ਮਾਣ ਦੀ ਗੱਲ, ਭਾਰਤੀ ਮੂਲ ਦੀ ਅਪਸਰਾ ਅਈਅਰ ਬਣੀ ਹਾਰਵਰਡ ਲਾਅ ਰਿਵਿਊ ਦੀ ਪ੍ਰਧਾਨ

Monday, Feb 06, 2023 - 11:02 AM (IST)

ਨਿਊਯਾਰਕ (ਭਾਸ਼ਾ)- ਅਮਰੀਕਾ ਵਿਖੇ ਹਾਰਵਰਡ ਲਾਅ ਰਿਵਿਊ ਨੇ ਅਪਸਰਾ ਅਈਅਰ ਨੂੰ ਆਪਣੀ 137ਵੀਂ ਪ੍ਰਧਾਨ ਚੁਣਿਆ ਹੈ, ਜਿਸ ਨਾਲ ਉਹ ਆਪਣੇ 136 ਸਾਲਾਂ ਦੇ ਇਤਿਹਾਸ ਵਿੱਚ ਇਸ ਵੱਕਾਰੀ ਪ੍ਰਕਾਸ਼ਨ ਦੀ ਮੁਖੀ ਬਣਨ ਵਾਲੀ ਪਹਿਲੀ ਭਾਰਤੀ-ਅਮਰੀਕੀ ਔਰਤ ਬਣ ਗਈ ਹੈ। 29 ਸਾਲਾ ਹਾਰਵਰਡ ਲਾਅ ਸਕੂਲ ਦੀ ਵਿਦਿਆਰਥਣ, ਜੋ ਕਿ 2018 ਤੋਂ ਕਲਾ ਅਪਰਾਧ ਅਤੇ ਦੇਸ਼ ਹਵਾਲਗੀ ਦੀ ਜਾਂਚ ਕਰ ਰਹੀ ਹੈ, ਪ੍ਰਿਸੀਲਾ ਕਰੋਨਾਡੋ ਦੀ ਜਗ੍ਹਾ ਲਵੇਗੀ। ਇੱਥੇ ਦੱੱਸ ਦਈਏ ਕਿ ਹਾਰਵਰਡ ਲਾਅ ਰਿਵਿਊ ਹਾਰਵਰਡ ਲਾਅ ਸਕੂਲ ਦੇ ਵਿਦਿਆਰਥੀਆਂ ਦੇ ਇੱਕ ਸੁਤੰਤਰ ਸਮੂਹ ਦੁਆਰਾ ਪ੍ਰਕਾਸ਼ਿਤ ਕਾਨੂੰਨੀ ਸਕਾਲਰਸ਼ਿਪ ਦਾ ਇੱਕ ਪ੍ਰਕਾਸ਼ਨ ਹੈ। ਦੱਸਣਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਪੱਤਰਿਕਾ ਦੇ ਪਹਿਲੇ ਗੈਰ ਗੋਰੇ ਪ੍ਰਧਾਨ ਸਨ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਬੋਧੀ ਮੰਦਰ 'ਚ ਲੱਗੀ ਅੱਗ, ਹੋਇਆ ਭਾਰੀ ਨੁਕਸਾਨ (ਤਸਵੀਰਾਂ)

ਅਈਅਰ ਨੇ ਆਪਣੀ ਨਿਯੁਕਤੀ ਦਾ ਐਲਾਨ ਕਰਦੇ ਹੋਏ ਇੱਕ ਬਿਆਨ ਵਿੱਚ ਕਿਹਾ ਕਿ ਮੈਂ ਪ੍ਰਿਸੀਲਾ ਦੇ ਕੁਸ਼ਲ ਪ੍ਰਬੰਧਨ, ਦਇਆ ਅਤੇ ਭਾਈਚਾਰਿਆਂ ਦਾ ਨਿਰਮਾਣ ਕਰਨ ਦੀ ਸਮਰੱਥਾ ਤੋਂ ਪ੍ਰੇਰਿਤ ਹਾਂ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਅਤੇ ਉਸ ਦੀ ਵਿਰਾਸਤ ਨੂੰ ਜਾਰੀ ਰੱਖਣ ਲਈ ਸਨਮਾਨਿਤ ਮਹਿਸੂਸ ਕਰ ਰਹੀ ਹਾਂ। ਅਗਲੇ ਸਾਲ ਵਿੱਚ ਇਸ ਮਹੱਤਵਪੂਰਨ ਕੰਮ ਨੂੰ ਹੋਰ ਅੱਗੇ ਵਧਾਇਆ ਜਾਵੇਗਾ। ਇੱਥੇ ਦੱਸ ਦਈਏ ਕਿ ਅਈਅਰ ਨੇ ਯੇਲ ਤੋਂ 2016 ਵਿੱਚ ਬੀ.ਏ. ਅਰਥ ਸ਼ਾਸਤਰ ਅਤੇ ਗਣਿਤ ਵਿੱਚ ਕੀਤੀ। ATU ਵਿਖੇ ਉਸਨੇ ਕਲਾ ਅਪਰਾਧ ਦੀ ਜਾਂਚ ਕੀਤੀ ਅਤੇੇ ਅੰਤਰਰਾਸ਼ਟਰੀ ਅਤੇ ਸੰਘੀ ਕਾਨੂੰਨ-ਇਨਫੋਰਸਮੈਂਟ ਅਥਾਰਟੀਆਂ ਨਾਲ ਤਾਲਮੇਲ ਕਰਕੇ 15 ਵੱਖ-ਵੱਖ ਦੇਸ਼ਾਂ ਤੋਂ ਚੋਰੀ ਕੀਤੀਆਂ ਗਈਆਂ 1,100 ਤੋਂ ਵੱਧ ਕਲਾਕ੍ਰਿਤੀਆਂ ਨੂੰ ਵਾਪਸ ਭੇਜਿਆ। ਅਈਅਰ ਨੇ 2020 ਵਿੱਚ ਹਾਰਵਰਡ ਲਾਅ ਸਕੂਲ ਵਿੱਚ ਦਾਖਲਾ ਲਿਆ, ਜਿੱਥੇ ਉਹ ਇੰਟਰਨੈਸ਼ਨਲ ਹਿਊਮਨ ਰਾਈਟਸ ਕਲੀਨਿਕ ਵਿੱਚ ਇੱਕ ਵਿਦਿਆਰਥੀ ਹੈ ਅਤੇ ਸਾਊਥ ਏਸ਼ੀਅਨ ਲਾਅ ਸਟੂਡੈਂਟਸ ਐਸੋਸੀਏਸ਼ਨ ਦੀ ਮੈਂਬਰ ਹੈ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News