ICC ਨੇ ਪੁਤਿਨ ਖ਼ਿਲਾਫ਼ ਜਾਰੀ ਕੀਤਾ ਗ੍ਰਿਫ਼ਤਾਰੀ ਵਾਰੰਟ, ਜਾਣੋ ਕੀ ਹੈ ਮਾਮਲਾ

03/18/2023 12:12:26 AM

ਹੇਗ (ਏਪੀ) : ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ICC) ਨੇ ਸ਼ੁੱਕਰਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ। ਇਸ ਵਿੱਚ ਪੁਤਿਨ 'ਤੇ ਯੂਕ੍ਰੇਨ 'ਚ ਹੋਏ ਯੁੱਧ ਅਪਰਾਧਾਂ ਲਈ ਜ਼ਿੰਮੇਵਾਰ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਹਾਲਾਂਕਿ, ਰੂਸ ਨੇ ਵਾਰ-ਵਾਰ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਕਿ ਉਸ ਦੀ ਫੌਜ ਨੇ ਯੂਕ੍ਰੇਨ 'ਤੇ ਆਪਣੇ ਇਕ ਸਾਲ ਦੇ ਹਮਲੇ ਦੌਰਾਨ ਅੱਤਿਆਚਾਰ ਕੀਤੇ। ਯੂਕ੍ਰੇਨ ਲਈ ਆਪਣੇ ਪਹਿਲੇ ਵਾਰੰਟ ਵਿੱਚ ਆਈਸੀਸੀ ਨੇ ਯੂਕ੍ਰੇਨ ਤੋਂ ਬੱਚਿਆਂ ਨੂੰ ਅਗਵਾ ਕਰਨ ਦੀ ਕਥਿਤ ਸ਼ਮੂਲੀਅਤ ਦੇ ਕਾਰਨ ਜੰਗੀ ਅਪਰਾਧਾਂ ਲਈ ਰੂਸੀ ਰਾਸ਼ਟਰਪਤੀ ਪੁਤਿਨ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ : ਮੁਸ਼ਕਿਲਾਂ 'ਚ ਘਿਰੇ ਇਮਰਾਨ ਖਾਨ ਨੂੰ ਲਾਹੌਰ ਹਾਈਕੋਰਟ ਤੋਂ ਰਾਹਤ, ਇਨ੍ਹਾਂ ਮਾਮਲਿਆਂ 'ਚ ਮਿਲੀ ਜ਼ਮਾਨਤ

ਆਈਸੀਸੀ ਨੇ ਇਕ ਬਿਆਨ ਵਿੱਚ ਕਿਹਾ ਕਿ ਪੁਤਿਨ "ਬੱਚਿਆਂ ਦੇ ਗੈਰ-ਕਾਨੂੰਨੀ ਦੇਸ਼ ਨਿਕਾਲੇ ਅਤੇ ਯੂਕ੍ਰੇਨ ਦੇ ਕਬਜ਼ੇ ਵਾਲੇ ਖੇਤਰਾਂ ਤੋਂ ਰੂਸੀ ਸੰਘ 'ਚ ਬੱਚਿਆਂ ਦੀ ਗੈਰ-ਕਾਨੂੰਨੀ ਆਵਾਜਾਈ ਨਾਲ ਸਬੰਧਤ ਜੰਗੀ ਅਪਰਾਧਾਂ ਲਈ ਕਥਿਤ ਤੌਰ 'ਤੇ ਜ਼ਿੰਮੇਵਾਰ ਸੀ।" ਇਸ ਤੋਂ ਇਲਾਵਾ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਨੇ ਰੂਸੀ ਰਾਸ਼ਟਰਪਤੀ ਦੇ ਦਫ਼ਤਰ 'ਚ ਬਾਲ ਅਧਿਕਾਰ ਮਾਮਲਿਆਂ ਦੀ ਕਮਿਸ਼ਨਰ ਮਾਰੀਆ ਅਲੈਕਸੇਵਨਾ ਲਵੋਵਾ-ਬੇਲੋਵਾ ਦੇ ਖ਼ਿਲਾਫ਼ ਵੀ ਇਸੇ ਤਰ੍ਹਾਂ ਦੇ ਦੋਸ਼ਾਂ ਦੇ ਸਬੰਧ ਵਿੱਚ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ : ਅਜਬ-ਗਜ਼ਬ : ਬੈਠੇ-ਬੈਠੇ, ਗੱਲਾਂ ਕਰਦੇ, ਤੁਰਦੇ-ਫਿਰਦੇ ਸੜਕ ’ਤੇ ਹੀ ਸੌਂ ਜਾਂਦੇ ਹਨ ਇਸ ਪਿੰਡ ਦੇ ਲੋਕ

ਰੂਸ ਨੇ ਆਈਸੀਸੀ ਦੇ ਗ੍ਰਿਫ਼ਤਾਰੀ ਵਾਰੰਟ 'ਤੇ ਤੁਰੰਤ ਜਵਾਬ ਨਹੀਂ ਦਿੱਤਾ। ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਨੇ ਇਕ ਬਿਆਨ 'ਚ ਕਿਹਾ ਕਿ ਪੁਤਿਨ 'ਤੇ ਯੂਕ੍ਰੇਨ ਦੇ ਕਬਜ਼ੇ ਵਾਲੇ ਖੇਤਰਾਂ ਤੋਂ ਰੂਸੀ ਸੰਘ ਨੂੰ ਗੈਰ-ਕਾਨੂੰਨੀ ਦੇਸ਼ ਨਿਕਾਲੇ ਦੇ ਯੁੱਧ ਅਪਰਾਧ ਦਾ ਦੋਸ਼ ਹੈ। ਘੱਟੋ-ਘੱਟ 24 ਫਰਵਰੀ 2022 ਤੋਂ ਯੂਕ੍ਰੇਨ ਦੇ ਕਬਜ਼ੇ ਵਾਲੇ ਖੇਤਰ 'ਤੇ ਕਥਿਤ ਤੌਰ 'ਤੇ ਅਪਰਾਧ ਕੀਤੇ ਗਏ ਸਨ। ਇਹ ਮੰਨਣ ਦੇ ਵਾਜਬ ਆਧਾਰ ਹਨ ਕਿ ਪੁਤਿਨ ਉਪਰੋਕਤ ਅਪਰਾਧਾਂ ਲਈ ਨਿੱਜੀ ਅਪਰਾਧਿਕ ਜ਼ਿੰਮੇਵਾਰੀ ਲੈਂਦਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh