PM ਬਣਦੇ ਹੀ ਪੋਇਲਵਰੇ Canada ਦੇ ਇਮੀਗ੍ਰੇਸ਼ਨ ਸਿਸਟਮ 'ਚ ਕਰਨਗੇ ਮਹੱਤਵਪੂਰਨ ਸੁਧਾਰ

Sunday, Jan 19, 2025 - 09:11 AM (IST)

PM ਬਣਦੇ ਹੀ ਪੋਇਲਵਰੇ Canada ਦੇ ਇਮੀਗ੍ਰੇਸ਼ਨ ਸਿਸਟਮ 'ਚ ਕਰਨਗੇ ਮਹੱਤਵਪੂਰਨ ਸੁਧਾਰ

ਓਟਾਵਾ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਕੈਨੇਡਾ ਵਿਚ ਨਵੇਂ ਪੀ.ਐੱਮ ਲਈ ਕਈ ਨਾਂ ਅੱਗੇ ਆਏ ਹਨ। ਇਨ੍ਹਾਂ ਵਿਚ ਵਿਰੋਧੀ ਧਿਰ ਦੇ ਪਿਅਰੇ ਪੋਇਲੀਵਰੇ ਵੀ ਸ਼ਾਮਲ ਹਨ। ਲਿਬਰਲ ਪਾਰਟੀ ਦੇ ਨੇਤਾ ਜਸਟਿਨ ਟਰੂਡੋ ਨੇ 6 ਜਨਵਰੀ ਨੂੰ ਪ੍ਰਧਾਨ ਮੰਤਰੀ ਅਤੇ ਪਾਰਟੀ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਦੋਂ ਤੋਂ ਹੀ ਇਸ ਅਹੁਦੇ ਲਈ ਕੁਝ ਨਾਵਾਂ 'ਤੇ ਚਰਚਾ ਹੋ ਰਹੀ ਹੈ। ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ 45 ਸਾਲਾ ਨੇਤਾ ਪੀਅਰੇ ਪੋਇਲੀਵਰੇ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿੱਚ ਅੱਗੇ ਮੰਨਿਆ ਜਾ ਰਿਹਾ ਹੈ। ਉਨ੍ਹਾਂ ਨੇ ਮੌਜੂਦਾ ਸਰਕਾਰ ਦੀਆਂ ਇਮੀਗ੍ਰੇਸ਼ਨ ਨੀਤੀਆਂ ਦੀ ਆਲੋਚਨਾ ਕੀਤੀ ਹੈ। ਇੱਥੇ ਦੱਸ ਦਈਏ ਕਿ ਕੈਨੇਡਾ ਵਿੱਚ ਆਮ ਚੋਣਾਂ ਇਸ ਸਾਲ ਅਕਤੂਬਰ ਵਿੱਚ ਜਾਂ ਉਸ ਤੋਂ ਪਹਿਲਾਂ ਹੋਣੀਆਂ ਹਨ।

ਪੋਇਲੀਵਰੇ ਨੇ ਸੁਝਾਅ ਦਿੱਤਾ ਹੈ ਕਿ ਜੇਕਰ ਉਹ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਵੱਡੇ ਸੁਧਾਰ ਪੇਸ਼ ਕਰ ਸਕਦੇ ਹਨ। ਕਿਉਂਕਿ ਭਾਰਤ ਤੋਂ ਵੱਡੀ ਗਿਣਤੀ ਵਿੱਚ ਲੋਕ ਸਿੱਖਿਆ ਅਤੇ ਰੁਜ਼ਗਾਰ ਦੇ ਮੌਕਿਆਂ ਲਈ ਕੈਨੇਡਾ ਜਾਂਦੇ ਹਨ, ਇਸ ਲਈ ਭਾਰਤੀਆਂ ਲਈ ਇਮੀਗ੍ਰੇਸ਼ਨ ਬਾਰੇ ਪੀਅਰੇ ਪੋਇਲੀਵਰੇ ਦੇ ਰੁਖ਼ ਨੂੰ ਜਾਣਨਾ ਮਹੱਤਵਪੂਰਨ ਹੋ ਜਾਂਦਾ ਹੈ। ਪਿਛਲੇ ਕੁਝ ਸਾਲਾਂ ਵਿੱਚ ਇਮੀਗ੍ਰੇਸ਼ਨ ਬਾਰੇ ਪੋਇਲੀਵਰੇ ਦੇ ਬਿਆਨ ਇਸ ਮੁੱਦੇ 'ਤੇ ਉਸਦੇ ਰੁਖ਼ ਨੂੰ ਦਰਸਾਉਂਦੇ ਹਨ। ਅੱਜ ਅਸੀਂ ਤੁਹਾਨੂੰ ਇਸ ਮੁੱਦੇ 'ਤੇ ਉਨ੍ਹਾਂ ਦੀ ਰਾਏ ਬਾਰੇ ਦੱਸਣ ਜਾ ਰਹੇ ਹਾਂ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ H-1B ਵੀਜ਼ਾ ਧਾਰਕਾਂ ਨੂੰ 'ਚਿਤਾਵਨੀ', 20 ਜਨਵਰੀ ਤੋਂ ਪਹਿਲਾਂ ਅਮਰੀਕਾ ਵਾਪਸ ਜਾਓ

ਇਮੀਗ੍ਰੇਸ਼ਨ ਦੇ ਮੁੱਦੇ 'ਤੇ ਪੀਅਰੇ ਪੋਇਲੀਵਰੇ ਦਾ ਰੁਖ਼

ਸੀ.ਆਈ.ਸੀ ਨਿਊਜ਼ ਦੀ ਰਿਪੋਰਟ ਅਨੁਸਾਰ ਅਗਸਤ 2023 ਦੀ ਇੱਕ ਪ੍ਰੈਸ ਕਾਨਫਰੰਸ ਵਿੱਚ ਪੋਇਲੀਵਰੇ ਨੇ ਕਿਹਾ ਕਿ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਟੁੱਟਿਆ ਹੋਇਆ ਹੈ। ਉਨ੍ਹਾਂ ਐਲਾਨ ਕੀਤਾ ਸੀ ਕਿ ਕੰਜ਼ਰਵੇਟਿਵ ਸਰਕਾਰ ਆਪਣੀ ਇਮੀਗ੍ਰੇਸ਼ਨ ਨੀਤੀ ਨੂੰ ਮਾਲਕਾਂ ਦੀਆਂ ਜ਼ਰੂਰਤਾਂ ਵਰਗੇ ਕਾਰਕਾਂ 'ਤੇ ਅਧਾਰਤ ਕਰੇਗੀ। ਉਸ ਸਮੇਂ ਉਸਨੇ ਇਮੀਗ੍ਰੇਸ਼ਨ ਟੀਚਿਆਂ ਨੂੰ ਘਟਾਉਣ ਬਾਰੇ ਸਵਾਲਾਂ ਨੂੰ ਟਾਲ ਦਿੱਤਾ। ਪੋਇਲੀਵਰੇ ਨੇ ਇਮੀਗ੍ਰੇਸ਼ਨ ਪੱਧਰਾਂ ਨੂੰ ਘਰੇਲੂ ਉਸਾਰੀ ਨਾਲ ਜੋੜਨ ਦਾ ਵਿਚਾਰ ਪੇਸ਼ ਕਰਨਾ ਸ਼ੁਰੂ ਕੀਤਾ। ਰਿਪੋਰਟ ਅਨੁਸਾਰ 12 ਜਨਵਰੀ, 2024 ਨੂੰ ਵਿਨੀਪੈਗ, ਮੈਨੀਟੋਬਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਸ ਨੇ ਕਿਹਾ, "ਸਾਨੂੰ ਬਣਾਏ ਗਏ ਘਰਾਂ ਦੀ ਗਿਣਤੀ ਅਤੇ ਨਵੇਂ ਕੈਨੇਡੀਅਨਾਂ ਵਜੋਂ ਸੱਦੇ ਗਏ ਲੋਕਾਂ ਦੀ ਗਿਣਤੀ ਵਿਚਕਾਰ ਇੱਕ ਸਬੰਧ ਸਥਾਪਤ ਕਰਨ ਦੀ ਲੋੜ ਹੈ।" ਅਗਲੇ ਮਹੀਨਿਆਂ ਵਿੱਚ ਪੋਇਲੀਵਰੇ ਨੇ ਇਹ ਵੀ ਕਿਹਾ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣ ਜਾਂਦੇ ਹਨ ਤਾਂ ਇਮੀਗ੍ਰੇਸ਼ਨ ਦਰਾਂ ਵਿੱਚ ਕਾਫ਼ੀ ਕਮੀ ਆ ਜਾਵੇਗੀ।

