ਯੂਰਪ ਦੀ ਯਾਤਰਾ ਕਰਨ ਦੇ ਚਾਹਵਾਨਾਂ ਲਈ ਅਹਿਮ ਖ਼ਬਰ

Thursday, Jun 05, 2025 - 01:03 PM (IST)

ਯੂਰਪ ਦੀ ਯਾਤਰਾ ਕਰਨ ਦੇ ਚਾਹਵਾਨਾਂ ਲਈ ਅਹਿਮ ਖ਼ਬਰ

ਇੰਟਰਨੈਸ਼ਨਲ ਡੈਸਕ- ਯੂਰਪ ਦੀ ਯਾਤਰਾ ਕਰਨ ਦੇ ਚਾਹਵਾਨਾਂ ਲਈ ਇਹ ਖ਼ਬਰ ਅਹਿਮ ਹੈ। ਅਕਸਰ ਵਿਦੇਸ਼ ਯਾਤਰਾ ਕਰਨ ਵਾਲਿਆਂ ਨੂੰ ਕਈ ਤਰ੍ਹਾਂ ਦੇ ਸਕੈਮ ਦਾ ਸ਼ਿਕਾਰ ਹੋਣਾ ਪੈਂਦਾ ਹੈ। ਅਕਸਰ ਸਕੈਮਰ ਤੁਹਾਡਾ ਪਰਸ, ਪਾਸਪੋਰਟ, ਜ਼ਰੂਰੀ ਦਸਤਾਵੇਜ਼ ਅਤੇ ਮੋਬਾਈਲ ਚੋਰੀ ਕਰ ਲੈਂਦੇ ਹਨ। ਇਸ ਲਈ ਸਾਵਧਾਨ ਰਹਿਣਾ ਜ਼ਰੂਰੀ ਹੈ। ਇਹ ਸਕੈਮ ਕਈ ਤਰ੍ਹਾਂ ਦੇ ਹੋ ਸਕਦੇ ਹਨ ਜਿਸ ਵਿਚ ਤੋਂ ਅੱਤਵਾਦ, ਪਿਕਪਾਕੇਟਿੰਗ ਅਤੇ ਸੰਭਾਵੀ ਓਵਰਟੂਰਿਜ਼ਮ ਸ਼ਾਮਲ ਹਨ। ਤਕਨੀਕੀ ਗੁਰੂ ਵਜੋਂ ਜਾਣੇ ਜਾਂਦੇ ਰਾਜੀਵ ਮਖਨੀ ਨੇ ਇਨ੍ਹਾਂ ਸਕੈਮ ਬਾਰੇ ਜਾਣਕਾਰੀ ਦਿੱਤੀ ਹੈ। 

ਰਾਜੀਵ ਮਖਨੀ ਮੁਤਾਬਕ ਧੋਖੇਬਾਜ਼ ਸਫਰ ਦੌਰਾਨ ਗੋਲਡ ਰਿੰਗ ਸੁੱਟਦੇ ਹਨ। ਜਦੋਂ ਤੁਸੀਂ ਉਸ ਗੋਲਡ ਰਿੰਗ ਨੂੰ ਵਾਪਸ ਕਰਨਾ ਚਾਹੁੰਦੇ ਹੋ ਤਾਂ ਸਕੈਮਰ ਤੁਹਾਡੇ ਨਾਲ ਬਹਿਸ ਕਰਨ ਲੱਗਦਾ ਹੈ। ਇਸ ਦੌਰਾਨ ਤੁਹਾਡਾ ਧਿਆਨ ਭਟਕ ਜਾਂਦਾ ਹੈ। ਇਸ ਦੌਰਾਨ ਉਸ ਦਾ ਸਾਥੀ ਤੁਹਾਡਾ ਪਰਸ ਚੋਰੀ ਕਰ ਲੈਂਦਾ ਹੈ। ਪਰਸ ਵਿਚ ਤੁਹਾਡੇ ਜ਼ਰੂਰੀ ਦਸਤਾਵੇਜ਼ ਹੋ ਸਕਦੇ ਹਨ। ਜਿਸ ਨਾਲ ਤੁਹਾਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਕ ਹੋਰ ਸਕੈਮ ਵਿਚ ਜਦੋਂ ਤੁਸੀਂ ਸ਼ਾਪਿੰਗ ਕਰਕੇ ਆਉਂਦੇ ਹੋ ਤਾਂ ਅਚਾਨਕ ਤੁਹਾਡੇ ਸਾਹਮਣੇ ਕੋਈ ਵਿਅਕਤੀ ਨਕਸ਼ਾ ਲੈ ਆਉਂਦਾ ਹੈ ਅਤੇ ਤੁਹਾਡੇ ਤੋਂ ਕਿਸੇ ਜਗ੍ਹਾ ਬਾਰੇ ਪੱੁੱਛਦਾ ਹੈ। ਇਸ ਦੌਰਾਨ ਤੁਹਾਡਾ ਧਿਆਨ ਭਟਕ ਜਾਂਦਾ ਹੈ ਅਤੇ ਤੁਸੀਂ ਆਪਣੇ ਹੱਥ ਵਿਚ ਫੜਿਆ ਸਾਮਾਨ ਹੇਠਾਂ ਰੱਖ ਕੇ ਉਸ ਨੂੰ ਜਗ੍ਹਾ ਬਾਰੇ ਦੱਸਣਾ ਸ਼ੁਰੂ ਕਰ ਦਿੰਦੇ ਹੋ। ਇਸ ਦੌਰਾਨ ਸਕੈਮਰ ਦਾ ਸਾਥੀ ਤੁਹਾਡਾ ਸਾਮਾਨ ਚੋਰੀ ਕਰ ਲੈਂਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-Canada 'ਚ ਨਵਾਂ ਇਮੀਗ੍ਰੇਸ਼ਨ ਬਿੱਲ ਪੇਸ਼, ਭਾਰਤੀਆਂ ਦੀ ਵਧੇਗੀ ਮੁਸ਼ਕਲ

