਕ੍ਰਮ ਬਾਰੇ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ ਅਤੇ ਤੁਸ਼ਾਰ ਸ਼ਰਮਾ ਦੀਆਂ ਸਰਗਰਮੀਆਂ ਬਾਰੇ ਵੀ ਪਤਾ ਕੀਤਾ ਜਾ ਰਿਹਾ ਹੈ। ਭਾਵੇਂ ਕਤਲ ਦਾ ਮਕਸਦ ਸਪੱਸ਼ਟ ਨਹੀਂ ਹੋ ਸਕਿਆ ਪਰ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਅਚਨਚੇਤ ਵਾਪਰੀ ਵਾਰਦਾਤ ਨਹੀਂ। IHIT ਦੀ ਬੁਲਾਰਨ ਫਰੈਡਾ ਫ਼ੌਂਗ ਨੇ ਦੱਸਿਆ ਕਿ ਤੁਸ਼ਾਰ ਸ਼ਰਮਾ ਦੇ ਭਾਰਤ ਰਹਿੰਦੇ ਪਰਿਵਾਰ ਅਤੇ ਕੈਨੇਡਾ ਵਿਚ ਮੌਜੂਦ ਦੋਸਤਾਂ ਨਾਲ ਤਾਲਮੇਲ ਸਥਾਪਤ ਕੀਤਾ ਗਿਆ ਹੈ।

 ਪੜ੍ਹੋ ਇਹ ਅਹਿਮ ਖ਼ਬਰ-  ਗਰਭਵਤੀ ਮਹਿਲਾ ਨੂੰ ਘੜੀਸਿਆ, ਛਿੜਕਿਆ ਪੇਪਰ ਸਪ੍ਰੇ ਤੇ ਲਿਆ ਹਿਰਾਸਤ 'ਚ ! ICE ਏਜੰਟਾਂ ਦੀ ਸ਼ਰਮਨਾਕ ਕਰਤੂਤ

PunjabKesari

ਜਾਂਚਕਰਤਾਵਾਂ ਵੱਲੋਂ ਆਮ ਲੋਕਾਂ ਨੂੰ ਵੀ ਸੱਦਾ ਦਿਤਾ ਗਿਆ ਹੈ ਕਿ ਜੇ ਕਿਸੇ ਕੋਲ ਤੁਸ਼ਾਰ ਸ਼ਰਮਾ ਦੀਆਂ ਸਰਗਰਮੀਆਂ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਜਾਂ ਵਾਰਦਾਤ ਲਈ ਜ਼ਿੰਮੇਵਾਰ ਕਾਰਨਾਂ ਬਾਰੇ ਕੁਝ ਜਾਣਦਾ ਹੋਵੇ ਤਾਂ IHIT ਨਾਲ 1877 551 4448 ’ਤੇ ਸੰਪਰਕ ਕੀਤਾ ਜਾਵੇ। ਭਾਰਤੀ ਦੂਤਾਵਾਸ ਨੇ ਵੀ ਐਕਸ 'ਤੇ ਇਕ ਬਿਆਨ ਵਿਚ ਕਿਹਾ,''ਬ੍ਰਿਟਿਸ਼ ਕੋਲੰਬੀਆ ਦੇ ਲੈਂਗਲੀ ਵਿਚ 25 ਸਾਲਾ ਭਾਰਤੀ ਨਾਗਰਿਕ ਤੁਸ਼ਾਰ ਸ਼ਰਮਾ ਦੀ ਦੁਖਦਾਈ ਮੌਤ ਨਾਲ ਵੈਨਕੂਵਰ ਸਥਿਤ ਭਾਰਤੀ ਕੌਂਸਲੇਂਟ ਬਹੁਤ ਦੁਖੀ ਹੈ। ਕੌਂਸਲੇਟ ਪਰਿਵਾਰ ਵਾਲਿਆਂ ਅਤੇ ਸਥਾਨਕ ਪੁਲਸ ਦੇ ਅਧਿਕਾਰੀਆਂ ਦੇ ਸੰਪਰਕ ਵਿਚ ਹੈ ਅਤੇ ਮਾਮਲੇ 'ਤੇ ਬਰੀਕੀ ਨਾਲ ਨਜ਼ਰ ਰੱਖ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News