ਸਵਿਟਜ਼ਰਲੈਂਡ : ਰੇਵ ਪਾਰਟੀ ''ਚ ਗੋਲੀਬਾਰੀ, ਇੱਕ ਵਿਅਕਤੀ ਦੀ ਮੌਤ
Sunday, Aug 30, 2026 - 03:36 PM (IST)
ਜੇਨੇਵਾ (ਏਪੀ) - ਉੱਤਰੀ ਸਵਿਸ ਸੂਬੇ ਆਰਗੌ ਵਿੱਚ ਇੱਕ ਰੇਵ ਪਾਰਟੀ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਸਥਾਨਕ ਪੁਲਿਸ ਅਤੇ ਮੀਡੀਆ ਨੇ ਐਤਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਸੂਬਾਈ ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਰਿਪੋਰਟ ਦਿੱਤੀ ਕਿ ਆਰਗੌ ਦੀ ਰਾਜਧਾਨੀ ਆਰਗੌ ਵਿੱਚ ਇੱਕ ਸਮਾਗਮ ਵਿੱਚ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ।
ਪੜ੍ਹੋ ਇਹ ਅਹਿਮ ਖ਼ਬਰ- ਇਟਲੀ 'ਚ ਤੇਜ ਤੂਫਾਨ ਤੇ ਗੜ੍ਹੇਮਾਰੀ, 43 ਲੋਕ ਜਖ਼ਮੀ, ਨੁਕਸਾਨੇ ਗਏ 10 ਹਜ਼ਾਰ ਤੋਂ ਵਧੇਰੇ ਵਾਹਨ
ਜ਼ਖਮੀਆਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਆਰਗੌ ਜ਼ਿਊਰਿਖ ਤੋਂ ਲਗਭਗ 46 ਕਿਲੋਮੀਟਰ ਪੱਛਮ ਵਿੱਚ ਸਥਿਤ ਹੈ। ਸਵਿਸ ਜਨਤਕ ਪ੍ਰਸਾਰਕ ਐਸਆਰਐਫ ਨੇ ਦੱਸਿਆ ਕਿ ਇਹ ਘਟਨਾ ਇੱਕ ਰੇਵ ਪਾਰਟੀ ਵਿੱਚ ਵਾਪਰੀ। ਪੁਲਿਸ ਨੇ ਇਲਾਕੇ ਵਿੱਚ ਵੱਡੇ ਪੱਧਰ 'ਤੇ ਕਾਰਵਾਈ ਸ਼ੁਰੂ ਕੀਤੀ ਅਤੇ ਨਿਵਾਸੀਆਂ ਨੂੰ ਦੂਰ ਰਹਿਣ ਦੀ ਅਪੀਲ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