ਇਕ ਹੋਰ ਸਕੈਮ ਵਿਚ ਕੋਈ ਅਣਪਛਾਤਾ ਵਿਅਕਤੀ ਤੁਹਾਨੂੰ ਬ੍ਰੇਸਲੈਟ ਦਿੰਦਾ ਹੈ ਅਤੇ ਇਸ ਦੇ ਬਦਲੇ ਤੁਹਾਡੇ ਤੋਂ ਪੈਸਿਆਂ ਦੀ ਮੰਗ ਕਰਦਾ ਹੈ। ਇਸ ਦੌਰਾਨ ਪੁਲਸ ਵੀ ਤੁਹਾਡੀ ਕੋਈ ਮਦਦ ਨਹੀਂ ਕਰਦੀ। ਯੂਰਪ ਵਿੱਚ ਪਿਕਪਾਕੇਟਿੰਗ ਆਮ ਹੈ, ਇਸ ਲਈ ਆਪਣੇ ਸਾਮਾਨ ਬਾਰੇ ਚੌਕਸ ਰਹੋ ਅਤੇ ਕੀਮਤੀ ਚੀਜ਼ਾਂ ਪ੍ਰਦਰਸ਼ਿਤ ਕਰਨ ਤੋਂ ਬਚੋ। 

ਕੁਝ ਨੁਸਖ਼ੇ ਵਾਲੀਆਂ ਅਤੇ ਓਵਰ-ਦੀ-ਕਾਊਂਟਰ ਦਵਾਈਆਂ ਵਿਦੇਸ਼ਾਂ ਵਿੱਚ ਕਾਨੂੰਨੀ ਨਹੀਂ ਹੋ ਸਕਦੀਆਂ। ਯਾਤਰਾ ਕਰਨ ਤੋਂ ਪਹਿਲਾਂ ਆਪਣੀਆਂ ਦਵਾਈਆਂ ਦੀ ਕਾਨੂੰਨੀ ਸਥਿਤੀ ਦੀ ਜਾਂਚ ਕਰੋ ਅਤੇ ਇਹ ਯਕੀਨੀ ਬਣਾਓ ਕਿ ਤੁਹਾਡੇ ਕੋਲ ਆਪਣੇ ਨੁਸਖ਼ਿਆਂ ਦੀਆਂ ਕਾਪੀਆਂ ਹਨ।

ਖਾਸ ਯੂਰਪੀਅਨ ਦੇਸ਼ਾਂ ਵਿੱਚ ਕਿਸੇ ਵੀ ਸਿਹਤ ਚੇਤਾਵਨੀਆਂ ਜਾਂ ਪ੍ਰਕੋਪ ਤੋਂ ਸੁਚੇਤ ਰਹੋ। ਅਪਡੇਟਾਂ ਅਤੇ ਸਿਫ਼ਾਰਸ਼ਾਂ ਲਈ WHO ਵੈੱਬਸਾਈਟ ਦੀ ਜਾਂਚ ਕਰੋ। ਜਿਨ੍ਹਾਂ ਖੇਤਰਾਂ ਵਿੱਚ ਤੁਸੀਂ ਜਾਣ ਦੀ ਯੋਜਨਾ ਬਣਾ ਰਹੇ ਹੋ, ਉੱਥੇ ਸਥਾਨਕ ਰੀਤੀ-ਰਿਵਾਜਾਂ, ਕਾਨੂੰਨਾਂ ਅਤੇ ਸੰਭਾਵੀ ਵਿਰੋਧ ਪ੍ਰਦਰਸ਼ਨਾਂ ਤੋਂ ਜਾਣੂ ਰਹੋ।

ਸਕੈਮ ਤੋਂ ਬਚਣ ਲਈ ਸਾਵਧਾਨ ਰਹਿਣ ਦੀ ਲੋੜ ਹੈ। ਯਕੀਨੀ ਬਣਾਓ ਕਿ ਤੁਸੀਂ ਆਪਣਾ ਪਾਸਪੋਰਟ ਨਾ ਗੁਆਓ। ਹੋ ਸਕੇ ਤਾਂ ਓਰੀਜ਼ਨਲ ਪਾਸਪੋਰਟ ਦੀ ਬਜਾਏ ਉਸ ਦੀ ਕਾਪੀ ਆਪਣੇ ਕੋਲ ਰੱਖੋ। ਕੈਸ਼ ਅਤੇ ਕ੍ਰੈਡਿਟ ਕਾਰਨ ਆਪਣੀਆਂ ਜੁਰਾਬਾਂ ਵਿਚ ਰੱਖੋ। ਇਸ ਖ਼ਬਰ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਨੂੰ ਸ਼ੇਅਰ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
 


author

Vandana

Content Editor

Related News