ਅਗਸਤ 2024 ਵਿੱਚ ਉਨ੍ਹਾਂ ਕਿਹਾ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਆਬਾਦੀ ਵਾਧੇ ਨੂੰ ਘਟਾਉਣ ਲਈ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਭਵਿੱਖ ਦੀ ਕੰਜ਼ਰਵੇਟਿਵ ਸਰਕਾਰ ਦੇਸ਼ ਦੀ ਆਬਾਦੀ ਵਾਧਾ ਦਰ ਨੂੰ ਨਵੇਂ ਬਣਾਏ ਜਾ ਰਹੇ ਘਰਾਂ ਦੀ ਗਿਣਤੀ ਤੋਂ ਘੱਟ ਪੱਧਰ 'ਤੇ ਸੀਮਤ ਕਰਨ 'ਤੇ ਵਿਚਾਰ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਇਮੀਗ੍ਰੇਸ਼ਨ ਟੀਚਿਆਂ 'ਤੇ ਵਿਚਾਰ ਕਰਦੇ ਸਮੇਂ ਸਿਹਤ ਸੰਭਾਲ ਅਤੇ ਨੌਕਰੀਆਂ ਤੱਕ ਪਹੁੰਚ ਵਰਗੇ ਕਾਰਕਾਂ 'ਤੇ ਵਿਚਾਰ ਕਰੇਗੀ। ਪੋਇਲੀਵਰੇ ਨੇ ਕਿਹਾ ਸੀ,"ਮੈਂ ਪੂਰੇ ਇਮੀਗ੍ਰੇਸ਼ਨ ਸਿਸਟਮ ਨੂੰ ਉਸੇ ਤਰ੍ਹਾਂ ਚਲਾਵਾਂਗਾ ਜਿਵੇਂ ਟਰੂਡੋ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ 30 ਸਾਲਾਂ ਤੱਕ ਚਲਾਇਆ ਜਾਂਦਾ ਸੀ।"  24 ਅਕਤੂਬਰ ਨੂੰ ਫੈਡਰਲ ਸਰਕਾਰ ਨੇ ਇਮੀਗ੍ਰੇਸ਼ਨ ਟੀਚਿਆਂ ਵਿਚ ਕਟੌਤੀ ਕਰਦੇ ਹੋਏ ਇਮੀਗ੍ਰੇਸ਼ਨ ਪੱਧਰ ਯੋਜਨਾ 2025-27 ਜਾਰੀ ਕੀਤੀ। ਸਰਕਾਰ ਨੇ ਕਿਹਾ ਕਿ ਉਸਦਾ ਇਰਾਦਾ ਸੀ ਕਿ ਇਮੀਗ੍ਰੇਸ਼ਨ ਪੱਧਰਾਂ ਵਿੱਚ ਇਨ੍ਹਾਂ ਕਮੀਆਂ ਦੇ ਨਤੀਜੇ ਵਜੋਂ 2025 ਅਤੇ 2026 ਵਿੱਚ 0.2% ਕਮੀ ਨਾਲ ਆਬਾਦੀ ਵਾਧਾ ਹੋਵੇਗਾ ਅਤੇ 2027 ਵਿੱਚ 0.8% ਦੀ ਆਬਾਦੀ ਵਾਧਾ ਦਰ 'ਤੇ ਵਾਪਸ ਆ ਜਾਵੇਗਾ। ਪੋਇਲੀਵਰੇ ਨੇ ਕਿਹਾ,"ਸਾਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਨਾਲ ਜੁੜੀ ਧੋਖਾਧੜੀ ਨੂੰ ਖਤਮ ਕਰਨਾ ਚਾਹੀਦਾ ਹੈ। ਉਸਨੇ ਕੋਈ ਅੰਕੜਾ ਦਿੱਤੇ ਬਿਨਾਂ ਕਿਹਾ ਕਿ ਸਾਨੂੰ ਦੁਨੀਆ ਦੇ ਸਭ ਤੋਂ ਵਧੀਆ ਸਿਸਟਮ ਵੱਲ ਵਾਪਸ ਜਾਣਾ ਪਵੇਗਾ ਜੋ ਸਾਡੇ ਕੋਲ 150 ਸਾਲਾਂ ਤੋਂ ਸੀ।" 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News